logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਕਰਵ ਪਲੱਸ ਸੰਸਥਾ ਵੱਲੋਂ ਧਰਮਕੋਟ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਸੈਮੀਨਾਰ — ਨੌਜਵਾਨਾਂ ਦੇ ਭਵਿੱਖ ਨੂੰ ਦਿੱਤਾ ਨਵਾਂ ਦਿਸ਼ਾ-ਨਿਰਦੇਸ਼


ਧਰਮਕੋਟ, 14 ਜੂਨ ( ਸਤਨਾਮ ਸਿੰਘ ਘਾਰੂ)
ਧਰਮਕੋਟ ਇਲਾਕੇ ਵਿੱਚ ਨੌਜਵਾਨਾਂ ਲਈ ਰੋਸ਼ਨ ਭਵਿੱਖ ਦੇ ਦਰਵਾਜ਼ੇ ਖੋਲ੍ਹਦਿਆਂ, ਇਮੀਗਰੇਸ਼ਨ ਅਤੇ ਵਿਦੇਸ਼ੀ ਸਿੱਖਿਆ ਸਲਾਹਕਾਰ ਕਰਵ ਪਲੱਸ ਸੰਸਥਾ ਵੱਲੋਂ ਅੱਜ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਜਾਣਕਾਰੀ, ਉਮੀਦ ਅਤੇ ਸਲਾਹਾਂ ਨਾਲ ਭਰਪੂਰ ਰਿਹਾ। ਇਸ ਸੈਮੀਨਾਰ ਵਿੱਚ ਕਰਵ ਪਲੱਸ ਦੀ ਪ੍ਰਬੰਧਕੀ ਟੀਮ ਨੇ ਵਿਦਿਆਰਥੀਆਂ ਨੂੰ ਵਿਦੇਸ਼ੀ ਸਿੱਖਿਆ ਦੇ ਤਾਜ਼ਾ ਰੁਝਾਨ, IELTS/ਪੁੱਛਤਾਛ ਤਿਆਰੀ, ਕੋਰਸ ਚੋਣ, ਪੀ.ਆਰ. ਮਾਰਗ, ਸਟੱਡੀ ਤੇ ਟੂਰਿਸਟ ਵੀਜ਼ਿਆਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ। ਹਰ ਵਿਦਿਆਰਥੀ ਦੀ ਯੋਗਤਾ, ਰੁਚੀ ਧਿਆਨ ਵਿੱਚ ਰੱਖਦੇ ਹੋਏ ਵਿਅਕਤਿਗਤ ਸਲਾਹਾਂ ਦਿੱਤੀਆਂ ਗਈਆਂ।ਸੈਮੀਨਾਰ ਵਿੱਚ ਸੰਸਥਾ ਦੇ ਡਾਇਰੈਕਟਰ ਸ. ਅਮਨਦੀਪ ਸਿੰਘ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ: ਆਪਣੇ ਫਾਈਲ ਦੇ ਮੁਤਾਬਕ ਹੀ ਸਹੀ ਵਿਸ਼ੇ ਦੀ ਚੋਣ ਕਰੋ ਜਿਸ ਵਿੱਚ ਤੁਹਾਨੂੰ ਵਰਕ ਪਰਮਿਟ ਅਤੇ ਪੀਆਰ ਮਿਲਣ ਵਿੱਚ ਮਦਦ ਮਿਲੇ
ਸੈਮੀਨਾਰ ਦੇ ਅੰਤ 'ਤੇ ਵਿਦਿਆਰਥੀਆਂ ਨੇ ਕਰਵ ਪਲੱਸ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰੀ ਇਹਨਾਂ ਮੁੱਦਿਆਂ ਤੇ ਇੰਨੀ ਠੋਸ ਤੇ ਖਰੀ ਜਾਣਕਾਰੀ ਮਿਲੀ ਹੈ। ਮਾਪਿਆਂ ਨੇ ਵੀ ਇਸ ਤਰ੍ਹਾਂ ਦੇ ਸੈਮੀਨਾਰਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਇਲਾਕੇ ਦੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਜਾਣ ਦੇ ਚੱਕਰ ਵਿੱਚ ਹੋਣ ਵਾਲੀਆਂ ਠੱਗੀਆਂ ਤੋਂ ਬਚਾ ਸਕਦੇ ਹਨ। ਕਰਵ ਪਲੱਸ ਸੰਸਥਾ, ਜੋ ਕਿ ਇਮੀਗਰੇਸ਼ਨ, ਆਈਲੈਟਸ ਤੇ ਸਕਿੱਲ ਟ੍ਰੇਨਿੰਗ ਵਿੱਚ ਆਪਣੀ ਵਿਸ਼ਵਸਨੀਯਤਾ ਲਈ ਮਸ਼ਹੂਰ ਹੈ, ਇਕ ਵਾਰੀ ਫਿਰ ਸਾਬਤ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਕੇਵਲ ਉਮੀਦ ਨਹੀਂ, ਸਹੀ ਰਸਤਾ ਵੀ ਦਿਖਾਉਂਦੇ ਹਨ ਇਸ ਵਿੱਚ ਸੰਸਥਾ ਦੇ ਚੇਅਰਮੈਨ ਅਮਨਦੀਪ ਸਿੰਘ, ਡਾਇਰੈਕਟਰ ਗੁਰਪ੍ਰੀਤ ਸਿੰਘ ਅਤੇ ਮੈਡਮ ਸੰਦੀਪ ਕੌਰ ਹੈਡ ਆਫ
ਡਿਪਾਰਟਮੈਂਟ ਨੇ ਵਿਸ਼ਾਲ ਨਰੂਲਾ,ਗਗਨ ਮੋਗਾ, ਅਤੇ ਮੈਡਮ ਖਹਿਰਾ ਧਰਮਕੋਟ ਦਾ ਤਹਿ ਦਿਲੋਂ ਧੰਨਵਾਦ ਕੀਤਾ| ਇਸ ਮੌਕੇ ਮੈਡਮ ਮਨਪ੍ਰੀਤ ਕੌਰ,ਰਾਜਦੀਪ ਸਿੰਘ, ਮੈਡਮ ਅਮਨ, ਮੈਡਮ ਸਿਮਰਨ ਅਤੇ ਮੈਨੇਜਰ ਨਵਨੀਤ ਅਰੋੜਾ ਹਾਜਰ ਸਨ|

134
3928 views

Comment