logo

ਵਿਦਿਆਰਥੀਆਂ ਨੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

03 ਜੂਨ (ਗਗਨਦੀਪ ਸਿੰਘ) ਰਾਮਪੁਰਾ ਫੂਲ: ਅੱਜ ਮਿਤੀ 03 ਜੂਨ 2025 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਟੀ.ਪੀ.ਡੀ (ਤਵੱਸਵੀ ਪੂਰਨ ਦਾਸ ਜੀ) ਮਾਲਵਾ ਕਾਲਜ, ਰਾਮਪੁਰਾ ਫੂਲ (ਮਹਿਰਾਜ) ਜ਼ਿਲ੍ਹਾ ਬਠਿੰਡਾ ਦੇ ਵਿਦਿਆਰਥੀਆਂ ਨੇ ਗਰਮੀ ਦੇ ਚੱਲਦਿਆਂ ਕਾਲਜ ਅੱਗੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ। ਵਿਦਿਆਰਥੀਆਂ ਦਾ ਅਜਿਹਾ ਉੱਦਮ ਸ਼ਲਾਘਾਯੋਗ ਹੈ। ਇਸ ਮੌਕੇ ਕਾਲਜ ਦੀ ਸਕਿਊਰਟੀ ਨੇ ਵੀ ਬੱਚਿਆਂ ਦੀ ਸੁਰੱਖਿਆ ਅਤੇ ਮਦਦ ਕੀਤੀ। ਬੜੀ ਸ਼ਰਧਾ ਭਾਵਨਾ ਨਾਲ ਵਿਦਿਆਰਥੀਆਂ ਨੇ ਸੇਵਾ ਕੀਤੀ।

29
1321 views