ਸਾਨੂੰ ਸਾਰੀਆਂ ਨੂੰ ਰੱਲ ਕੇ ਰੁੱਖ ਲੱਖਾਂ ਦੀ ਗਿਣਤੀ ਵਿਚ ਲਗਾਉਣਾ ਚਾਹੀਦਾ ਹੈ। ਕਿਹਾ ਆਮ ਆਦਮੀ ਪਾਰਟੀ ਦੇ ਸੇਵਾਦਾਰ:ਪ੍ਰਦੀਪ ਅੱਪੂ
ਲੁਧਿਆਣਾ ( ਜਤਿੰਦਰ ਸਿੰਘ ) ਆਮ ਆਦਮੀ ਪਾਰਟੀ ਦੇ ਸੇਵਾਦਾਰ ਪ੍ਰਦੀਪ ਅੱਪੂ ਨੇ ਕਿਹਾ ਕਿ ਸਾਨੂੰ ਸਾਰੀਆਂ ਨੂੰ ਰੱਲ ਕੇ ਰੁੱਖ ਲਾਉਣੇ ਚਾਹੀਦੇ ਹਨ ਜੋ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਸਾਨੂੰ ਸਾਰੀਆਂ ਨੂੰ ਬੜੀ ਹੀ ਗਭੀਰਤਾਂ ਨਾਲ ਯਤਨ ਕਰਨੇ ਚਾਹੀਦੇ ਹਨ l ਉਹਨਾਂ ਨੇ ਕਿਹਾ ਕਿ ਵੱਧ ਰਿਹਾ ਵਾਤਾਵਰਣ ਲੋਕਾਂ ਨੂੰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਏਸ ਲਈ ਸਾਨੂੰ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ। ਜੋ ਕਿ ਅਸੀ ਵਧਦਾ ਹੋਇਆ ਦੂਸ਼ਿਤ ਵਾਤਾਵਰਣ ਨੂੰ ਰੋਕਣ ਤੋ ਕਾਮਯਾਬ ਹੋਵਾਂਗੇ। ਪ੍ਰਦੀਪ ਅੱਪੂ ਨੇ ਕਿਹਾ ਕਿ ਨਗਰ ਨਿਗਮ ਨੇ ਇਕ ਲੱਖ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜਰੂਰੀ ਹੈ ਰੁੱਖਾਂ ਦਾ ਲਗਾਉਣਾ ਅਤੇ ਓਸ ਤੋ ਜਰੂਰੀ ਹੈ ਰੁੱਖਾਂ ਦੀ ਸੰਭਾਲ ਕਰਨੀ। ਅਤੇ ਸਾਨੂੰ ਰੁੱਖ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਅਤੇ ਪਾਣੀ ਦੀ ਬੱਚਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।