logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਕੀ ਲੋਨਧਾਰਕਾਂ ਖਿਲਾਫ ਚਲ ਰਹੀ ਹੈ ਕੋਈ ਵੱਡੀ ਸਾਜਿਸ਼?ਐਨ ਬੀ ਐਫ ਸੀ ਕੰਪਨੀਆਂ,ਪ੍ਰਾਈਵੇਟ ਬੈਂਕ,ਸਰਕਾਰੀ ਬੈਂਕ ਅਤੇ ਇਨਸ਼ੋਰੈਂਸ ਕੰਪਨੀਆਂ ਦੇ ਨਾਲ-ਨਾਲ ਸਰਕਾਰੀ ਅਹੁਦੇਦਾਰ ਵੀ ਨਿਭਾ ਰਹੇ ਹਨ ਇਸ ਵਿੱਚ ਵੱਡੀ ਹਿੱਸੇਦਾਰੀ।

ਮਕਾਨ ਦੁਕਾਨ ਜਾਂ ਫੇਰ ਕਿਸੀ ਵੀ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਪੱਧਰ ਦੇ ਕਾਰਜਾਂ ਵਾਸਤੇ ਹਰ ਇਨਸਾਨ ਲੋਨ ਲੈਂਦਾ ਹੈ।ਕੀ ਇਹ ਕੋਈ ਅਪਰਾਧ ਜਾਂ ਗੁਨਾਹ ਤਾਂ ਨਹੀਂ?ਇਹ ਸਵਾਲ ਇਸ ਲਈ ਕਿਉਂਕਿ ਜਿਲਾ ਲੂਧਿਆਣਾ ਦਾ ਮਿਨੀ ਸਕੱਤਰੇਤ ਜਾਂ ਕਹਿ ਲਈਏ ਨਵੀਂ ਕਚਿਹਰੀ ਇਸ ਸਵਾਲ ਦੇ ਘੇਰੇ ਵਿੱਚ ਹੈ।ਇਹ ਕੋਈ ਇੱਕ ਦੋ ਦਿਨ ਹਫ਼ਤੇ ਜਾਂ ਮਹੀਨਿਆਂ ਦਾ ਸਿਰਲੇਖ ਨਾ ਹੋ ਕੇ , ਬਲਕਿ ਇਹ ਗੱਲ ਜਾਂ ਸਵਾਲ ਲੱਗਭੱਗ ਪਿਛਲੇ 12-18 ਮਹੀਨਿਆਂ ਦਾ ਨਿਚੋੜ ਹੈ।
ਅਸੀਂ ਇਹ ਗੱਲ ਜਾਂ ਸਵਾਲ ਇਕੱਲੇ ਪੰਜਾਬ ਦੇ ਜਿਲਾ ਲੂਧਿਆਣਾ ਬਾਰੇ ਇਸ ਲਈ ਕਰ ਰਹੇ ਹਾਂ ਕਿਉਂਕਿ ਇਹ ਸੱਭ ਇਥੇ ਪ੍ਰਮਾਣ ਅਤੇ ਜਮੀਨੀ ਪੱਧਰ ਉੱਪਰ ਦੇਖਣ ਅਤੇ ਮਹਿਸੂਸ ਕਰਨ ਉਪਰੰਤ ਤੁਹਾਡੀ ਨਜ਼ਰਸਾਨੀ ਕਰ ਰਹੈ ਹਾਂ।ਪਰ ਇਹ ਵੀ ਯਥਾਸੰਭਵ ਸੱਚ ਹੋ ਸਕਦਾ ਹੈ ਕਿ ਇਹੋ ਹਾਲ ਪੰਜਾਬ ਦੇ ਹਰੇਕ ਜਿਲੇ ਦੇ ਨਾਲ ਨਾਲ ਪੂਰੇ ਭਾਰਤ ਦੇ ਸੂਬਿਆਂ ਦਾ ਅਤੇ ਜ਼ਿਲਿਆਂ ਦਾ ਹੋਵੇ।
ਅਸਲ ਵਿੱਚ ਪੂਰਾ ਮਸਲਾ ਹੈ ਲੋਨਧਾਰਕਾਂ ਨਾਲ ਐਨ ਬੀ ਐਫ ਸੀ ਕੰਪਨੀਆਂ, ਪ੍ਰਾਈਵੇਟ ਬੈਂਕਾਂ, ਸਰਕਾਰੀ ਬੈਂਕਾਂ, ਇੰਸ਼ੋਰੈਂਸ ਕੰਪਨੀਆਂ, ਅਤੇ ਪ੍ਰਸ਼ਾਸਨਿਕ ਤੰਤਰ ਦਾ ਕੀਤੇ ਜਾਣ ਵਾਲੇ ਧੋਖੇ ਅਤੇ ਲੂਕਣਮਿੱਚੀ ਦਾ।ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਬੀਤੇ ਦਿਨੀ ਲੂਧਿਆਣਾ ਦੇ ਗਾਂਧੀ ਨਗਰ ਮੇਨ ਮਾਰਕੀਟ ਦੇ ਰੇਡੀਮੇਡ ਗਾਰਮੈਂਟਸ ਕਾਰੋਬਾਰੀ ਜਸਬੀਰ ਸਿੰਘ(60) ਨੇ ਆਪਣੀ ਪਤਨੀ ਕੁਲਦੀਪ ਕੌਰ ਦੇ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਵਜਹ ਸੀ ਆਇ ਡੀ ਐਫ ਸੀ ਫਰਸਟ ਬੈਂਕ ਦੇ ਮੁਲਾਜ਼ਮਾਂ ਵਲੋਂ ਕੱਲੀ ਇੱਕ ਕਿਸ਼ਤ ਦੇਰੀ ਨਾਲ ਦਿੱਤੇ ਜਾਣ ਤੇ 24 ਘੰਟਿਆ ਦੇ ਵਿੱਚ 200 ਫੋਨ ਕਾਲਸ ਕਰਕੇ ਇੱਕ ਇਨਸਾਨ ਨੂੰ ਦਿਮਾਗੀ ਤੌਰ ਤੇ ਸੋਚ ਤੋਂ ਵੀ ਵਿਕਲਾਂਗ ਕਰਨਾ। ਕੀ ਇਹੋ ਜਿਹੇ ਫੋਨ ਕਾਲਸ ਕਦੇ ਸਰਕਾਰ ਦੇ ਭਗੌੜੇ ਮਿੱਤਰਾਂ ਜਾਂ ਵੱਡੇ ਵੱਡੇ ਵਪਾਰੀਆਂ ਨੂੰ ਵੀ ਕੀਤੇ ਗਏ ਸਨ ਜਾਂ ਹੁਣ ਵੀ ਕੀਤੇ ਜਾਂਦੇ ਹਨ।
ਇਸੇ ਤਰਾਂ ਦੇ ਕਈ ਕੇਸ ਜਿਵੇਂ ਲਖਨਊ ਦੇ ਕੱਪੜਾ ਕਾਰੋਬਾਰੀ ਨੇ ਵੀ ਆਪਣੀ ਪਤਨੀ ਅਤੇ ਜਵਾਨ ਕੁੜੀ ਸੁਦੇ ਪੂਰੇ ਪਰਿਵਾਰ ਨੇ ਵੀ ਜਹਿਰੀਲਾ ਪਦਾਰਥ ਖਾਕੇ ਸੂਸਾਈਡ ਕੀਤਾ।ਵਜਹ ਇਥੇ ਵੀ ਬੈਂਕ ਮੁਲਾਜਮਾਂ ਦੀ ਤਸੱਦਦ।ਇਸੇ ਤਰਾਂ ਸੀਵਾਨ ਦੀ ਇੱਕ ਔਰਤ ਨੂੰ ਮੂਥੋਟ ਫਾਇਨਾਂਸ ਕੰਪਨੀ ਮੁਲਾਜ਼ਮਾਂ ਵਲੋਂ ਇੱਕ ਕਿਸ਼ਤ ਟੁੱਟਣ ਤੇ ਕਿਹਾ ਜਾਂਦਾ ਹੈ ਜੇਕਰ ਕਿਸ਼ਤ ਨਹੀਂ ਦਿੱਤੀ ਜਾਂਦੀ ਤਾਂ ਮਰ ਜਾਉ ਅਤੇ ਉਹ ਇਸ ਬੇਇਜ਼ਤੀ ਨੂੰ ਬਰਦਾਸ਼ਤ ਨਾ ਕਰ ਸਕੀ ਅਤੇ ਫਾਂਸੀ ਲਗਾ ਕੇ ਆਤਮਹੱਤਿਆ ਕਰ ਲੈਂਦੀ ਹੈ।ਇਹਨਾਂ ਸਾਰੇ ਕੇਸਾਂ ਲਈ ਜਿਥੇ ਇੱਕ ਪਾਸੇ ਐਨ ਬੀ ਐਫ ਸੀ ਕੰਪਨੀਆਂ, ਪ੍ਰਾਈਵੇਟ ਬੈਂਕ, ਸਰਕਾਰੀ ਬੈਂਕ, ਇੰਸ਼ੋਰੈਂਸ ਕੰਪਨੀਆ,ਅਤੇ ਰਿਕਵਰੀ ਏਜੰਟ, ਰਿਕਵਰੀ ਏਜੰਸੀਆਂ ਜਿੰਮੇਵਾਰ ਹਨ,ਉਥੇ ਹੀ ਪੁਲਸ ਪ੍ਰਸ਼ਾਸਨ ਤੋਂ ਲੈ ਕੇ ਮਿਨੀ ਸਕੱਤਰੇਤ, ਹਰ ਜਿਲੇ ਦਾ ਡੀ ਸੀ ਦਫ਼ਤਰ,ਹਰ ਜਿਲੇ ਦੇ ਤਹਿਸੀਲ ਕੰਪਲੈਕਸ,ਹਰ ਜਿਲੇ ਦੇ ਐਮ ਐਲ ਏ ਸਾਹਿਬਾਨ, ਐਮ ਪੀ ਸਾਹਿਬਾਨ, ਸੂਬਾ ਸਰਕਾਰਾਂ,ਸੂਬੇ ਦਾ ਵਿੱਤ ਮੰਤਰਾਲਿਆ,ਸੂਬਿਆਂ ਦੇ ਗਵਰਨਰ ਸਾਹਿਬਾਨ,ਕੇਂਦਰ ਸਰਕਾਰ,ਦੇਸ਼ ਦਾ ਗਵਰਨਰ,ਆਰ ਬੀ ਆਈ ਗਵਰਨਰ,ਕੇਂਦਰੀ ਵਿੱਤ ਮੰਤਰਾਲਿਆ ਅਤੇ ਰਾਸ਼ਟਰਪਤੀ ਸੱਭ ਇਹਨਾਂ ਤੋਂ ਵੀ ਜਿਆਦਾ ਵੱਡੇ ਗੁਨਾਹਗਾਰ ਹਨ।
ਕਿਉਂ ਕੇਂਦਰ ਸਰਕਾਰ,ਸੂਬਾ ਸਰਕਾਰਾਂ,ਸਰਕਾਰੀ ਤੰਤਰ,ਪੁਲਿਸ ਪ੍ਰਸ਼ਾਸਨ ਇਹਨਾਂ ਐਨ ਬੀ ਐਫ ਸੀ ਕੰਪਨੀਆਂ, ਪ੍ਰਾਈਵੇਟ ਬੈਂਕਾਂ, ਸਰਕਾਰੀ ਬੈਂਕਾਂ, ਇੰਸ਼ੋਰੈਂਸ ਕੰਪਨੀਆਂ,ਅਤੇ ਰਿਕਵਰੀ ਏਜੰਟ, ਰਿਕਵਰੀ ਏਜੰਸੀਆਂ ਉੱਤੇ ਨੱਥ ਨਾ ਪਾਉਣ ਦੀ ਬਜਾਏ ਇਹਨਾਂ ਵੱਲੋਂ ਕੀਤੇ ਜਾਣ ਵਾਲੇ ਹਰ ਕੰਮ ਦੇ ਵਿੱਚ ਸਹਿਯੋਗ ਕਰਦੀਆਂ ਹਨ।
ਕੂਝ ਇਹੋ ਜਿਹਾ ਹੀ ਹਾਲ ਲੂਧਿਆਣਾ ਦੇ ਮਿੰਨੀ ਸਕੱਤਰੇਤ ਦਾ ਹੈ।ਜਿਥੇ ਕਿ ਪਿਛਲੇ 12-18ਮਹੀਨਿਆਂ ਦੇ ਦੌਰਾਨ ਵਧੀਕ ਏ ਡੀ ਸੀ, ਦਫ਼ਤਰ,ਸੀ ਐਮ ਉ ਵਿੰਡੋ,ਸੀ ਐਮ ਐਫ ੳ ਦਫ਼ਤਰ, ਐਸ ਡੀ ਐਮ ਦਫਤਰ,ਅਤੇ ਡੀ ਸੀ ਦਫ਼ਤਰ ਲੋਨਧਾਰਕਾਂ ਨਾਲ ਲੁਕਣਮਿੱਚੀ ਖੇਡਣ ਦੇ ਨਾਲ ਨਾਲ ਆਮ ਲੋਨਧਾਰਕਾਂ ਦੀ ਜਿੰਦਗੀਆਂ ਨਾਲ ਵੀ ਖੇਡ ਰਹੇ ਹਨ।ਇਸੇ ਲੜੀ ਦੇ ਤਹਿਤ ਕਾਰਵਾਈ ਕਰਨ ਵਾਲੇ ਜਨਤਾ ਸਰਕਾਰ ਮੋਰਚਾ ਲੂਧਿਆਣਾ ਦੇ ਕਾਰਜਕਰਤਾ ਇਨਸਾਫ ਦੀ ਲੜਾਈ ਪਿਛਲੇ ਲੱਗਭੱਗ 18ਮਹੀਨਿਆਂ ਤੋਂ ਚਲਦੀ ਦਾ ਵੇਰਵਾ ਦਿੰਦੇ ਹੋਏ ਦੱਸਦੇ ਹਨ ਕਿ ਉਹਨਾਂ ਵੱਲੋਂ ਜਿਹੜੇ ਵੀ ਲੋਨਧਾਰਕਾਂ ਦੇ ਕੇਸ ਹੁਣ ਤੱਕ ਮਿਨੀ ਸਕੱਤਰੇਤ ਦੇ ਦਫ਼ਤਰਾਂ ਦੇ ਵਿੱਚ ਲਗਾਏ ਗਏ ਜਦੋਂ ਵੀ ਉਹ ਕੇਸ ਆਪਣੇ ਨਿਰਣਾਇਕ ਪੜਾਅ ਤੇ ਪਹੁੰਚਣ ਲਗਦੇ ਹਨ,ਅਫ਼ਸਰ ਦਾ ਜਾਂ ਤਾਂ ਤਬਾਦਲਾ ਕਰ ਦਿੱਤਾ ਜਾਂਦਾ ਹੈ ਜਾਂ ਪ੍ਰਮੋਸ਼ਨ ਦੇ ਕੇ ਦੂਜੀ ਜਗਾ ਸਿਫਟ ਕਰ ਦਿੱਤਾ ਜਾਂਦਾ ਹੈ।ਹਰ ਵਾਰ ਇੰਝ ਹੋਣਾ ਇਤਫ਼ਾਕ ਤਾਂ ਨਹੀਂ ਹੋ ਸਕਦਾ ਹੈ।ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਿਟਡ,ਕੈਪਰੀ ਗਲੋਬਲ ਫਾਈਨਾਂਸ,ਐਚ ਡੀ ਐਫ ਸੀ ਬੈਂਕ,ਆਇ ਆਇ ਐਫ ਐਲ ਫਾਇਨਾਂਸ,ਆਇ ਸੀ ਆਇ ਸੀ ਆਇ ਬੈਂਕ ਆਇ ਸੀ ਆਇ ਸੀ ਲੋਂਬਾਰਡ ਇੰਸ਼ੋਰੈਂਸ ਕੰਪਨੀ,ਆਦਿਤਯ ਬਿਰਲਾ ਫਾਇਨਾਂਸ,ਏਡਲਵਾਈਸ,ਐਚ ਡੀ ਬੀ ਬੈਂਕ,ਪੰਜਾਬ ਐਂਡ ਸਿੰਧ ਬੈਂਕ,ਜਨਾ ਬੈਂਕ,ਡੀ ਸੀ ਬੀ ਬੈਂਕ ਅਤੇ ਹੋਰ ਵੀ ਕਈ ਸਾਰੇ ਬੈਂਕਾਂ ਨੂੰ ਨਾ ਸਿਰਫ ਵਧੀਕ ਏ ਡੀ ਸੀ ਸਾਹਿਬ ਜੀ (ਰੋਹਿਤ ਗੁਪਤਾ)ਦੇ ਦਫ਼ਤਰ ਬਲਕਿ ਸੀ ਐਮ ਐਫ ੳ ਸਾਹਿਬ ਜੀ(ੳਪਿੰਦਰਜੀਤ ਕੋਰ ਬਰਾੜ)ਦੇ ਦਫ਼ਤਰ ਵਿੱਚ
ਉਪ ਮੰਡਲ ਮੈਜਿਸਟਰੇਟ ਸਾਹਿਬ ਜੀ ਲੂਧਿਆਣਾ ਪੂਰਬੀ (ਜਸਲੀਨ ਕੋਰ ਭੁੱਲਰ)ਦੇ ਦਫ਼ਤਰ ਵਿੱਚ ਇਸ ਦੇ ਨਾਲ ਹੀ ਬੀਤੇ ਬੁੱਧਵਾਰ (25/06/2025) ਨੂੰ ਡੀ ਸੀ ਸਾਹਿਬ ਜਿਲਾ ਲੂਧਿਆਣਾ (ਹਿਮਾਂਸੂ ਜੈਨ)ਦੇ ਦਫ਼ਤਰ ਵਿੱਚ ਵੀ ਐਮ ਐਲ ਏ ਸਾਹਿਬਾਨ (ਰਾਜਿੰਦਰ ਪਾਲ ਕੌਰ ਸ਼ੀਨਾ) ਜੀ ਦੀ ਹਾਜਰੀ ਜਿਥੇ ਵਧੀਕ ਏਡੀਸੀ ਸਾਹਿਬ,ਸੀ ਐਮ ਐਫ ੳ ਮੈਡਮ ਸਾਹਿਬ ਅਤੇ ਐਸ ਡੀ ਐਮ ਪੱਛਮੀ ਦੀ ਹਾਜ਼ਰੀ ਵਿੱਚ ਕਾਗਜ਼ਾਤ ਮੁਤਾਬਕ ਬੈਂਕਾਂ ਨੂੰ ਗਲਤ ਸਾਬਤ ਕਰਨ ਤੋਂ ਬਾਅਦ ਡੀ ਸੀ ਸਾਹਿਬ ਜਿਲਾ ਲੂਧਿਆਣਾ ਵੱਲੋਂ ਸੀ ਐਮ ਐਫ ੳ ਮੈਡਮ ਸਾਹਿਬ ਅਤੇ ਵਧੀਕ ਏ ਡੀ ਸੀ ਸਾਹਿਬ ਨੂੰ ਅਗਲੇ 24ਘੰਟਿਆਂ ਵਿੱਚ ਰਿਪੋਰਟ ਬਣਾਕੇ ਦੇਣ ਲਈ ਆਖਿਆ ਜਾਂਦਾ ਹੈ।
ਇਥੇ ਸਾਨੂੰ ਸਾਰਿਆਂ ਨੂੰ ਇਹ ਵੀ ਜਾਨਣਾ ਬਹੁਤ ਜਰੂਰੀ ਹੈ ਕਿ ਵਧੀਕ ਏ ਡੀ ਸੀ ਸਾਹਿਬ ਅਤੇ ਸੀ ਐਮ ਐਫ ੳ ਮੈਡਮ ਸਾਹਿਬ ਲੱਗਭੱਗ 3-4ਮਹੀਨਿਆਂ ਵਿੱਚ ਬੈਂਕਾਂ ਨੂੰ ਬੁਲਾਉਣ ਦੇ ਭਰਸਕ ਯਤਨ ਕਰਨ ਦੇ ਦੌਰਾਨ ਇਹ ਗੱਲ ਉਪਰੋਕਤ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਿਟਡ,ਕੈਪਰੀ ਗਲੋਬਲ ਫਾਈਨਾਂਸ,ਐਚ ਡੀ ਐਫ ਸੀ ਬੈਂਕ,ਆਇ ਆਇ ਐਫ ਐਲ ਫਾਇਨਾਂਸ,ਆਇ ਸੀ ਆਇ ਸੀ ਆਇ ਬੈਂਕ ਆਇ ਸੀ ਆਇ ਸੀ ਲੋਂਬਾਰਡ ਇੰਸ਼ੋਰੈਂਸ ਕੰਪਨੀ,ਆਦਿਤਯ ਬਿਰਲਾ ਫਾਇਨਾਂਸ,ਏਡਲਵਾਈਸ,ਐਚ ਡੀ ਬੀ ਬੈਂਕ,ਪੰਜਾਬ ਐਂਡ ਸਿੰਧ ਬੈਂਕ,ਜਨਾ ਬੈਂਕ,ਡੀ ਸੀ ਬੀ ਬੈਂਕ ਅਤੇ ਹੋਰ ਵੀ ਕਈ ਸਾਰੇ ਬੈਂਕਾਂ ਬਾਰੇ ਜਾਣ ਚੁੱਕੇ ਸਨ ਕਿ ਇਹਨਾਂ ਸਾਰੇ ਲੋਨਧਾਰਕਾਂ ਅਤੇ ਜਨਤਾ ਸਰਕਾਰ ਮੋਰਚਾ ਦੇ ਕਾਰਜਕਰਤਾਵਾਂ ਨਾਲ ਇਹਨਾਂ ਵੱਲੋਂ ਨਾ ਸਿਰਫ ਧੋਖਾਧੜੀ ਠੱਗੀ ਚੋਰੀ ਕੀਤੀ ਗਈ ਹੈ ਬਲਕਿ ਕਈ ਲੋਨਧਾਰਕਾਂ ਨੂੰ ਤਾਂ ਜਾਇਜ ਇੰਸ਼ੋਰੈਂਸ ਕਲੇਮ ਵੀ ਨਹੀਂ ਦਿੱਤਾ ਜਾ ਰਿਹਾ ਹੈ।
ਪਰ ਇਥੇ ਇੱਕ ਗੱਲ ਬਿਲਕੁਲ ਵੀ ਹਜਮ ਨਹੀਂ ਹੁੰਦੀ ਕਿ ਜਿਥੇ ਬੁਧਵਾਰ 25/06/2025ਨੂੰ ਸੀ ਐਮ ਐਫ ੳ ਮੈਡਮ ਸਾਹਿਬ ਤਬਸੀਲ ਵਿੱਚ ਦਰਖਾਸ਼ਤ ਲਿੱਖ ਕੇ ਲਿਆਉਣ ਵਾਸਤੇ ਲੋਨਧਾਰਕਾਂ ਨੂੰ 30/06/2025 ਨੂੰ ਹਰ ਹਾਲਤ ਵਿੱਚ ਪਹੂੰਚਦੀ ਕਰਨ ਨੂੰ ਆਖਦੇ ਹਨ, ਜਦਕਿ ਪਹਿਲੀਆਂ ਲਿਖੀਆਂ ਦਰਖਾਸਤਾਂ ਦੇ ਹਿਸਾਬ ਨਾਲ ਤਾਂ 24ਘੰਟੇ ਵਿੱਚ ਰਿਪੋਰਟ ਬਣਾ ਕੇ ਦੇਣ ਲਈ ਤਾਂ ਡੀ ਸੀ ਸਾਹਿਬ ਜਿਲਾ ਲੂਧਿਆਣਾ ਵਲੋਂ ਆਰਡਰ ਦਿੱਤਾ ਗਿਆ ਸੀ।
ਇਥੇ ਸੱਭ ਤੋਂ ਵੱਡੀ ਹੈਰਾਨੀ ਅਤੇ ਇਤਫ਼ਾਕ ਇਕਵਾਰ ਫੇਰ ਹੂੰਦਾ ਹੈ।ਜਦੋਂ ਲੋਨਧਾਰਕ ਜਨਤਾ ਸਰਕਾਰ ਮੋਰਚਾ ਲੂਧਿਆਣਾ ਦੇ ਕਾਰਜਕਰਤਾ ਇਨਸਾਫ ਦੀ ਆਸ ਲੈ ਕੇ ਮਿੰਨੀ ਸਕੱਤਰੇਤ ਪੂੱਜਦੇ ਹਨ ਤਾਂ ਪਤਾ ਚਲਦਾ ਹੈ ਕਿ ਸਟੈਨੋ ਮੈਡਮ/ ਸੀ ਐਮ ਐਫ ੳ ਮੈਡਮ ਸਾਹਿਬ ਲੰਬੀ ਛੁੱਟੀ ਤੇ ਚੱਲੇ ਗਏ ਹਨ। ਸੀ ਐਮ ਐਫ ੳ ਮੈਡਮ ਸਾਹਿਬ ਨੂੰ ਪ੍ਰਮੋਸ਼ਨ ਦੇ ਕੇ ਰਾਏਕੋਟ ਭੇਜ ਦਿੱਤਾ ਜਾਂਦਾ ਹੈ।ਵਧੀਕ ਏ ਡੀ ਸੀ ਸਾਹਿਬ ਦਾ ਵੀ ਤਬਾਦਲਾ ਕਰ ਦਿੱਤਾ ਜਾਂਦਾ ਹੈ।
ਉਪ ਮੰਡਲ ਮੈਜਿਸਟਰੇਟ ਸਾਹਿਬ ਜੀ ਲੂਧਿਆਣਾ ਪੂਰਬੀ (ਜਸਲੀਨ ਕੋਰ ਭੁੱਲਰ)ਜੀ ਅੱਜ ਦਫ਼ਤਰ ਹਾਜ਼ਰ ਹੀ ਨਹੀਂ ਹੂੰਦੇ ਹਨ।
ਸੱਭ ਤੋ ਵੱਡਾ ਅਤੇ ਆਖਰੀ ਇਤਫ਼ਾਕ ਡੀ ਸੀ ਸਾਹਿਬ ਜਿਲਾ ਲੂਧਿਆਣਾ ਪੂਰੇ 8 ਦਿਨ ਵਾਸਤੇ ਲੰਬੀ ਛੁੱਟੀ ਤੇ ਚਲੇ ਜਾਂਦੇ ਹਨ।ਆਖਿਰ ਜਨਤਾ ਦੇ ਦਿੱਤੇ ਜਾਣ ਵਾਲੇ ਟੈਕਸ ਤੋਂ ਤਨਖਾਹਾਂ ਲੈਣ ਵਾਲੇ ਇਹਨਾਂ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਜਨਤਾ,ਜਨਤਾ ਸਰਕਾਰ ਮੋਰਚਾ ਜਾਂ ਲੋਨਧਾਰਕਾਂ ਨੂੰ ਲੋੜ ਹੀ ਕੀ ਹੈ ਜੇਕਰ ਇਹ ਫ਼ੈਸਲਿਆਂ ਮੋਕੇ ਮੋਜੂਦ ਹੀ ਨਹੀਂ ਰਹਿਣਗੇ।
ਧੰਨਵਾਦ।
ਫੈਸਲਾ ਤੁਸੀਂ ਕਰਨਾ ਹੈ।

201
8958 views

Comment