logo

ਸੱਤਰ ਸਾਲ ਦਾ ਵਿਕਾਸ ਮੀਂਹ ਪੁੱਟਦਾ ਸੜਕ ਦਾ ਨਾਸ

Gurdaspur (11ਜੁਲਾਈ2025)
"ਸੱਤਰ ਸਾਲ ਦਾ ਵਿਕਾਸ ਮੀਂਹ ਪੁੱਟਦਾ ਸੜਕ ਦਾ ਨਾਸ" ਵਿਅੰਗ ਪਿੰਡ ਪਿੰਡੀ ਰੰਗੜ੍ਹਾਂ ਨੂੰ ਜਾਂਦੀ ਸੜਕ ਤੇ ਢੁਕਦਾ ਹੈ ਜਦੋਂ ਮੀਂਹ ਪੈਂਦਾ ਹੈ ਸੜਕ ਪਾਣੀ ਨਾਲ ਭਰ ਜਾਂਦੀ ਹੈ ਸੜਕ ਜਗ੍ਹਾ ਜਗ੍ਹਾ ਤੋਂ ਟੁੱਟ ਚੁੱਕੀ ਹੈ, ਥਾਂ ਥਾਂ ਟੋਏ ਪਏ ਹੋਏ ਹਨ l ਪਿੰਡ ਵਾਸੀਆਂ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਸਾਰਾ ਕੁੱਝ ਸੱਤਰ ਸਾਲ ਰਾਜ ਕਰਨ ਵਾਲੀ ਸਰਕਾਰ ਦੀ ਮਿਹਰਬਾਨੀ ਹੈ, ਉਹਨਾਂ ਦੱਸਿਆ ਸਰਕਾਰ ਜਿਹੜੀ ਮਰਜ਼ੀ ਆਵੇ ਪਿੰਡ ਦੀ ਸੜਕ ਨੂੰ ਕੋਈ ਫਰਕ ਨਹੀਂ ਪੈਂਦਾ l ਗ਼ੌਰਤਲਬ ਹੈ ਪਿੰਡ ਦਾ ਇਹ ਲਿੰਕ ਦੀਨਾਨਗਰ ਬਾਹਮਣੀ ਵਾਲੀ ਸੜਕ ਨਾਲ ਜੁੜਦਾ ਹੈ ਰੋਜ਼ ਅਨੇਕਾਂ ਗੱਡੀਆਂ ਇੱਥੋਂ ਲੰਘਦੀਆਂ ਹਨ,ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਲੰਘਣ ਵੇਲ਼ੇ ਮੁਸ਼ਕਿਲ ਆਉਂਦੀ ਹੈl ਲੱਲਸਮਾਜ ਸੇਵਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਪਿੰਡ ਪੱਧਰ ਦੀ ਇੱਕ ਟੀਮ ਸਰਪੰਚ ਇੰਦੂ ਸ਼ਰਮਾ ਦੀ ਅਗਵਾਈ ਵਿੱਚ ਬਣਾਈ ਹੋਈ ਹੈ ਜਿਹੜੀ ਪਿੰਡ ਦੀਆਂ ਗਲੀਆਂ ਦਾ ਵਿਕਾਸ ਕਰ ਰਹੀ ਹੈ l ਉਹਨਾਂ ਸੜਕ ਦੇ ਨਿਰਮਾਨ ਵਾਸਤੇ ਸਰਕਾਰ ਅਤੇ ਸਬੰਧਤ ਮਹਿਕਮੇ ਕੋਲੋਂ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ l

83
3397 views