
ਸ਼ਿਵ ਲੰਗਰ ਕਮੇਟੀ ਵਲੋਂ ਅਮਰਨਾਥ ਯਾਤਰੀਆਂ ਲਈ ਬੁਰਾੜੀ ਮਾਰਗ ’ਤੇ 33ਵਾਂ ਭੰਡਾਰਾ ਸ਼ੁਰੂ : ਅਮਰ ਗੋਇਲ, ਸ਼ਿਵ ਨਰਾਇਣ ਗਰਗ
ਸਮਾਣਾ, 4 ਜੁਲਾਈ (ਗੁਰਦੀਪ ਸਿੰਘ ਗਰੇਵਾਲ , ਸਰਬਜੀਤ ਸਿੰਘ )-ਅੱਜ ਬਾਬਾ ਅਮਰਨਾਥ ਬਰਫਾਨੀ (ਜੰਮੂ ਕਸ਼ਮੀਰ) ਦੀ ਯਾਤਰਾ ਸ਼ੁਰੂ ਹੋਣ ਨਾਲ ਹੀ ਸ਼ਿਵ ਲੰvਗਰ ਕਮੇਟੀ ਸਮਾਣਾ ਵਲੋਂ ਬਾਲਟਾਲ ਅਤੇ ਅਮਰਨਾਥ ਬਰਫਾਨੀ ਗੁਫਾ ਦੇ ਵਿਚਕਾਰ ਬੁਰਾੜੀ ਮਾਰਗ ’ਤੇ 45 ਦਿਨ ਚੱਲਣ ਵਾਲਾ 33ਵਾਂ ਵਿਸ਼ਾਲ ਭੰਡਾਰੇ ਦੀ ਸ਼ੁਰੂਆਤ ਗਣੇਸ਼ ਵੰਦਨਾ ਅਤੇ ਭੋਲੇਨਾਥ, ਮਾਤਾ ਪਾਰਵਤੀ ਦੇ ਜੈਕਾਰਿਆਂ ਨਾਲ ਸ਼ੁਰੂ ਕੀਤੀ ਗਈ। ਅੱਜ ਯਾਤਰਾ ਦੇ ਪਹਿਲੇ ਦਿਨ ਅਮਰਨਾਥ ਬਰਫਾਨੀ ਬਾਬਾ ਦੇ ਦਰਸ਼ਨਾਂ ਲਈ ਜਾ ਰਹੇ ਯਾਤਰੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਜੰਮੂ ਕਸ਼ਮੀਰ ਅਤੇ ਕੇਂਦਰ ਸਰਕਾਰ ਵਲੋਂ ਸੁਰੱਖਿਆ ਦੇ ਬਹੁਤ ਹੀ ਸਖਤ ਪ੍ਰਬੰਧ ਕੀਤੇ ਹੋਏ ਸੀ। ਇਸ ਮੌਕੇ ਸ਼ਿਵ ਲੰਗਰ ਕਮੇਟੀ ਦੇ ਪ੍ਰਧਾਨ ਅਮਰ ਗੋਇਲ ਅਤੇ ਬੁਰਾੜੀ ਮਾਰਗ ’ਤੇ ਚੱਲਣ ਵਾਲੇ ਭੰਡਾਰੇ ਦੇ ਇੰਚਾਰਜ ਸ਼ਿਵ ਨਰਾਇਣ ਗਰਗ ਨੇ ਦੱਸਿਆ ਕਿ ਅੱਜ 3 ਜੁਲਾਈ ਨੂੰ ਬਾਬਾ ਅਮਰਨਾਥ ਬਰਫਾਨੀ ਦੀ ਯਾਤਰਾ ਸ਼ੁਰੂ ਹੋਣ ਨਾਲ ਧਾਰਮਿਕ ਰੀਤੀ ਰਿਵਾਜ ਨਾਲ ਭੰਡਾਰੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਭੰਡਾਰੇ ਵਿਚ ਹਰ ਰੋਜ਼ 10 ਹਜ਼ਾਰ ਤੋਂ 15 ਹਜ਼ਾਰ ਯਾਤਰੀਆਂ ਲਈ ਭੋਜਨ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਯਾਤਰੀਆਂ ਲਈ ਸਵੇਰ ਦਾ ਨਾਸ਼ਤਾ, ਦੁਪਿਹਰ ਦਾ ਖਾਣਾ ਅਤੇ ਰਾਤ ਦੇ ਖਾਣੇ ਤੋਂ ਇਲਾਵਾ ਹਰ ਤਰ੍ਹਾਂ ਦੇ ਅਚਾਰ, ਮੁਰੱਬਾ, ਚਾਹ, ਕਾਫੀ, ਗਰਮ ਦੁੱਧ, ਡਰਾਈ ਫਰੂਟ ਦੇ ਨਾਲ ਨਾਲ ਵਰਤ ਰੱਖਣ ਵਾਲੇ ਯਾਤਰੀਆਂ ਲਈ ਅਲੱਗ ਤੋਂ ਖਾਣੇ ਅਤੇ ਫਲ ਫਰੂਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਯਾਤਰੀਆਂ ਦੇ ਰਾਤ ਨੂੰ ਰੁਕਣ ਲਈ ਟੈਂਟ, ਗਰਮ ਕੰਬਲ, ਰਜਾਈਆਂ, ਹੀਟਰ ਅਤੇ ਗਰਮ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 45 ਦਿਨ ਚੱਲਣ ਵਾਲੇ ਇਸ ਭੰਡਾਰੇ ਵਿਚ ਮੈਡੀਕਲ ਸੁਵਿਧਾ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਬਾਬਾ ਅਮਰਨਾਥ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਅਮਰ ਗੋਇਲ ਅਤੇ ਸ਼ਿਵ ਨਰਾਇਣ ਗਰਗ ਨੇ ਦੱਸਿਆ ਕਿ ਇਸ ਭੰਡਾਰੇ ਨੂੰ ਚਲਾਵੁਣ ਲਈ ਤਕਰੀਬਨ 3 ਮਹੀਨੇ ਪਹਿਲਾਂ ਹੀ ਸਾਰੀਆਂ ਤਿਆਰੀਆਂ ਸ਼ੁਰੂ ਕਰਨੀਆਂ ਪੈਂਦੀਆਂ ਹਨ ਅਤੇ ਇਸ ਭੰਡਾਰੇ ਵਿਚ ਸਾਫ ਸਫਾਈ ਅਤੇ ਸਵਾਦਿਸ਼ਟ ਖਾਣ ਦੀਆਂ ਚੀਜ਼ਾਂ ਅਤੇ ਸਬਜੀ ਰੋਟੀ, ਸਨੈਕਸ ਆਦਿਬਣਾਉਣ ਲਈ ਖਾਸ ਸ਼ੈਫ ਅਤੇ ਕਾਰੀਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਭੰਡਾਰੇ ਵਿਚ ਖਾਣ ਪੀਣ ਵਾਲੀਆਂ ਵਸਤੂਆਂ ਅਤੇ ਭੋਜਨ ਅÇਾਦ ਬਣਾਉਣ ਦਾ ਸਾਰਾ ਕੰਮ ਲੰਗਰ ਕਮੇਟੀ ਦੇ ਮੈਂਬਰਾਂ ਦੀ ਨਿਗਰਾਨੀ ਹੇਠ ਹੀ ਸਾਫ ਸੁਥਰਾ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਅਮਰਨਾਥ ਆਉਣ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਦਰਸ਼ਨਾਂ ਦੀ ਤਰੀਕ ਅਨੁਸਾਰ ਹੀ ਆਉਣ ਅਤੇ ਆਪਣਾ ਅਸਲੀ ਆਧਾਰ ਕਾਰਡ ਨਾਲ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਇਥੇ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਇਸ ਮੌਕੇ ਜੀਵਨ ਗੋਇਲ, ਗਗਨ ਗੁਪਤਾ, ਦਿਨੇਸ਼ ਜੈਨ (ਰੋਡਾ) ਭਾਜਪਾ ਆਗੂ, ਨਲਿਨੀ ਚੋਪੜਾ, ਰਾਜ ਸ਼ਰਮਾ, ਵਿਪਨ ਕੁਮਾਰ, ਮੋਹਿਤ ਗੋਇਲ, ਚੰਦਰ ਮੋਹਨ ਭੋਲਾ, ਦੀਪਕ ਮੋਦੀ, ਤਰੁਨ ਜਿੰਦਲ, ਸੁਨੀਲ ਗੁਪਤਾ, ਸ਼ਿਵ ਕੁਮਾਰ ਆਦਿ ਹਾਜ਼ਰ ਸਨ।
ਫੋਟੋ 3 ਪੀਏਟੀ 7
ਸ਼ਿਵ ਲੰਗਰ ਕਮੇਟੀ ਦੇ ਪ੍ਰਧਾਨ ਅਮਰ ਗੋਇਲ ਅਤੇ ਸ਼ਿਵ ਨਰਾਇਣ ਗਰਗ ਭੰਡਾਰੇ ਸੰਬੰਧੀ ਜਾਣਕਾਰੀ ਦਿੰਦੇ ਹੋਏ। (ਗੁਪਤਾ)