logo

ਹਰਿਆਣਾ ਕਮੇਟੀ ਪ੍ਰਧਾਨ ਝੀਂਡਾ ਵੱਲੋਂ 26 ਜੂਨ ਮਨਾਏ ਗਏ ਕਾਲਾ ਦਿਵਸ ਤੇ ਹੋਏ ਖਰਚ ਦੀ ਕਰਾਂਗੇ ਜਾਂਚ- ਜਥੇਦਾਰ ਰਾਮਸਰ

ਚੰਡੀਗੜ੍ਹ/ਤਲਵੰਡੀ ਸਾਬੋ, 15 ਜੁਲਾਈ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਵੱਲੋਂ ਕਾਰਜ਼ਕਰਨੀ ਅਤੇ ਜਨਰਲ ਹਾਊਸ ਦੇ ਸਾਥੀਆਂ ਨੂੰ ਭਰੋਸੇ ਵਿੱਚ ਲਏ ਤੋਂ ਬਿਨਾਂ ਅਪਹੁਦਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਜੋ ਕਿ ਹਰਿਆਣਾ ਕਮੇਟੀ ਅਤੇ ਸਿੱਖ ਸੰਗਤਾਂ ਲਈ ਚਿੰਤਾ ਦਾ ਵਿਸ਼ਾ ਹਨ ਹਰਿਆਣਾ ਕਮੇਟੀ ਵਿੱਚ ਜਨਰਲ ਹਾਊਸ ਵੱਲੋਂ ਕਾਰਜ਼ਕਰਨੀ ਨੂੰ ਦਿੱਤੀਆਂ ਪਾਵਰਾਂ ਕੁਝ ਨਿਰਵਿਵਾਦ ਕੰਮ ਕਰਨ ਲਈ ਪ੍ਰਧਾਨ ਨੂੰ ਦਿੱਤੀਆਂ ਜਾਂਦੀਆਂ ਹਨ ਤਾਂ ਕੇ ਕਮੇਟੀ ਦੇ ਕੰਮ ਵਧੀਆ ਤਰੀਕੇ ਨਾਲ ਚਲਾਏ ਜਾ ਸਕਣ ਪ੍ਰਧਾਨ ਝੀਂਡਾ ਦੇ ਹਾਲਾਤਾਂ ਨੂੰ ਵੇਖਦਿਆਂ ਜਰਨਲ ਹਾਊਸ ਵੱਲੋਂ ਕਾਰਜ਼ਕਰਨੀ ਨੂੰ ਦਿੱਤੀਆਂ ਪਾਵਰਾਂ ਸਰਦਾਰ ਝੀਂਡਾ ਨੂੰ ਨਹੀਂ ਸਨ ਸੌਂਪੀਆਂ ਗਈਆਂ ਤਾਂ ਕੇ ਸਾਰੇ ਕਾਰਜ਼ ਪਾਰਦਰਸ਼ੀ ਅਤੇ ਸਰਬਸੰਮਤੀ ਨਾਲ 11 ਮੈਂਬਰੀ ਕਾਰਜ਼ਕਰਨੀ ਵੱਲੋਂ ਸਲਾਹ ਮਸ਼ਵਰੇ ਨਾਲ ਕੀਤੇ ਜਾ ਸਕਣ ਪਰ ਪ੍ਰਧਾਨ ਝੀਂਡਾ ਵੱਲੋਂ ਪ੍ਰਧਾਨ ਬਨਣ ਦੇ ਨਾਲ ਹੀ ਸਾਰੇ ਕਾਇਦੇ ਕਨੂੰਨ ਛਿੱਕੇ ਟੰਗ ਕੇ ਕਾਰਜ਼ਕਰਨੀ ਨੂੰ ਭਰੋਸੇ ਚ ਲਏ ਤੋਂ ਬਿਨਾਂ ਹੀ ਬਹੁਤ ਸਾਰੇ ਐਲਾਨ ਕੀਤੇ ਗਏ ਹਨ ਜੋ ਕਾਰਜ਼ਕਰਨੀ ਵਿੱਚ ਵੀ ਪਾਸ ਨਹੀਂ ਕੀਤੇ ਗਏ ਜਿਸਦਾ ਕਮੇਟੀ ਨੂੰ ਸਖ਼ਤ ਇਤਰਾਜ਼ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੀਡੀਆ ਨੂੰ ਇੱਕ ਪ੍ਰੈਸਨੋਟ ਜਾਰੀ ਕਰਦਿਆਂ ਜਥੇਦਾਰ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਜਥੇਦਾਰ ਰਾਮਸਰ ਨੇ ਕਿਹਾ ਕਿ ਪ੍ਰਧਾਨ ਝੀਂਡਾ ਵੱਲੋਂ 26 ਜੂਨ ਨੂੰ ਤਤਕਾਲੀ ਪ੍ਰਧਾਨ ਮੰਤਰੀ ਵੱਲੋਂ 1975 ਵਿੱਚ ਲਗਾਈ ਗਈ ਐਮਰਜੈਂਸੀ ਦੇ ਖਿਲਾਫ ਕਾਲਾ ਦਿਵਸ ਮਨਾਇਆ ਗਿਆ ਸੀ ਤੇ ਪ੍ਰਧਾਨ ਝੀਂਡਾ ਦੀ ਮੀਡੀਆ ਨੂੰ ਦਿੱਤੀ ਸਟੇਟਮੈਂਟ ਅਨੁਸਾਰ 766220 ਦਾ ਖਰਚ ਆਇਆ ਸੀ ਜੋ ਕੇ ਸਿੱਖ ਸੰਗਤਾਂ ਵੱਲ ਦੇਸ਼ ਵਿਦੇਸ਼ ਵਿੱਚੋਂ ਫੰਡ ਇਕੱਠਾ ਕਰਕੇ ਖਰਚ ਕੀਤਾ ਗਿਆ ਹੈ ਇਸ ਕਾਲਾ ਦਿਵਸ ਸਮਾਗਮ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਦੀ ਗੋਲਕ ਦਾ ਇੱਕ ਰੁਪਿਆ ਵੀ ਖਰਚ ਨਹੀਂ ਕੀਤਾ ਗਿਆ ਪ੍ਰਧਾਨ ਝੀਂਡਾ ਨੇ ਇਹ ਵੀ ਸਟੇਟਮੈਂਟ ਦਿੱਤੀ ਹੈ ਕੇ ਸਮਾਗਮ ਤੇ 2000 ਦੇ ਕਰੀਬ ਲੋਕ ਆਪੋ ਆਪਣੇ ਸਾਧਨਾਂ ਦੀ ਵਰਤੋਂ ਕਰਕੇ ਕਾਲਾ ਦਿਵਸ ਵਿੱਚ ਪੁੱਜੇ ਸਨ ਤੇ ਹਰਿਆਣਾ ਕਮੇਟੀ ਦਾ ਕੋਈ ਸਾਧਨ ਨਹੀਂ ਵਰਤਿਆ ਗਿਆ ਅਤੇ ਨਾ ਹੀ ਕੋਈ ਹਰਿਆਣਾ ਕਮੇਟੀ ਦਾ ਮੁਲਾਜ਼ਮ ਬੁਲਾਇਆ ਗਿਆ ਸੀ ਜਦੋਂ ਕੇ ਅੱਜ ਵੀ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਵੇਖੀਆਂ ਜਾ ਸਕਦੀਆਂ ਹਨ ਕੇ ਸਮਾਗਮ ਵਿੱਚ ਸੈਂਕੜੇ ਮੁਲਾਜ਼ਮ ਹਰਿਆਣਾ ਕਮੇਟੀ ਦੇ ਵੱਖ ਵੱਖ ਗੁਰੂ ਘਰਾਂ ਤੋਂ ਗੁਰੂ ਘਰਾਂ ਦੀਆਂ ਗੱਡੀਆਂ ਤੇ ਸਵਾਰ ਹੋ ਕੇ ਪੁੱਜੇ ਸਨ ਜੋ ਗੁਰੂ ਕੀ ਗੋਲਕ ਦੀ ਸ਼ਰੇਆਮ ਦੁਰਵਰਤੋਂ ਹੋਈ ਸੀ ਪਰ ਪ੍ਰਧਾਨ ਝੀਂਡਾ ਵੱਲੋਂ ਮੀਡੀਆ ਵਿੱਚ ਝੂਠ ਬੋਲ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਥੇਦਾਰ ਰਾਮਸਰ ਨੇ ਦੱਸਿਆ ਪ੍ਰਧਾਨ ਝੀਂਡਾ ਵੱਲੋਂ 26 ਜੂਨ 2025 ਨੂੰ ਕੁਰੂਕਸ਼ੇਤਰਾ ਯੂਨੀਵਰਸਿਟੀ ਵਿੱਚ ਮਨਾਏ ਗਏ ਐਮਰਜੈਂਸੀ ਵਿਰੋਧੀ ਕਾਲਾ ਦਿਵਸ ਵਿੱਚ ਹੋਏ ਇਕੱਠ ਅਤੇ ਖਰਚ ਦੀ ਜਾਂਚ ਵਾਸਤੇ ਇੱਕ ਪੰਜ ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਹਰਿਆਣਾ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਗੁਰਬੀਰ ਸਿੰਘ ਤਲਾਕੌਰ ਯਮੁਨਾਨਗਰ, ਸ. ਬਲਵਿੰਦਰ ਸਿੰਘ ਭਿੰਡਰ ਕੈਂਥਲ ਮੀਤ ਸਕੱਤਰ,ਸ. ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ ਪੰਚਕੂਲਾ, ਸ. ਜੋਗਾ ਸਿੰਘ ਯਮੁਨਾਨਗਰ ਮੈਬਰ, ਸ.ਗੁਰਤੇਜ ਸਿੰਘ ਮੈਂਬਰ ਅੰਬਾਲਾ ਸ਼ਾਮਿਲ ਕੀਤੇ ਗਏ ਹਨ ਜੋ ਇਸ ਕਾਲਾ ਦਿਵਸ ਸਮਾਗਮ ਵਿੱਚ ਹੋਏ ਇਕੱਠ ਅਤੇ ਖਰਚ ਦੀ ਜਾਂਚ ਕਰਕੇ ਜਲਦੀ ਰਿਪੋਰਟ ਸੌਂਪਣਗੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

29
1031 views