logo

Pollution ਜਾਂ ਤਬਦੀਲੀ ~~~~~~~~~~~~~

ਪੋਲਿਊਸਨ ਵਧ ਰਿਹੈ ੍
ਪਿੰਡਾਂ ਸ਼ਹਿਰਾਂ
ਮਹਾਂਨਗਰਾ ਚ |
ਬੱਚਿਆਂ ਦੀ ਗੁੱਡ ਮੋਰਨਿੰਗ ਚੋਂ
ਗਾਇਬ ਹੈ ਪੰਛੀਆਂ ਦੀ ਚਹਿਕ ਼
ਵਣ ਕਟਾਅ ਨਾਲ ਵੱਧ ਗਿਐ
ਹਵਾ ਪੌਲਿਊਸਨ
ਭਾਰੀ ਵਾਹਨਾਂ ਦੇ ਸ਼ੋਰ ਨਾਲ
ਤੇਜ਼ ਧੁਨੀ ਮਿਉਜ਼ਿਕ ਨਾਲ
ਹੋ ਗਿਐ ਬੱਚਿਆਂ ਦੀ ਸੰਵੇਦਨਾ ਦਾ ਕਤਲ
ਵੱਧ ਗਿਐ ਧੁਨੀ ਪੌਲਿਊਸਨ
ਉਪਰੋਂ ਉਪਰੋਂ
ਮਾਡਰਨ ਡਰੈਸਜਿਸ ਪਹਿਨ ਕੇ
ਬਣ ਗਏ ਹਾਂ ਅਸੀਂ ਸਭਿਅਕ
ਪਰ ਬਦਲ ਨਹੀਂ ਸਕੇ
ਅਤੀਤ ਦੀ ਵਿਵਸਥਾ ਨਾਲ
ਜੰਗਾਲੀ ਹੋਈ ਮਾਨਸਿਕਤਾ
ਹਵਾ ਵਿੱਚ ਨਾਅਰੇ ਛੱਡੇ ਜਾਂਦੇ ਨੇ
ਪੌਲਿਊਸਨ ਵੱਧ ਗਿਐ
ਕੁਦਰਤੀ ਸੰਤੁਲਨ ਵਿਗੜ ਗਿਐ
ਅਸੀਂ ਸਭਿਅਕ ਬਣ ਗਏ ਹਾਂ

ਪਰਗਟ ਸਿੰਘ ਈ ਟੀ ਟੀਮ ਅਧਿਆਪਕ
ਸ ਐ ਸ ਕੋਟਲੀ (ਬਾਬਰਪੁਰ)

8
1089 views