logo

ਮਿੱਟੀ ਭਰਨ ਨਾਲ ਬੰਦ ਹੋਏ ਬਰਸਾਤੀ ਨਾਲੇ ਅਤੇ ਸਾਈਫਨ





ਸ੍ਰੀ ਕੀਰਤਪੁਰ ਸਾਹਿਬ : ਧਾਰਮਿਕ ਨਗਰੀ
ਸ੍ਰੀ ਕੀਰਤਪੁਰ ਸਾਹਿਬ ਜੋ ਕਿ ਹਿਮਾਚਲ ਪ੍ਰਦੇਸ਼ ਦਾ ਮੁਖ ਦੁਆਰ ਹੈ, ਉੱਥੇ ਹਿਮਾਚਲ ਪ੍ਰਦੇਸ਼ ਦੀਆ ਖੱਡਾ ਅਤੇ ਨਾਲਿਆ ਦਾ ਬਰਸਾਤੀ ਪਾਣੀ ਲੰਘਦਾ ਹੋਇਆ ਸਤਲੁਜ ਦਰਿਆ ਦੇ ਵਿੱਚ ਜਾ ਕੇ ਡਿੱਗਦਾ ਹੈ। ਜਿਸ ਨੂੰ ਲੈ ਕੇ ਹਰ = ਸਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਨਾਲੇ ਅਤੇ ਨਹਿਰ ਦੇ ਨਾਲ ਬਣੇ ਸਾਇਫਨ ਦੀ ਸਫਾਈ ਕਰਵਾਈ ਜਾਦੀ ਸੀ, ਪਰ ਇਸ ਵਾਰ ਜਿੱਥੇ ਬਰਸਾਤ ਦਾ ਮੌਸਮ ਸਿਰ ਤੇ ਹੈ ਵਿਭਾਗ ਵੱਲੋਂ ਹਲੇ ਤੱਕ ਸਫਾਈ ਨਹੀਂ ਕਰਵਾਈ ਗਈ ਹੈ, ਜਿਸ ਨਾਲ ਕੀਰਤਪੁਰ ਸਾਹਿਬ ਵਿਖੇ ਹੜ੍ਹ =. ਦਾ ਖਤਰਾ ਬਣਿਆ ਹੋਇਆ ਹੈ। ਜ਼ਿਕਰ ਯੋਗ ਹੋ ਹੈ ਕਿ ਬਰਸਾਤੀ ਪਾਣੀ ਤੇਜੀ ਦੇ ਨਾਲ ਜਿੱਥੇ 3 ਹਿਮਾਚਲ ਪ੍ਰਦੇਸ਼ ਤੋਂ ਆਉਂਦਾ ਹੈ ਉੱਥੇ ਹੀ , ਪੂਰੀ ਨਗਰੀ ਦਾ ਪਾਣੀ ਇਹਨਾ ਨਾਲਿਆ ਦੇ ਰਾਹੀਂ ਸਤਲੁਜ ਦਰਿਆ ਵਿੱਚ ਡਿੱਗਦਾ ਹੈ, ਹੈ ਜਦੋਂ ਕਿ ਨਹਿਰ ਦੇ ਸਾਈਫਨ ਮਿੱਟੀ ਭਰਨ ਦੇ ਤ ਨਾਲ ਬੰਦ ਹੋ ਚੁੱਕੇ ਹਨ ਜਿਨਾ ਵਿੱਚੋਂ ਪਾਣੀ ਦੀ = ਨਿਕਾਸੀ ਮੁਸ਼ਕਿਲ ਹੈ ਅੱਜ ਜੇਕਰ ਸਮੇਂ ਰਹਿੰਦੇ ਹੋਇਆ ਪਾਣੀ ਦਿਆਂ ਖੱਡ ਦਾ ਹੱਲ ਨਾ ਕੀਤਾ ਗਿਆ ਤਾਂ ਗੁਰੂ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਹੜ ਵਰਗੀ ਸਥਿਤੀ ਬਣ ਸਕਦੀ ਹੈ। ਪਹਿਲਾ ਵੀ ਕਈ ਵਾਰ ਇਸ ਨਗਰੀ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਕਸਰ ਬਾਜ਼ਾਰ ਵਿੱਚ ਪਾਣੀ ਭਰ ਜਾਦਾ ਹੈ, ਜਿਸ ਨਾਲ ਲੋਕਾ ਦਾ ਨੁਕਸਾਨ ਹੁੰਦਾ ਹੈ। ਪਿਛਲੇ ਸਾਲ ਪਿੰਡ ਭਟੋਲੀ ਦੇ ਨਾਲ ਜੁੜੀ ਹੋਈ ਖੰਡ ਦੇ ਵਿੱਚ ਨਿਕਾਸੀ ਨਾ ਹੋਣ ਵੱਡਾ ਹੜ ਆ ਗਿਆ ਸੀ ਤੇ ਲੋਕਾਂ ਦੇ ਅਲੱਗ ਅਲੱਗ ਵਾਹਨ ਵੀ ਹੜ ਗਏ ਸਨ ਜਿਸ ਨਾਲ ਲੋਕਾ ਦਾ ਵੱਡਾ ਨੁਕਸਾਨ ਹੋਇਆ ਸੀ। ਇਸ ਦੇ ਨਾਲ ਘਰਾਂ ਦੇ ਵਿੱਚ ਪਾਣੀ ਵੜਨ ਦੇ ਕਾਰਨ ਲੋਕਾਂ ਦੇ ਕੀਮਤੀ ਸਮਾਨ ਖਰਾਬ ਹੋ ਗਏ ਸਨ ਦੂਜੇ ਪਾਸੇ ਇਹਨਾ ਖੰਡਾ ਅਤੇ ਸਾਈਫਨ ਦੀ ਸਮੇ ਸਿਰ ਸਫਾਈ ਨਾ ਹੋਣਾ ਗੰਦਗੀ ਅਤੇ ਬਦਬੂ ਫੈਲਾ ਰਹੀਆਂ ਹਨ,
ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ। ਸ੍ਰੀ ਕੀਰਤਪੁਰ ਸਾਹਿਬ ਵਿਖੇ ਇਹਨਾਂ ਸਾਈਫਨਾ ਤੋ ਹੀ ਬਰਸਾਤ ਦੇ ਪਾਣੀ ਦੀ ਨਿਕਾਸੀ ਹੁੰਦੀ ਹੈ ਤੇ ਇਸ ਦੇ ਰੁਕਣ ਨਾਲ ਪਾਣੀ ਪੂਰੇ ਬਜ਼ਾਰ ਵਿੱਚ ਚਾਰ ਚਾਰ ਫੁੱਟ ਤੱਕ ਘੁੰਮ ਜਾਂਦਾ ਹੈ। ਸਥਾਨਕ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਵਿਭਾਗ ਨੂੰ ਸਮਾ ਸਿਰ ਇਹਨਾ ਦੀ ਸਫਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਸਥਿਤੀ ਨਾ ਬਣੇ ਜਿਸ ਨਾਲ ਲੋਕਾਂ ਦਾ ਨੁਕਸਾਨ ਹੋਵੇ ਇਸ ਸਬੰਧ ਵਿੱਚ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਸੁਰਿੰਦਰ ਪਾਲ ਕੋੜਾ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਲਗਾਤਾਰ ਨਾਲਿਆਂ ਦੀ ਸਫਾਈ ਕਰਵਾਈ ਜਾ ਰਹੀ ਹੈ ਲੇਕਿਨ ਬੀਬੀਐਮਬੀ ਵੱਲੋਂ ਹਾਲੇ ਤੱਕ ਸਫਾਈ ਨਾ ਕਰਵਾਉਣ ਕਾਰਨ ਸਾਈਫਨ ਦੇ ਵਿੱਚ ਮਿੱਟੀ ਭਰੀ ਹੋਈ ਹੈ। ਇਸ ਸੰਬੰਧ ਵਿੱਚ ਜਦੋਂ ਬੀ ਬੀ ਐਮ ਬੀ ਵਿਭਾਗ ਦੇ ਚੀਫ ਸੀ ਪੀ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਸਫਾਈ ਦੇ ਲਈ ਪਹਿਲਾ ਹੀ ਕੰਮ ਸ਼ੁਰੂ ਕਰਨ ਦੀ ਤਿਆਰੀ ਹੈ,ਕੀਰਤਪੁਰ ਸਾਹਿਬ ਦੇ ਦੋ ਸਾਈਫਨ ਦੀ ਸਫਾਈ ਕਰਵਾਈ ਜਾਏਗੀ।

20
556 views