logo

ਛੁੱਟੀਆ ਤੋਂ ਬਾਦ ਸਕੂਲ਼ ਪਹੁੰਚੇ ਬੱਚਿਆਂ ਦਾ ਹੋਇਆ ਸਵਾਗਤ ਅਤੇ ਸਾਰਾ ਦਿਨ ਮਨੋਰੰਜਨ

ਸ਼ੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਆਓ ਸਕੂਲ ਚਲੀਏ ਮੁਹਿੰਮ ਤਹਿਤ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਅਤੇ ਸਮੂਹ ਸਟਾਫ ਗਰਮ ਰੁੱਤ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਸਕੂਲ ਖੁਲਣ ਦੇ ਪਹਿਲੇ ਦਿਨ ਸਾਰੇ ਬੱਚਿਆਂ ਦਾ ਪੂਰੇ ਜੋਸ਼ ਨਾਲ ਸਵਾਗਤ ਕੀਤਾ ਇਸ ਸਮੇਂ ਲੈਕਚਰਾਰ ਸੁਸ਼ੀਲ ਸ਼ਰਮਾ ਨੇ ਆਪਣੇ ਟੀਚਰ ਸਾਥੀ ਅਤੇ ਬਾਰਵੀਂ ਦੇ ਵਿਦਿਆਰਥੀਆਂ ਨਾਲ ਇੱਕ ਟੀਮ ਬਣਾ ਕੇ ਆਉਣ ਵਾਲੇ ਬੱਚਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਅਤੇ ਮੈਡਮਾਂ ਨੇ ਬੱਚਿਆਂ ਨੂੰ ਤਿਲਕ ਲਗਾ ਕੇ ਜੀ ਆਇਆ ਨੂੰ ਕਿਹਾ ਭਰਵਾ ਸਵਾਗਤ ਕਰਨ ਤੋਂ ਬਾਅਦ ਬੱਚਿਆਂ ਨੇ ਸਵੇਰੇ ਦੀ ਪ੍ਰਾਥਨਾ ਕੀਤੀ ਉਸ ਤੋਂ ਬਾਅਦ ਵੱਖ ਵੱਖ ਟੀਚਰਜ਼ ਦੁਆਰਾ ਬੱਚਿਆਂ ਦੀ ਤਰਾਂ ਤਰਾਂ ਮਨੋਰੰਜਨ ਵਾਲੀਆ ਗਤੀਵਿਧੀਆਂ ਕੀਤੀਆਂ ਇਸ ਤਰਾ ਬੱਚਿਆਂ ਦਾ 1 ਜੁਲਾਈ ਦਾ ਦਿਨ ਬਹੁਤ ਵਧੀਆ ਗਿਆ
ਇਸ ਸਮੇਂ ਸਕੂਲ ਦੇ ਸਾਰੇ ਬੱਚੇ ਅਤੇ ਟੀਚਰ ਮਲਕੀਤ ਸਿੰਘ, ਗੁਰਦੀਪ ਸਿੰਘ, ਸੁਮੀਤ ਕੁਮਾਰ, ਕਮਲਦੀਪ ਸਿੰਘ, ਸਤਨਾਮ ਸਿੰਘ, ਕੁਮਾਰੀ ਅੰਜਨਾ, ਰਿਪੁਦਮਨ ਕੌਰ, ਜੋਤੀ ਕਿਰਨ, ਸੀਮਾ ਗੁਪਤਾ, ਅਮਨ ਪ੍ਰੀਤ ਕੌਰ, ਹੀਨਾ, ਸ਼ਿਵਾਨੀ ਮੈਡਮ, ਰੀਤਾ ਰਾਣੀ, ਕਨੂੰ ਪ੍ਰਿਆ, ਇਸ਼ੂ ਬੱਬਰ, ਮਿਨਾਕਸ਼ੀ ਜਿੰਦਲ, ਰੀਚਾ ਗੁਪਤਾ, ਨੀਨਾ ਬਾਂਸਲ, ਪ੍ਰਵੀਨ ਰਾਣੀ, ਮਨਦੀਪ ਕੌਰ, ਭਾਰਤੀ ਜਿੰਦਲ, ਗੁਰਧਿਆਨ ਸਿੰਘ, ਆਦਿ ਟੀਚਰ ਸ਼ਾਮਿਲ ਸਨ

506
19037 views
  
1 shares