logo

ਨੰਗਲ ਵਿਖ਼ੇ ਭਾਖੜਾ ਬਿਆਸ ਮੰਨੇਜਮੈਂਟ ਬੋਰਡ ਦੇ ਡੇਲੀਵੇਜ਼ ਕਿਰਤੀਆਂ ਨੇ ਆਪਣੇ ਲਗਾਤਾਰ ਕੰਮ ਲਈ ਕੀਤਾ ਰੋਸ ਪ੍ਰਦਰਸ਼ਨ



ਡੇਲੀਵੇਜ਼ ਵਰਕਰ ਯੂਨੀਅਨ ਵਲੋਂ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ ਦੇ ਪ੍ਰਧਾਨ ਜਰਨੈਲ ਸਿੰਘ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ,ਜਿਸ ਵਿਚ ਬੀਬੀਐਮਥੀ ਮਨੇਜਮੈਟ ਦੀ ਕਥਿਤ ਮਜਦੂਰ ਵਿਰੋਧੀ ਨੀਤੀਆ ਦੀ ਨਿੰਦਾ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂਆ ਨੇ ਡੇਲੀਵੇਜ ਕਾਮਿਆ ਨੂੰ ਲਗਾਤਾਰ ਕੰਮ ਦੇਣ ਦੀ ਮੰਗ ਕਰਦਿਆ,ਪੰਜਾਬ ਸਰਕਾਰ ਵਲੋ ਬੀਬੀਐਮਥੀ ਵਿਖੇ ਖਾਲੀ ਪਈਆ 3 ਹਜ਼ਾਰ ਪੋਸਟਾਂ ਨੂੰ ਭਰਨ ਦਾ ਸੁਆਗਤ ਕੀਤਾ ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਮਜਦੂਰਾ ਵਿਚ ਬਹੁਤ ਉਤਸ਼ਾਹ ਹੈ। ਉਨ੍ਹਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਨਾ ਪੋਸਟਾ ਨੂੰ ਭਰਨ ਸਮੇਂ ਲੰਬੇ ਸਮੇਂ ਕੰਮ ਕਰਦੇ ਆ ਰਹੇ ਡੈਲੀਵੇਜ
ਪਾਰਟ ਟਾਈਮ,ਕੰਟਰੈਕਟ ਕਾਮਿਆ ਨੂੰ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇ। ਉਨ੍ਹਾ ਬੀ ਬੀ ਐਮ ਬੀ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਉਨਾ ਦੀਆ ਮੰਗਾ 'ਤੇ ਗੌਰ ਨਾ ਕੀਤਾ ਗਿਆ ਤਾ ਉਹ ਸੰਘਰਸ਼ ਦਾ ਰਸਤਾ ਅਪਣਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਡੇਲੀਵੇਜ਼ ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ,ਜਰਨਲ ਸਕੱਤਰ ਜੈ ਪ੍ਰਕਾਸ਼,ਰਾਮਹਰਖ,ਸ਼ਿਵ ਬਹਾਦਰ,ਇੰਦਰਰਾਜ,ਸੰਜੈ ਕੁਮਾਰ,ਸੰਨੀ ਕੁਮਾਰ,ਸੁਸ਼ੀਲ ਕੁਮਾਰ,ਰਾਮਮਿਲਨ,ਸਾਹਿਬ ਲਾਲ,ਰਣਜੀਤ ਸਿੰਘ ਆਦਿ ਹਾਜ਼ਰ ਸਨ।

42
1344 views
1 comment  
  • Raj Kumar Sharma

    Dear rajvir ram ram ji aap sab kaise hain ji. Hm chandigarh city se ji aap kahan se kbhi bat Krna ji 9872886540 whatsapp