
ਪ੍ਰੋ. ਅਸ਼ਵਨੀ ਕਾਲੀਆ ਦਾ ਰਿਟਾਇਰਮੈਂਟ ਸਮਾਰੋਹ ਡੀਏਵੀ ਕਾਲਜ ਜਲਾਲਾਬਾਦ ਵਿਖੇ ਮਨਾਇਆ ਗਿਆ
ਪ੍ਰੋ. ਅਸ਼ਵਨੀ ਕਾਲੀਆ ਦਾ ਰਿਟਾਇਰਮੈਂਟ ਸਮਾਰੋਹ ਡੀਏਵੀ ਕਾਲਜ ਜਲਾਲਾਬਾਦ ਵਿਖੇ ਮਨਾਇਆ ਗਿਆ
ਜਲਾਲਾਬਾਦ, 3 ਜੁਲਾਈ — ਜੀ.ਜੀ.ਐਸ. ਡੀਏਵੀ ਕਾਲਜ ਜਲਾਲਾਬਾਦ ਵਿੱਚ ਪ੍ਰੋ. ਅਸ਼ਵਨੀ ਕਾਲੀਆ ਦੇ ਰਿਟਾਇਰਮੈਂਟ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀ ਅਸ਼ਵਨੀ ਕੁਮਾਰ ਨੇ ਕਾਲਜ ਦੀ ਜ਼ਿੰਮੇਵਾਰੀ ਲਾਇਬ੍ਰੇਰੀਅਨ ਸ਼੍ਰੀ ਆਰ.ਪੀ. ਗੌਤਮ ਨੂੰ ਸੌਂਪੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੌਤਮ ਜੀ ਅਸ਼ਵਨੀ ਕਾਲੀਆ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ ਕਾਲਜ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ।
ਪ੍ਰੋ. ਕਾਲੀਆ ਨੇ ਲਗਭਗ 35 ਸਾਲ ਕਾਲਜ ਵਿੱਚ ਨਿਸ਼ਠਾ ਨਾਲ ਸੇਵਾ ਨਿਭਾਈ। ਉਹ ਨਿਮਰ ਸੁਭਾਅ ਦੇ ਮਾਲਕ, ਸਮਰਪਿਤ ਅਧਿਆਪਕ ਅਤੇ ਸਟਾਫ਼ ਨਾਲ ਮਿਲਜੁਲ ਕੇ ਕੰਮ ਕਰਨ ਵਾਲੇ ਵਿਅਕਤੀ ਸਨ। ਸਮਾਰੋਹ ਵਿੱਚ ਐਮ.ਆਰ. ਕਾਲਜ ਫਾਜ਼ਿਲਕਾ ਤੋਂ ਪ੍ਰੋ. ਸ਼ੇਰ ਸਿੰਘ, ਲਾਲਾ ਜਗਤ ਨਰਾਇਣ ਕਾਲਜ ਤੋਂ ਪ੍ਰੋ. ਅਮਨ ਹਾਂਡਾ, ਪ੍ਰੋ. ਅਸ਼ੀਸ ਮੁਟਨੇਜਾ, ਡੀਏਵੀ ਕਾਲਜ ਤੋਂ ਪ੍ਰੋ. ਤੇਜਿੰਦਰਪਾਲ ਸਿੰਘ, ਗੌਰਵ ਜੌਸਨ, ਹਰਮੀਤ ਹਾਂਡਾ, ਸੰਦੀਪ ਕੁਮਾਰ, ਮੈਡਮ ਰੂਹੀ ਕਾਲੀਆ, ਸਾਇਰਾ, ਕਾਜਲ, ਡਾ. ਸ਼ਾਲਕਾ ਜੌਸਨ, ਰਾਧਾ ਕ੍ਰਿਸ਼ਨ, ਵਰਿੰਦਰ ਥਿੰਦ ਆਦਿ ਹਾਜ਼ਰ ਰਹੇ।
ਸਭ ਨੇ ਪ੍ਰੋ. ਕਾਲੀਆ ਦੀ ਨਿਸ਼ਠਾ, ਵਚਨਬੱਧਤਾ ਅਤੇ ਕਾਲਜ ਲਈ ਕੀਤੇ ਯੋਗਦਾਨ ਦੀ ਸਰਾਹਣਾ ਕੀਤੀ। ਉਨ੍ਹਾਂ ਨੇ ਆਪਣੇ ਤਨ, ਮਨ ਅਤੇ ਧਨ ਨਾਲ ਕਾਲਜ ਦੀ ਸੇਵਾ ਕੀਤੀ ਅਤੇ ਸਰਵਪੱਖੀ ਵਿਕਾਸ ਲਈ ਯੋਗਦਾਨ ਪਾਇਆ।