logo

ਜਿਲ੍ਹੇ ਅੰਦਰ ਚੱਲ ਰਹੇ ਈ-ਰਿਕਸ਼ਾ/ਆਟੋ ਰਿਕਸ਼ਾਂ ਦੀ ਹੋਈ ਚੈਕਿੰਗ ਜਿਲ੍ਹੇ ਵਿੱਚ ਨਜਾਇਜ਼ ਈ-ਰਿਕਸ਼ਾ/ ਆਟੋ ਰਿਕਸ਼ਾ ਦੇ ਹੋਣਗੇ ਚਲਾਨ-ਜਸਵਿੰਦਰ ਸਿੰਘ ਈ-ਰਿਕਸ਼ਾ ਚਾਲਕਾਂ ਨੂੰ ਮਿਊਸੀਪਲ ਹਦੂਦ ਦੇ ਅੰਦਰ ਰਹਿਣ ਦੇ ਹਦਾਇਤ



ਫਰੀਦਕੋਟ 1 ਜੁਲਾਈ (ਪ੍ਰਬੋਧ ਕੁਮਾਰ )

ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਨਜਾਇਜ਼ ਚੱਲ ਰਹੇ ਈ-ਰਿਕਸ਼ਾ ਚਾਲਕਾਂ ਤੇ ਲਾਗਾਮ ਕੱਸਣ ਦੇ ਮੰਤਵ ਨਾਲ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ ਫਰੀਦਕੋਟ ਸ਼੍ਰੀ ਜਸਵਿੰਦਰ ਸਿੰਘ ਕੰਬੋਜ ਵੱਲੋ ਈ-ਰਿਕਸ਼ਾ /ਆਟੋ ਰਿਕਸ਼ਾ ਦੀ ਸਪੈਸ਼ਲ ਚੈਕਿੰਗ ਕੀਤੀ ਗਈ ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ ਸ੍ਰੀ ਜਸਵਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਪਿਛਲੇ ਦਿਨੀਂ ਮਿੰਨੀ ਬੱਸ ਓਪਰੇਟਰਾਂ (ਪੇਂਡੂ ਬਸ ਸਰਵਿਸ) ਵੱਲੋਂ ਲਿਖਤੀ ਰੂਪ ਵਿੱਚ ਨਜ਼ਾਇਜ ਚੱਲ ਰਹੇ ਈ-ਰਿਕਸ਼ਾ ਚਾਲਕਾਂ ਵੱਲੋਂ ਪਿੰਡਾਂ ਵਿੱਚੋਂ ਸਵਾਰੀਆਂ ਢੋਹਣ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਜਿਸ ਦੇ ਮੱਦੇਨਜ਼ਰ ਅੱਜ ਈ-ਰਿਕਸ਼ਾ ਚਾਲਕਾਂ / ਆਟੋ ਰਿਕਸ਼ਾ ਚਾਲਕਾਂ ਦੀ ਚੈਕਿੰਗ ਕਰਕੇ ਬਿਨ੍ਹਾਂ ਕਾਗਜ਼ਾਤ ਤੇ ਟਰੈਫਿਕ ਰੂਲਾਂ ਦੀ ਉਲੰਘਣਾ ਕਰਦੇ ਹੋਏ ਇੱਕ ਆਟੋ ਰਿਕਸ਼ਾ ਨੂੰ ਜਬਤ ਕੀਤਾ ਗਿਆ ਤੇ 3 ਦੇ ਚਲਾਨ ਕੀਤੇ ਗਏ ।

ਇਸ ਮੌਕੇ ਉਨ੍ਹਾਂ ਈ-ਰਿਕਸ਼ਾ /ਆਟੋ ਰਿਕਸ਼ਾ ਵਾਹਨ ਚਾਲਕਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਜੋ ਈ-ਰਿਕਸ਼ਾ /ਆਟੋ ਰਿਕਸ਼ਾ ਮੋਟਰ ਵਹੀਕਲ ਐਕਟ ਦੀ ਉਲੰਘਣਾ ਜਾਂ ਸ਼ਹਿਰ ਮਿਊਂਸੀਪਲ ਦੀ ਹਦੂਦ ਤੋਂ ਬਾਹਰ ਪਿੰਡਾ ਵਿੱਚ ਚੱਲਦੇ ਪਾਏ ਗਏ ਤਾਂ ਉਨ੍ਹਾਂ ਤੇ ਕਾਨੂੰਨ ਤਹਿਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਵਹੀਕਲ ਜਬਤ ਕਰ ਲਏ ਜਾਣਗੇ । ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਵੀ ਸਖਤ ਹਦਾਇਤਾਂ ਹਨ।

46
1000 views