ਸੈਂਟਰ ਬਾਹਮਣੀ ਵਿਖੇ ਸਿੱਖਿਆ ਸ਼ਾਸਤਰੀ ਨਾਲ ਹੋਈ ਪਲੇਠੀ ਮੀਟਿੰਗ
ਗੁਰਦਾਸਪੁਰ (16 ਜੁਲਾਈ 2025)ਸਕੂਲ ਮੈਨੇਜਮੈਂਟ ਕਮੇਟੀਆਂ ਨਾਮਜਦ ਸਿੱਖਿਆ ਸ਼ਾਸਤਰੀ ਰਿਟਾਇਰਡ ਅਧਿਆਪਕ ਸੰਸਾਰ ਸਿੰਘ ਨੇ ਸੈਂਟਰ ਬਾਹਮਣੀ ਵਿੱਚ ਸੈਂਟਰ ਦੇ ਸਾਰੇ ਛੇ ਸਕੂਲ਼ਾਂ ਦੇ ਮੁਖੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ l ਜ਼ਿਕਰਯੋਗ ਹੈ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਸਰਕਾਰੀ ਹੁਕਮਾਂ ਅਨੁਸਾਰ ਇੱਕ ਵਿਅਕਤੀ ਜੋ ਪੜ੍ਹਿਆ ਲਿਖਿਆ ਹੋਵੇ,ਨੂੰ ਕਮੇਟੀ ਵਿੱਚ ਲਿਆ ਜਾਣਾ ਹੈ l ਸ਼੍ਰੀ ਸੰਸਾਰ ਸਿੰਘ ਨੇ ਕਿਹਾ ਕਿ ਉਹ ਸਕੂਲ ਅਤੇ ਸਰਕਾਰ ਦੇ ਵਿਚਕਾਰ ਇੱਕ ਵਿਚੋਲੇ ਦੇ ਰੂਪ ਵਿੱਚ ਸਿੱਖਿਆ ਅਤੇ ਸਕੂਲ ਦੀ ਬਿਹਤਰੀ ਲਈ ਕੰਮ ਕਰਨਗੇ ਉਹਨਾਂ ਨੇ ਸਕੂਲ ਮੁਖੀਆਂ ਨੂੰ ਤਨਦੇਹੀ ਨਾਲ ਪੜ੍ਹਾਉਣ ਲਈ ਪ੍ਰੇਰਿਤ ਕੀਤਾ l ਇਸ ਮੌਕੇ ਸੈਂਟਰ ਬਾਹਮਣੀ ਦੇ ਸੈਂਟਰ ਹੈੱਡ ਟੀਚਰ ਸੋਨੂੰ ਕੁਮਾਰ,ਅਜੇ ਕੁਮਾਰ ਸਾਂਦੜ,ਮੀਨਾ ਕੁਮਾਰੀ ਹੈਡ ਟੀਚਰ ਦੋਦਵਾਂ ਅਤੇ ਹੀਰਾ ਲਾਲ ਹਜ਼ਿਰ ਸਨ l