
ਸਥਾਪਨਾ ਦਿਵਸ ਤੇ 6 ਵਿਧਵਾ ਪਰਿਵਾਰਾਂ ਨੂੰ ਜੁਲਾਈ ਮਹੀਨੇ ਦਾ ਰਾਸ਼ਨ ਵੰਡਿਆ ਗਿਆ
ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾਂ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵੱਲੋਂ ਸਾਰਾ ਸਾਲ ਗਰੀਬ ਵਿਧਵਾ ਪਰਿਵਾਰਾਂ ਨੂੰ ਮਹੀਨੇ ਦਾ ਰਾਸ਼ਨ ਦਿੱਤਾ ਜਾਂਦਾ ਹੈ। ਅੱਜ 10 ਜੁਲਾਈ ਨੂੰ ਭਾਰਤ ਵਿਕਾਸ ਪ੍ਰੀਸ਼ਦ ਦਾ ਸਥਾਪਨਾ ਦਿਵਸ ਹੁੰਦਾ ਹੈ । ਇਸ ਵਿਸ਼ੇਸ਼ ਦਿਨ ਤੇ ਜੁਲਾਈ ਮਹੀਨੇ ਦਾ 6 ਵਿਧਵਾ ਪਰਿਵਾਰਾਂ ਨੂੰ ਰਾਸ਼ਨ ਵੰਡ ਦੀ ਸੇਵਾ ਬਲਕਾਰ ਸਿੰਘ ਛਾਬੜਾ ,ਹਰਵਿੰਦਰ ਸਿੰਘ ਟੋਨੀ ਰਿਟਿਆਰਡ ਜੇ ਈ
,ਗੁਰਨਾਮ ਸਿੰਘ ਭੁੱਲਰ ਗਲੋਬਲ ਵਿਜ਼ਡਮ ਕਾਨਵੇਂਟ
ਸਕੂਲ,ਮਾਸਟਰ ਵਿਜੈ ਗੋਇਲ , ਸਰਵਨ ਸਿੰਘ ਡੀ ਐੱਸ ਪੀ ਰੀਡਰ ,ਕਿਰਪਾਲ ਸਿੰਘ ਬਰਾੜ ਰਿਟਾਇਰਡ ਬੀ ਡੀ ਪੀ ਓ , ਨੇ ਕੀਤੀ ।ਇਸ ਸਮੇਂ ਸੰਸਥਾ ਦੇ ਪ੍ਰਧਾਨ ਗੌਰਵ ਸ਼ਰਮਾਂ ਨੇ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹੋਏ ਅੱਜ ਸਥਾਪਨਾ ਦਿਵਸ ਦੀ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਉਹਨਾਂ ਦੱਸਿਆ ਭਾਰਤ ਵਿਕਾਸ ਪ੍ਰੀਸ਼ਦ ਦੀ ਨੀਹ 1963 ਵਿੱਚ 10 ਜੁਲਾਈ ਨੂੰ ਡਾਕਟਰ ਸੂਰਜ ਪ੍ਰਕਾਸ਼ ਜੀ ਨੇ ਰੱਖੀ ਸੀ ਇਸ ਸਮੇ ਚੈਅਰਮੈਨ ਅਤੁਲ ਨਹੋਰੀਆ , ਵਾਈਸ ਚੈਅਰਮੈਨ ਡਾ ਰਾਜਿੰਦਰ ਬੱਤਰਾ ਆਰਗਿਨਾਈਜਿੰਗ ਸੈਕਟਰੀ ਸਚਿਨ ਗਰੋਵਰ, ਸੀਨੀਅਰ ਮੈਂਬਰ ਬੌਬੀ ਕਟਾਰੀਆ , ਪ੍ਰੋਜੈਕਟ ਇੰਚਾਰਜ ਗੌਰਵ ਦਾਬੜਾ ਅਤੇ ਰੁਪਿੰਦਰ ਸਿੰਘ ਰਿੰਪੀ ਹਾਜ਼ਿਰ ਸਨ| ਸੰਸਥਾਂ ਦੇ ਸੈਕਟਰੀ ਡਾਕਟਰ ਹਰਮੀਤ ਸਿੰਘ ਲਾਡੀ ਨੇ ਦਾਨੀ ਸੱਜਣਾ ਅਤੇ ਹਾਜ਼ਿਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਥਾਪਨਾ ਦਿਵਸ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ ।