logo

ਲੋਕਰਾਜ ਦੇ ਸੰਸਥਾਪਕ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਕਿਹਾ ਜਾਵੇ ਬੀਰ ਬੰਦਾ ਬੈਰਾਗੀ - ਜਥੇਦਾਰ ਦਾਦੂਵਾਲ

ਲੋਕਰਾਜ ਦੇ ਸੰਸਥਾਪਕ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਕਿਹਾ ਜਾਵੇ ਬੀਰ ਬੰਦਾ ਬੈਰਾਗੀ - ਜਥੇਦਾਰ ਦਾਦੂਵਾਲ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵੱਲੋਂ ਲੋਕਰਾਜ ਦੇ ਸੰਸਥਾਪਕ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀ ਸ਼ਹੀਦਾਂ ਦੇ 309ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ "ਮਹਾਨ ਸ਼ਹੀਦੀ ਸਮਾਗਮ" ਗੁਰਦੁਆਰਾ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਚੜਦੀਕਲਾ ਨਾਲ ਮਨਾਇਆ ਗਿਆ ਇਸ ਸਮੇਂ ਧੁਰ ਕੀ ਬਾਣੀ ਦੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਗੁਰੂ ਕੇ ਦਰਬਾਰ ਵਿੱਚ ਸੁੰਦਰ ਦੀਵਾਨ ਸਜੇ ਇਸ ਸਮੇਂ ਪੰਥ ਪ੍ਰਸਿੱਧ ਰਾਗੀ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਦਾਦੂ ਸਾਹਿਬ ਅਤੇ ਭਾਈ ਤਰਨਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਨਾਢਾ ਸਾਹਿਬ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਸ਼ਹੀਦੀ ਸਮਾਗਮ ਵਿੱਚ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ,ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ,ਤਰੁਨ ਭੰਡਾਰੀ ਰਾਜਨੀਤਿਕ ਸਲਾਹਕਾਰ ਮੁੱਖ ਮੰਤਰੀ ਹਰਿਆਣਾ,ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਨਰਲ ਸਕੱਤਰ,ਸਵਰਨ ਸਿੰਘ ਬੁੰਗਾ ਟਿੱਬੀ ਚੇਅਰਮੈਨ ਲੰਗਰ ਖਰੀਦ ਵਿੰਗ,ਰਜਿੰਦਰ ਸਿੰਘ ਬਰਾੜਾ ਚੇਅਰਮੈਨ ਐਨ ਆਰ ਆਈ ਵਿੰਗ,ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ,ਗਿ:ਜਗਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਨਾਢਾ ਸਾਹਿਬ,ਸਿਕੰਦਰ ਸਿੰਘ ਵਰਾਣਾ ਇੰਚਾਰਜ ਸਬ ਦਫਤਰ ਧਰਮ ਪ੍ਰਚਾਰ ਨਾਢਾ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਪ੍ਰਸਿੱਧ ਢਾਡੀ ਜਥਾ ਸਤਨਾਮ ਸਿੰਘ ਟਾਂਡਾ,ਢਾਡੀ ਜੱਥਾ ਮਲਕੀਤ ਸਿੰਘ ਮੀਤ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਥੇਦਾਰ ਦਾਦੂਵਾਲ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਲੋਕਰਾਜ ਦੇ ਸੰਸਥਾਪਕ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੀਰ ਬੈਰਾਗੀ ਬੰਦਾ ਬੈਰਾਗੀ ਕਹਿ ਕੇ ਸੰਬੋਧਨ ਨਾ ਕੀਤਾ ਇਹ ਉਨਾਂ ਦਾ ਸਨਮਾਨ ਨਹੀਂ ਨਿਰਾਦਰ ਹੈ ਇਸ ਸਮੇਂ ਹਰਵਿੰਦਰ ਸਿੰਘ ਕੇਪੀ ਸੀਨੀਅਰ ਮੀਤ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਮਨਮੋਹਨ ਸਿੰਘ ਬਲੌਲੀ,ਰਜਿੰਦਰ ਸਿੰਘ ਬਕਾਲਾ,ਹਰਪਾਲ ਸਿੰਘ ਧਰਮੀ ਫੌਜੀ, ਗਿ: ਸਰਬਜੀਤ ਸਿੰਘ ਝੀਂਡਾ,ਗਿ:ਗਗਨਦੀਪ ਸਿੰਘ ਅਜਰਾਵਰ,ਗਿ:ਸ਼ੁਭਦੀਪ ਸਿੰਘ,ਮੈਨੇਜ਼ਰ ਪਰਮਜੀਤ ਸਿੰਘ ਸ਼ੇਰਗੜ,ਸਹਾਇਕ ਮੈਨੇਜਰ ਸਿਵਚਰਨ ਸਿੰਘ ਵੀ ਹਾਜ਼ਰ ਸਨ ਸਾਰੇ ਅਹੁਦੇਦਾਰ ਮੈਂਬਰ ਸਾਹਿਬਾਨਾਂ ਸ਼ਖਸੀਅਤਾਂ ਨੂੰ ਸਿਰਪਾਓ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਗੁਰੂ ਕਾ ਲੰਗਰ ਅਤੁੱਟ ਵਰਤਿਆ।

17
1154 views