logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੀਟਿੰਗਾ ਕਰ ਕਰ ਕੇ ਅੱਕ ਚੁੱਕੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾ ਫਿਰ ਵਜਾਇਆ ਹੜਤਾਲ ਦਾ ਬਿਗਲ

ਅੱਜ ਮਿਤੀ 14/06/2025 ਨੂੰ ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਬੱਸ ਸਟੈਂਡ ਉਪਰ ਕੀਤੀ ਗਈ ਜਿਸ ਉਪਰੰਤ ਸੂਬਾ ਰੇਸ਼ਮ ਸਿੰਘ ਗਿੱਲ ਨੇ ਬੋਲਦਿਆ ਦੱਸਿਆ ਕਿ ਮੌਜੂਦਾ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੱਚਿਆ ਮੁਲਾਜ਼ਮਾ ਨਾਲ ਮੀਟਿੰਗਾ ਤੇ ਮੀਟਿੰਗਾ ਕਰਕੇ ਹਰ ਵਾਰ ਝੂਠੀ ਸਾਬਤ ਹੋ ਚੁੱਕੀ ਹੈ ਅਤੇ ਆਪਣਾ ਵਿਸਵਾਸ਼ ਗੁਵਾ ਚੁੱਕੀ ਹੈ ਉਹਨਾ ਸਰਕਾਰ ਤੇ ਦੋਸ਼ ਲਾਇਆ ਕਿ ਜਿਹੜੀ ਸਰਕਾਰ ਹਰ ਵਿਭਾਗ ਵਿੱਚ ਆਊਟਸੋਰਸਿੰਗ ਖਤਮ ਕਰਨ ਦੀ ਗੱਲ ਕਰਦੀ ਸੀ ਪਰ ਟਰਾਂਸਪੋਰਟ ਵਿਭਾਗ ਵਿੱਚ ਧੜਾਧੜ ਅਊਟਸੋਸਿੰਗ ਭਰਤੀ ਕਰ ਰਹੀ ਹੈ ਅਤੇ ਪਹਿਲਾ ਕੰਮ ਕਰ ਰਹੇ ਮੁਲਾਜ਼ਮ ਆਪਣੀਆ ਜਾਇਜ ਮੰਗਾ ਨੂੰ ਲੈਕੇ ਸੰਘਰਸ਼ ਕਰਦੇ ਆ ਰਹੇ ਹਨ ਪੰਜਾਬ ਸਰਕਾਰ ਤੋ ਹਰ ਵਰਗ ਦੁਖੀ ਹੋ ਚੁੱਕਿਆ ਹੈ ਅਤੇ ਪੰਜਾਬ ਹੜਤਾਲਾ ਮੁਜਾਹਰਿਆ ਦਾ ਅਖਾੜਾ ਬਣ ਚੁੱਕਿਆ ਹੈ ਸੰਸਥਾਪਕ ਕਮਲ ਕੁਮਾਰ ਚੈਅਰਮੈਨ ਬਲਵਿੰਦਰ ਸਿੰਘ ਸੂਬਾ ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋ ਨੇ ਬੋਲਦਿਆ ਦੱਸਿਆ ਕਿ 1ਜੁਲਾਈ 2024 ਤੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਟਰਾਂਸਪੋਰਟ ਵਿਭਾਗ ਵਿੱਚ ਸਪੈਸ਼ਲ ਪੌਲਸੀ ਬਣਾਕੇ ਕੰਟਰੈਕਟ ਤੋ ਰੈਗੂਲਰ ਅਤੇ ਅਊਟਸੋਸਿੰਗ ਤੋ ਕੰਟਰੈਕਟ ਤੇ ਕਰਨ ਦੀ ਮੀਟਿੰਗਾ ਵਿੱਚ ਸਰਕਾਰ ਅਤੇ ਮਨੇਜਮੈਂਟ ਵਲੋ ਬਾਰ ਬਾਰ ਗੱਲ ਕੀਤੀ ਜਾ ਰਹੀ ਹੈ ਪਰ ਸਾਰੇ ਵਾਅਦੇ ਝੂਠੇ ਖੋਖਲੇ ਨਿਕਲੇ ਹਨ ਹੁਣ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮ ਇਹਨਾ ਵਾਅਦਿਆ ਤੇ ਅੱਕ ਚੁੱਕੇ ਹਨ ਅਤੇ ਸਰਕਾਰ ਦੀ ਨਿੰਦਾ ਕਰਦੇ ਹਨ

ਸੀਨੀਅਰ ਮੀਤ ਪ੍ਰਧਾਨ ਹਰਕੇਸ ਕੁਮਾਰ ਵਿੱਕੀ ਜੂਵਾਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਕੋਲ ਸੰਘਰਸ਼ ਤੋ ਸਿਵਾਏ ਕੋਈ ਚਾਰਾ ਨਹੀ ਰਿਹਾ ਹੁਣ ਜਿੰਨੀ ਦੇਰ ਤਕ ਮਸਲੇ ਦਾ ਹੱਲ ਨਹੀ ਕੀਤਾ ਜਾਦਾ ਉਹਨੀ ਦੇਰ ਸੰਘਰਸ਼ ਜਾਰੀ ਰਹੇਗਾ
ਉਹਨਾ ਦੱਸਿਆ ਕਿ ਸਰਕਾਰ ਨੂੰ ਛੱਡਕੇ ਜੋ ਵਿਭਾਗ ਦੇ ਹੱਲ ਕਰਨ ਵਾਲੇ ਮਸਲੇ ਹਨ ਉਹਨਾ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ
ਪੀ ਆਰ ਦੀ ਸੀ ਮੁਲਾਜ਼ਮਾ ਦੀ ਤਨਖਾਹ ਨਾ ਮਿਲਣ ਕਾਰਨ ਰੋਸ ਵਜੋ 17/6/25 ਨੂੰ ਪੀ ਆਰ ਟੀ ਸੀ ਨਾਲ ਸਬੰਧਤ ਬੱਸ ਸਟੈਂਡ ਬੰਦ ਸਮੇਤ ਜੇਕਰ ਫਿਰ ਵੀ ਮਸਲਾ ਹੱਲ ਨਹੀ ਹੁੰਦਾ ਤਾ 19/6/25 ਬੱਸਾ ਦਾ ਚੱਕਾ ਜਾਮ ਕੀਤਾ ਜਾਵੇਗਾ ਅਉਣ ਵਾਲੀ 24/06/2025 ਨੂੰ ਸਮੂਹ ਡਿੱਪੂਆ ਦੇ ਗੇਟ ਰੈਲੀਆ ਕੀਤੀਆ ਜਾਣਗੀਆ ਅਤੇ 30/6/2025 ਨੂੰ ਮੁੱਖ ਦਫਤਰ ਚੰਡੀਗੜ ਵਿਖੇ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ 9-10-11 ਜੁਲਾਈ 2025 ਨੂੰ ਤਿੰਨ ਦਿਨ ਲਈ ਪੂਰੇ ਪੰਜਾਬ ਅੰਦਰ ਬੱਸਾ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ 10 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨੇ-ਪ੍ਰਦਰਸ਼ਨ ਕਰਨ ਸਮੇਤ ਤਿੱਖੇ ਸੰਘਰਸ਼ ਕੀਤੇ ਜਾਣਗੇ ਇਸ ਸੰਘਰਸ਼ ਦੌਰਾਨ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੀ ਹੋਵੇਗੀ

128
5232 views

Comment