
ਪੰਜਵਾਂ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਧੈਰਿਆ ਨੇ ਦੀਪਾਂਸ਼ੂ ਨੂੰ ਹਰਾ ਕੇ ਆਪਣੇ ਨਾਂ ਕੀਤਾ
ਸਕੇਟਿੰਗ ਵਿੱਚ ਗੁਰਸਾਹਿਬ ਸਿੰਘ ਜੇਤੂ ਕਰਾਰ
ਫਰੈਡਜ਼ ਕਲੱਬ ਗੁਰਦਾਸਪੁਰ ਵੱਲੋ ਪੰਜਵਾਂ ਬੈਡਮਿੰਟਨ ਟੂਰਨਾਮੈਂਟ ਦਿੱਲ੍ਹੀ ਪਬਲਿਕ ਸਕੂਲ ਗੁਰਦਾਸਪੁਰ ਦੇ ਇਨਡੋਰ ਕੋਰਟ ਵਿੱਚ ਕਰਵਾਇਆ ਗਿਆ ਜਿਸ ਵਿੱਚ ਲੈੱਚਚਰਾਰ ਸ਼ਸ਼ੀ ਕੁਮਾਰ ਮੁੱਖ ਮਹਿਮਾਨ ਅਤੇ ਐਡਵੋਕੇਟ ਅਮਨਦੀਪ ਸਿੰਘ ਸਰਾਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ l ਗੌਰਤਲਬ ਹੈ ਇਸੇ ਕੋਰਟ ਵਿੱਚ ਰੋਜ਼ਾਨਾ ਅਭਿਆਸ ਕਰਨ ਵਾਲੇ ਬੱਚਿਆਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ l ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਪੀਐਸ ਦੇ ਸਪੋਰਟਸ ਕੋਆਰਡੀਨੇਟਰ ਕਮ ਬੈਡਮਿੰਟਨ ਕੋਚ ਚੰਦਰ ਸ਼ੇਖ਼ਰ ਨੇ ਦੱਸਿਆ ਕਿ ਉਹਨਾਂ ਵਲੋਂ ਇਹ ਪੰਜਵਾਂ ਟੂਰਨਾਂਮੈਂਟ ਕਰਾਇਆ ਗਿਆ ਹੈ , ਉਹਨਾਂ ਇਹ ਵੀ ਦੱਸਿਆ ਕਿ ਜਿੱਥੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ ਉਥੇ ਅੱਜ ਉਕਤ ਕਲੱਬ ਵੱਲੋਂ ਸਕੇਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ l ਉਹਨਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਵਲੋਂ ਸਾਰੇ ਸਾਲ ਵਿੱਚ ਕੀਤੀ ਗਈ ਮਿਹਨਤ ਅਨੁਸਾਰ ਨਤੀਜੇ ਆਏ ਹਨ l ਉਹਨਾਂ ਬੱਚਿਆਂ ਨੂੰ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨੀਅਰ ਗਰੁੱਪ -1 ਵਿੱਚ ਇਸ਼ਾਨ ਨੇ ਪਹਿਲਾ,ਯੂਵੀ ਨੇ ਦੂਜਾ ਅਤੇ ਰੂਬਲ ਨੇ ਤੀਸਰਾ ਸਥਾਨ ਹਾਸਲ ਕੀਤਾ ਗਰੁੱਪ -2 ਵਿੱਚ ਕਰਿਤਕਾ, ਚਤਨਿਆ ,ਸੀਰਤ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ l ਅੰਡਰ -14 ਗਰੁੱਪ -1 ਵਿੱਚ ਅਕਸ਼ ਨੇ ਪਹਿਲਾ, ਲਵਿਨ ਨੇ ਦੂਜਾ ਅਤੇ ਗਰਿਸ਼ਾ ਨੇ ਤੀਸਰਾ ਸਥਾਨ ਹਾਸਲ ਕੀਤਾ, ਗਰੁੱਪ -4 ਵਿੱਚ ਲਕਸ਼,ਵਿਸ਼ੂ ਅਤੇ ਅਕਸ਼ਾਜ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ, ਗਰੁੱਪ -5 ਵਿੱਚ ਆਰਵ, ਲਕਸ਼ਿਤਾ ਤੇ ਉਪਲਕਸ਼ ਜੇਤੂ ਰਹੇ l ਸੀਨੀਅਰ ਗਰੁੱਪ ਵਿੱਚ ਧੈਰਿਆ ਨੇ ਦੀਪਾਂਸ਼ੂ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ, ਵਿਹਾਂਨ ਨੇ ਤੀਸਰਾ ਸਥਾਨ ਹਾਸਲ ਕੀਤਾ l
ਸਕੇਟਿੰਗ ਦੇ ਮੁਕਾਬਲੇ ਵਿੱਚ ਗੁਰਸਾਹਿਬ ਸਿੰਘ ਨੇ 500 ਮੀਟਰ ਅਤੇ 1000 ਮੀਟਰ ਰੇਸ ਜਿੱਤ ਕੇ ਗੋਲਡ ਮੈਡਲ ਅਤੇ ਟਰਾਫੀ ਹਾਸਿਲ ਕੀਤੀ ਜਦਕਿ ਰਿਤਿਸ਼ ਨੇ ਦੂਸਰਾ ਸਥਾਨ ਹਾਸਲ ਕੀਤਾ l ਇਸ ਮੌਕੇਂ ਤਿਲਕ ਸਿੰਘ ਥਾਪਾ,ਚੇਤਨ ਮਹਾਜਨ, ਏਕਮ, ਅਰਸ਼ਨੂਰ, ਹਰਖੁਸ਼ਬੂ ਆਦਿ ਹਾਜਿਰ ਸਨ