logo

ਨਸ਼ੀਲੇ ਪਦਾਰਥ ਸਮੇਤ ਮੁਲਜ਼ਮ ਕਾਬੂ


ਸ੍ਰੀ ਕੀਰਤਪੁਰ ਸਾਹਿਬ : ਸੀਨੀਅਰ
ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾ ਹੇਠ ਨਸ਼ਾ ਵੇਚਣ ਵਾਲੇ ਤੇ ਮਾੜੇ ਅਨਸਰਾ ਖਿਲਾਫ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਲ ਵਿਢੀ ਗਈ ਮੁਹਿੰਮ ਦੇ ਤਹਿਤ ਅਜੇ ਸਿੰਘ ਉਪ ਕਪਤਾਨ ਪੁਲਿਸ ਸ੍ਰੀ ਅਨੰਦਪੁਰ ਸਾਹਿਬ, ਜਤਿਨ ਕਪੂਰ ਮੁੱਖ ਥਾਣਾ ਅਫਸਰ ਸ੍ਰੀ ਕੀਰਤਪੁਰ ਸਾਹਿਬ ਦੀ ਨਿਗਰਾਨੀ ਹੇਠ ਥਾਟਾ ਕੀਰਤਪੁਰ ਸਾਹਿਬ ਦੀ ਪੁਲਿਸ ਟੀਮ ਨੂੰ ਉਦੋਂ ਵੱਡੀ ਸਫਲਤਾ ਮਿਲੀ, ਜਦੋ ਸਹਾਇਕ ਥਾਣੇਦਾਰ ਰਾਮ ਕੁਮਾਰ ਸਮੇਤ ਪੁਲਿਸ ਪਾਰਟੀ ਨਾਲ ਨਹਿਰ ਦੀ ਪਟੜੀ ਤੇ ਬੁੰਗਾ ਸਾਹਿਬ ਵੱਲ ਜਾ ਰਹੇ ਸੀ। ਜਦੋਂ ਪਿੰਡ ਡਾਢੀ ਨੇੜੇ ਪਹੁੰਚੇ ਤਾ ਨਹਿਰ ਦੀ ਪਟੜੀ 'ਤੇ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਇਹ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ।ਸ਼ੱਕ ਪੈਣ 'ਤੇ ਜਦੋਂ ਸਹਾਇਕ ਥਾਣੇਦਾਰ ਰਾਮ ਕੁਮਾਰ ਨੇ ਇਸ ਨੂੰ ਰੋਕ ਕੇ ਇਸ ਦਾ - ਨਾਮ ਪੁੱਛਿਆ ਤਾਂ ਇਸ ਨੇ ਆਪਣਾ ਨਾਮ - ਅਰੁਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਗਜਪੁਰ ਥਾਣਾ ਸ੍ਰੀ ਅਨੰਦਪੁਰ
ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਮੁਲਜ਼ਮ ਪੁਲਿਸ ਟੀਮ ਨਾਲ। ਬੂੰਗਾ ਸਾਹਿਬ ਜਿਲਾ ਰੂਪਨਗਰ ਦੱਸਿਆ। ਸਹਾਇਕ ਥਾਣੇਦਾਰ ਰਾਮ ਕੁਮਾਰ ਨੇ ਜਦੋਂ ਇਸ ਦੀ ਤਲਾਸ਼ੀ ਲਈ ਤਾ ਇਸ ਪਾਸੋ 12:50 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਨਸ਼ੀਲਾ ਪਦਾਰਥ ਬਰਾਮਦ ਹੋਣ 'ਤੇ ਦੋਸ਼ੀ ਅਰੁਨਪ੍ਰੀਤ ਸਿੰਘ ਦੇ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਥਾਣਾ ਕੀਰਤਪੁਰ ਸਾਹਿਬ ਜਿਲਾ ਰੂਪਨਗਰ ਵਿਖੇ ਮਾਮਲਾ ਦਰਜ ਰਜਿਸਟਰ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਸ੍ਰੀ ਅਨੰਦਪੁਰ ਸਾਹਿਬ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹ ਪਤਾ ਕੀਤਾ ਜਾਵੇਗਾ ਕੀ ਇਹ ਨਸ਼ੀਲਾ ਪਾਊਡਰ ਕਿਥੋਂ ਲੈ ਕੇ ਆਇਆ ਸੀ ਅਤੇ ਇਸ ਦੇ ਨਾਲ ਹੋਰ ਕੌਣ ਕੌਣ ਸ਼ਾਮਿਲ ਹਨ। ਇਸ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ। ਥਾਣਾ ਮੁਖੀ ਦਾ ਕਹਿਣਾ ਹੈ ਕੀ ਨਸ਼ਿਆ ਸਬੰਧੀ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ ਉੱਚ ਅਧਿਕਾਰੀਆ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿਮ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਨਸ਼ੇ ਦੇ ਸੌਦਾਗਰ ਬਖਸ਼ੇ ਨਹੀ ਜਾਣਗੇ। ਜੇਕਰ ਕੋਈ ਵਿਅਕਤੀ ਨਸ਼ਿਆ ਦੀ ਦਲਦਲ ਵਿਚ ਫਸਿਆ ਹੈ ਤਾਂ ਉਸਨੂੰ ਨਸ਼ਾ ਛੁਡਾਉਣ ਲਈ ਡਾਕਟਰੀ ਮਦਦ ਕੀਤੀ ਜਾਵੇਗੀ ਪਰ ਨਸ਼ਾ ਵੇਚਣ ਵਾਲਿਆ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

0
281 views