ਸਤਿਕਾਰਯੋਗ ਸਿਹਤ ਮੰਤਰੀ ਬਲਵੀਰ ਸਿੰਘ ਜੀ ਨੇ ਰਾਸ਼ਟਰੀ ਡਾਕਟਰ ਦਿਵਸ ਤੇ ਸਮਾਣਾ ਹਸਪਤਾਲ ਦੇ ਡਾਕਟਰ ਜਿਤਿਨ ਡੇਹਰਾ ਜੀ ਨੂੰ ਸਨਮਾਨਿਤ ਕੀਤਾ
ਸੁਸ਼ੀਲ ਕੁਮਾਰ (AIMA MEDIA)ਜਨ ਜਨ ਕੀ ਆਵਾਜ਼ ਰਾਸ਼ਟਰੀ ਡਾਕਟਰ ਦਿਵਸ ਤੇ ਜਿਸ ਤਰਾਂ ਕੰਨਿਆ ਸਕੂਲ ਦੇ ਟੀਚਰਜ਼ ਅਤੇ ਬੱਚਿਆਂ ਨੇ ਡਾ ਸਾਹਿਲ ਜੈਨ ਅਤੇ ਸਿਵਲ ਹਸਪਤਾਲ ਸਮਾਣਾ ਵਿਖੇ ਜਾ ਕੇ ਐਸ ਐਮ ਓ ਸੰਜੀਵ ਕੁਮਾਰ, ਡਾ. ਦੀਪਕ ਮੋਂਗਾ, ਸਹਿਲਪ੍ਰੀਤ, ਮੁਕੇਸ਼ ਕੁਮਾਰ ਸਚਿਵ ਕੁਮਾਰ ਆਦਿ ਨੂੰ ਸਪੈਸ਼ਲ ਥੈਕਸ਼ ਕਾਰਡ ਦਿੱਤਾ ਇਸੇ ਦਿਨ ਸਮਾਣਾ ਹਸਪਤਾਲ ਦੇ ਡਾਕਟਰ ਜਿਤਿਨ ਡੇਹਰਾ ਜੀ ਨੂੰ ਵੀ ਸਤਿਕਾਰਯੋਗ ਸਿਹਤ ਮੰਤਰੀ ਬਲਵੀਰ ਸਿੰਘ ਜੀ ਨੇ ਸਨਮਾਨਿਤ ਕੀਤਾ ਜੋ ਕਿ ਸਮਾਣਾ ਹਸਪਤਾਲ ਲਈ ਬਹੁਤ ਵਡੀ ਸਨਮਾਨ ਦੀ ਗੱਲ ਹੈ ਇਹ ਸਨਮਾਨਸੂਬੇ ਵਿੱਚ ਇੱਕ STEM ਪ੍ਰੋਜੈਕਟ ਚੱਲ ਰਿਹਾ ਹੈ ਜਿਸ ਵਿੱਚ ਜਿਨ੍ਹਾਂ ਮਰੀਜ਼ਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ, ਉਨ੍ਹਾਂ ਨੂੰ ਥ੍ਰੋਮਬੋਲਾਈਸਿਸ ਨਾਮਕ ਟੀਕਾ ਲਗਾਇਆ ਜਾਂਦਾ ਹੈ। ਸਰਕਾਰ ਨੇ ਥ੍ਰੋਮਬੋਲਾਈਸਿਸ ਕਰਨ ਵਾਲੇ ਪੂਰੇ ਪੰਜਾਬ ਦੇ 12 ਚੋਟੀ ਦੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਸਮਾਣਾ ਦੇ ਸਿਵਲ ਹਸਪਤਾਲ ਦੇ ਸਮੂਹ ਡਾਕਟਰਜ਼ ਸਾਹਿਬਾਨ ਲਈ ਬਹੁਤ ਖੁਸ਼ੀ ਦੀ ਗੱਲ ਹੈ