logo

ਬੀਬਾ ਜਾਵੇਦ ਅਖ਼ਤਰ ਦੇ ਹਲਕਾ ਜੈਤੋ ਦੇ ਐਲ.ਡੀ.ਐਮ. ਕੋਆਰਡੀਨੇਟਰ ਲੱਗਣ ਉਪਰੰਤ ਜੈਤੋ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ * ਮੁਸਲਿਮ ਭਾਈਚਾਰੇ ਵੱਲੋਂ ਲੱਡੂ ਵੰਡ ਕੇ ਕੀਤਾ ਗਿਆ ਖੁਸ਼ੀ ਦਾ ਇਜ਼ਹਾਰ

ਬਾਜਾਖਾਨਾ, 7 ਜੁਲਾਈ - ਸਾਬਕਾ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਦੀ ਬੇਟੀ ਬੀਬਾ ਜਾਵੇਦ ਅਖ਼ਤਰ ਪਤਨੀ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਨੂੰ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਵਧੀਆ ਸੇਵਾਵਾਂ ਨਿਭਾਉਣ ਅਤੇ ਹਲਕਾ ਜੈਤੋ ਦੇ ਵਰਕਰਾਂ ਅਤੇ ਆਗੂਆਂ ਦੀ ਮੰਗ ਨੂੰ ਦੇਖਦੇ ਹੋਏ ਹਲਕਾ ਜੈਤੋ ਦੇ ਲੀਡਰ ਡਿਵੈਲਪਮੈਂਟ ਮਿਸ਼ਨ 2027 (ਐਲ.ਡੀ.ਐਮ) ਕੋਆਰਡੀਨੇਟਰ ਲੱਗਣ ਉਪਰੰਤ ਪਹਿਲੀ ਵਾਰ ਜੈਤੋ ਵਿਖੇ ਰਿਜ਼ਵਾਨ ਅਤਰ ਅਤੇ ਪ੍ਰਫਿਊਮ ਦੇ ਸ਼ੋ ਰੂਮ 'ਤੇ ਪਹੁੰਚਣ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਓਬੀਸੀ ਸ਼ੈੱਲ ਫਰੀਦਕੋਟ ਦੇ ਚੇਅਰਮੈਨ ਅਤੇ ਨਿਊ ਮੁਸਲਿਮ ਕਮੇਟੀ, ਮਸਜਿਦ ਬਾਬਾ ਫ਼ਰੀਦ ਜੈਤੋ ਦੇ ਪ੍ਰਧਾਨ ਡਾ. ਮੁਹੰਮਦ ਸਲੀਮ ਖਿਲਜੀ 'ਤੇ ਡਾ. ਮੁਹੰਮਦ ਰਜਵੀਨ ਖਿਲਜੀ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ। ਇਸ ਮੌਕੇ ਬੀਬਾ ਜਾਵੇਦ ਅਖ਼ਤਰ ਵੱਲੋਂ ਸਮੂਹ ਪਾਰਟੀ ਹਾਈਕਮਾਂਡ ਅਤੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਮਿਲੀ ਜ਼ੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਵਰਕਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ ਮੁੱਖ ਮਕ਼ਸਦ ਹੋਵੇਗਾ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਤੇ ਸਵਾਲ ਉਠਾਏ ਅਤੇ ਕਿਹਾ ਕਿ ਤਿੰਨ ਸਾਲ ਬੀਤਣ ਦੇ ਬਾਵਜੂਦ ਸ਼ਹਿਰਾਂ ਅਤੇ ਪਿੰਡਾਂ ਕਸਬਿਆਂ ਵਿੱਚ ਕੋਈ ਵੀ ਵਿਕਾਸ ਦਾ ਕਾਰਜ਼ ਨਹੀਂ ਹੋਇਆ। ਸ਼ਹਿਰ ਦੀਆਂ ਸੜਕਾਂ, ਸਟਰੀਟ ਲਾਈਟਾਂ ਅਤੇ ਸੀਵਰੇਜ ਦਾ ਮੰਦਾ ਹਾਲ ਹੋ ਗਿਆ ਹੈ ਕਿ ਵਹੀਕਲਾਂ ਵਾਲਿਆਂ ਨੂੰ ਅਤੇ ਖਾਸਕਰ ਆਮ ਲੋਕਾਂ ਨੂੰ ਤੁਰਨਾ ਮੁਸ਼ਕਿਲ ਹੋ ਗਿਆ ਹੈ। ਇਸ ਮੌਕੇ ਜਨਾਬ ਮੁਹੰਮਦ ਸਦੀਕ ਵੱਲੋਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ 8 ਸਾਲਾਂ ਚ ਮੈਨੂੰ ਹਲਕੇ ਦੇ ਲੋਕਾਂ ਵੱਲੋਂ ਮਣਾ ਮੂੰਹੀਂ ਸਤਿਕਾਰ ਦਿੱਤਾ ਗਿਆ ਉਸੇ ਤਰ੍ਹਾਂ ਮੇਰੀ ਬੇਟੀ ਦੇ ਵੀ ਸਿਰ 'ਤੇ ਹੱਥ ਰੱਖਣਗੇ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਜਿਹੜੀਆਂ ਕਮੀਆਂ ਜਾਣੇ ਅਣਜਾਣੇ ਰਹਿ ਗਈਆਂ ਉਨ੍ਹਾਂ ਨੂੰ 2027 ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਉਪਰੰਤ ਪਹਿਲ ਦੇ ਆਧਾਰ ਤੇ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਦਲਾਅ ਦੀ ਸਰਕਾਰ ਨੇ ਸਿਰਫ਼ ਝੂਠ ਬੋਲ ਕੇ ਆਮ ਲੋਕਾਂ ਨੂੰ ਭਰਮਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜੋ ਜ਼ਿਆਦਾ ਦੇਰ ਚੱਲਣ ਵਾਲਾ ਨਹੀਂ ਹੈ। ਇਸ ਲਈ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਜਿਸ ਕਰਕੇ ਆਮ ਲੋਕਾਂ ਦਾ ਧਿਆਨ ਫਿਰ ਤੋਂ ਕਾਂਗਰਸ ਪਾਰਟੀ ਦੇ ਵਿਕਾਸ ਕਾਰਜਾਂ ਅਤੇ ਬਿਨ੍ਹਾਂ ਕਿਸੇ ਪੱਖ ਪਾਤ ਤੋਂ ਕੀਤੇ ਗਏ ਕੰਮਾਂ ਨੂੰ ਯਾਦ ਕਰਦਿਆਂ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣ ਲਈ ਉਤਾਵਲੇ ਹੋ ਰਹੇ ਹਨ। ਇਸ ਮੌਕੇ ’ਤੇ ਸਾਬਕਾ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਰਾਜਾ ਭਾਰਦਵਾਜ, ਸੁਖਪਾਲ ਸਿੰਘ ਪਾਲੀ, ਕੁਲਰਾਜ ਸਿੰਘ ਭਾਊ, ਡਾਕਟਰ ਸੋਹਣ ਲਾਲ, ਪ੍ਰਵੀਨ ਕੌਰ ਭੱਟੀ, ਡਾਕਟਰ ਮੁਹੰਮਦ ਰੂਪ ਖਾਨ, ਪ੍ਰਭਜੀਤ ਸਿੰਘ ਬਰਾੜ ਬਲਾਕ ਪ੍ਰਧਾਨ ਜੈਤੋ, ਮਨਜੀਤ ਸਿੰਘ ਬਰਾੜ, ਸੰਦੀਪ ਰੋਮਾਣਾ ਮੀਤ ਪ੍ਰਧਾਨ ਯੂਥ ਕਾਂਗਰਸ ਫਰੀਦਕੋਟ, ਖੁਸ਼ਦੀਪ ਮਿੱਤਲ ਜ਼ਿਲ੍ਹਾ ਸਕੱਤਰ ਸੋਸ਼ਲ ਮੀਡੀਆ ਫਰੀਦਕੋਟ, ਜੀਵਨ ਮਿੱਤਲ, ਇਕਬਾਲ ਸਿੰਘ, ਸਾਬਕਾ ਪੰਚ ਹਰਜਿੰਦਰ ਸਿੰਘ ਢਿੱਲੋਂ, ਗੁਰਲਾਲ ਸਿੰਘ ਮਰਾੜ, ਪਰਮਜੀਤ ਸਿੰਘ ਅਜਿੱਤ ਗਿੱਲ, ਜਗਜੀਤ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਮਿੱਠੂ ਸ਼ਾਹ, ਯਾਸੀਨ, ਮੁਹੰਮਦ ਨਾਜੀਰ,ਹੈਦਰ ਅਲੀ, ਪਾਰਸ ਮਿੱਤਲ, ਮੁਹੰਮਦ ਇਸਮਾਈਲ, ਚਮਕੌਰ ਸਿੰਘ ਗੌਦਾਰਾ, ਪਾਲੀ ਢਿੱਲੋਂ, ਨਿਰਮਲ ਸਿੰਘ ਢਿੱਲੋਂ, ਗੁਰਬਾਜ ਸਿੰਘ, ਬਹਾਦਰ ਸਿੰਘ, ਸਰਪੰਚ ਜਸਵੀਰ ਸਿੰਘ, ਗੁਰਵਿੰਦਰ ਸਿੰਘ ਵਾੜਾ ਭਾਈਕਾ, ਪ੍ਰੇਮਪਾਲ ਸਿੰਘ ਢਿੱਲੋਂ ਗੁਰੂਸਰ, ਗੁਰਮੀਤ ਸਿੰਘ ਕੋਠੇ ਹਵਾਨਾ ਅਤੇ ਜਸਵੀਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਹਾਜਿਰ ਸਨ।

0
50 views