
ਪ੍ਰਤਾਪ ਸਿੰਘ ਬਾਜਵਾ ਵੱਲੋ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਨੇ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਕੀਤਾ: ਅਵਨੀਤ ਸਿੰਘ ਰਾਏ
ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਆਗੂ ਸ.ਅਵਨੀਤ ਸਿੰਘ ਰਾਏ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ ਜੋ ਭੱਦੀ ਸ਼ਬਦਾਵਲੀ ਵਰਤੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ।
ਉਹਨਾਂ ਨੇ ਸਿਰਫ ਮੁੱਖ ਮੰਤਰੀ ਸ .ਭਗਵੰਤ ਸਿੰਘ ਮਾਨ ਜੀ ਦੀ ਹੀ ਨਹੀਂ ਸਗੋ ਪੂਰੀ ਸਿੱਖ ਕੌਮ ਦੀ ਬੇਇਜ਼ਤੀ ਕੀਤੀ ਹੈ।
ਇਹ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਵੱਲੋਂ ਦਿੱਤੀਆਂ ਗਈਆਂ 90% ਕੁਰਬਾਨੀਆਂ ਦ ਸ਼ਰੇਆਮ ਮਜ਼ਾਕ ਉਡਾਉਣ ਦਾ ਘਨਾਉਣਾ ਕਾਰਾ ਕੀਤਾ ਗਿਆ ਹੈ।
ਕਾਂਗਰਸ ਪਾਰਟੀ ਸਿੱਖ ਕੌਮ ਨਾਲ ਸ਼ੁਰੂ ਤੋਂ ਹੀ ਦਿਲੋਂ ਨਫ਼ਰਤ ਕਰਦੀ ਆਈ ਹੈ।
ਚਾਹੇ ਉਹ ਆਪਰੇਸ਼ਨ ਬਲੂ ਸਟਾਰ ਹੋਵੇ ਚਾਹੇ ਉਹ ਦਿੱਲੀ ਵਿੱਚ ਸਿੱਖਾਂ ਦਾ ਸਿਆਸੀ ਕਤਲੇਆਮ ਹੋਵੇ ਇਹਨਾਂ ਨੇ ਹਮੇਸ਼ਾ ਹੀ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਹੀ ਮਾਰਿਆ ਹੈ।
ਇੱਥੇ ਹੀ ਬਸ ਨਹੀਂ ਇਹਨਾਂ ਨੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਲਈ ਇੱਕ ਸਿੱਖ ਪ੍ਰਧਾਨ ਮੰਤਰੀ ਤੋਂ ਹੀ ਇਸ ਗੱਲ ਦੀ ਮਾਫੀ ਮੰਗਵਾ ਦਿੱਤੀ ਸੀ।
ਇਹਨਾਂ ਨੇ ਕੋਈ ਮੌਕਾ ਨਹੀਂ ਛੱਡਿਆ ਜਿਸ ਵਿੱਚ ਪੰਜਾਬ ਅਤੇ ਖਾਸ ਕਰਕੇ ਸਿੱਖ ਕੌਮ ਦੀ ਬੇਇਜ਼ਤੀ ਨਾ ਕੀਤੀ ਹੋਵੇ।
ਪ੍ਰਤਾਪ ਸਿੰਘ ਬਾਜਵਾ ਦੇ ਅੱਜ ਦੇ ਇਸ ਸ਼ਰਮਨਾਕ ਬਿਆਨ ਨੇ ਕਾਂਗਰਸ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ।ਉਹਨਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਉਹਨਾਂ ਵਾਸਤੇ ਸਿਰਫ ਵੋਟਾਂ ਹੀ ਹਨ।
ਪ੍ਰਤਾਪ ਸਿੰਘ ਬਾਜਵਾ ਦੀ ਜੇ ਸਿੱਖਾਂ ਪ੍ਰਤੀ ਇਹ ਸੋਚ ਹੈ ਤਾਂ ਉਹਨਾ ਨੂੰ ਚੋਣਾਂ ਵਿੱਚ ਸਿੱਖਾਂ ਦੇ ਘਰ ਵੋਟ ਮੰਗਣ ਵੀ ਨਹੀਂ ਜਾਣਾ ਚਾਹੀਦਾ।
ਪ੍ਰਤਾਪ ਸਿੰਘ ਬਾਜਵਾ ਨੂੰ ਪੂਰੀ ਸਿੱਖ ਕੌਮ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਪੇਸ਼ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ। ਅਤੇ ਗੁਰੂ ਮਹਾਰਾਜ ਅੱਗੇ ਆਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ।
ਇਸ ਮੌਕੇ ਉਹਨਾਂ ਨਾਲ ਸ ਗੁਰਦੀਪ ਸਿੰਘ ਲੋਟੇ ਕਮਲਜੀਤ ਸਿੰਘ ਨਾਗਪਾਲ ਸ ਤੇਜਵੀਰ ਸਿੰਘ ਸ ਰਾਜਦੀਪ ਸਿੰਘ ਬਾਵਾ ਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ