logo

ਪੰਜਾਬ ਸਰਕਾਰ ਵਲੋਂ ਜਾਰੀ ਨਵੀਆਂ ਗਾਈਡਲਾਈਨਜ਼

ਚੰਡੀਗੜ੍ਹ -ਜਿਥੇ ਪੰਜਾਬ ਵਿੱਚ ਕੋਰੋਨਾ ਦੀ ਤਬਾਹੀ ਦੇ ਦੌਰਾਨ ਮੌਤਾਂ ਦਾ ਸਿਲਸਿਲਾ ਵੱਧ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਨੇ ਪੰਜਾਬ ਵਿੱਚ 15 ਮਈ ਤੱਕ ਮੁਕੰਮਲ ਤਾਲਾ ਬੰਦੀ ਲਗਾ ਦਿੱਤੀ ਹੈ। ਇਸ ਦੌਰਾਨ, ਕਿਸੇ ਵੀ ਕੰਮ ਕਰਨ ਤੇ ਬਾਹਰ ਨਿਕਲਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ਦੇ ਨਾਲ ਹੀ ਦੁੱਧ, ਕਰਿਆਨੇ, ਮੋਬਾਈਲ, ਸਬਜ਼ੀਆਂ ਅਤੇ ਜਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ। ਬੈਂਕਾਂ ਅਤੇ ਸਰਕਾਰੀ ਦਫ਼ਤਰਾਂ ਵਿਚ ਅੱਧਾ ਸਟਾਫ ਹੀ ਕੰਮ ਕਰੇਗਾ ਅਤੇ ਨਾਲ ਹੀ ਕੋਰੋਨਾ ਦੀ ਨੇਗਟਿਵ ਰਿਪੋਰਟ ਹੋਣ ਤੇ ਦੂਜੇ ਸੂਬੇ ਤੋਂ ਪੰਜਾਬ ਵਿਚ ਐਂਟਰੀ ਮਿਲੇਗੀ ਅਤੇ ਚਾਰ ਪਹੀਆ ਵਾਹਨ ਵਿਚ 2 ਵਿਅਕਤੀ ਸਫਰ ਕਰ ਸਕਣਗੇ ਤੇ ਦੋ ਪਹੀਆ ਵਾਹਨ ‘ਤੇ ਇਕ ਵਿਅਕਤੀ ਹੀ ਜਾਵੇਗਾ।


1 ) ਗੈਰ ਜਰੂਰੀ ਸੇਵਾਮਾ ‘ਤੇ ਲੱਗੀ ਪਾਬੰਦੀ।
2 ) ਵਿਆਹ ਸਮਾਗਮਾਂ ‘ਤੇ 10 ਵਿਅਕਤੀ ਹੀ ਸ਼ਾਮਿਲ ਹੋ ਸਕਣਗੇ।
3 ) ਚਾਰ ਪਹੀਆ ਵਾਹਨ ਵਿਚ 2 ਵਿਅਕਤੀ ਸਫਰ ਕਰ ਸਕਣਗੇ ਤੇ ਦੋ ਪਹੀਆ ਵਾਹਨ ‘ਤੇ ਇਕ ਵਿਅਕਤੀ ਹੀ ਜਾਵੇਗਾ।
4 ) ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਕੋਰੋਨਾ ਨੇਗਟਿਵ ਦੀ ਰਿਪੋਰਟ ਤੋਂ ਬਿਨ੍ਹਾਂ ਐਂਟਰੀ ਨਹੀਂ ਮਿਲੇਗੀ।
5 ) 72 ਘੰਟਿਆਂ ਦੀ ਰਿਪੋਰਟ ਹੀ ਮੰਨੀ ਜਾਵੇਗੀ।
6 ) ਰਾਤ ਅਤੇ ਹਫ਼ਤਾਵਰ ਕਰਫਿਊ ਲਾਗੂ ਕਰਵਾਉਣ ਲਈ ਪਿੰਡਾਂ ‘ਚ ਲਗਾਇਆ ਜਾਵੇ ਠੀਕਰੀ ਪਹਿਰਾ।
7 ) ਸਰਕਾਰੀ ਦਫਤਰ ਤੇ ਬੈੰਕਾਂ ਵਿਚ 50% ਕਰਮਚਾਰੀ ਹੀ ਕੰਮ ਕਰਣਗੇ।
8 ) ਮੰਦਰ ਤੇ ਹੋਰ ਧਾਰਮਿਕ ਸਥਾਨ 6 ਵਜੇ ਹੋਣਗੇ ਬੰਦ।
9 ) ਪ੍ਰਾਈਵੇਟ ਦਫ਼ਤਰ ਰਹਿਣਗੇ ਬੰਦ, ਘਰ ਤੋਂ ਹੋਵੇਗਾ ਕੰਮ।
10 ) ਹੋਟਲ ਰੈਸਟੋਰੈਂਟ ਰਹਿਣਗੇ ਬੰਦ ਸਿਰਫ ਤੇ ਟੇਕਅਵੇ ਅਤੇ ਹੋਮ ਡਿਲਵਰੀ ਦੀ ਇਜਾਜ਼ਤ।


63
14707 views
  
1 shares