
ਧਾਰਮਿਕ ਤੇ ਇਤਿਹਾਸਕ ਥਾਵਾਂ ਨੂੰ ਜੋੜਨ ਵਾਲੀਆਂ ਸੜਕਾਂ/ਗਲੀਆਂ ਦਾ ਹੋਵੇਗਾ ਨਵੀਨੀਕਰਨ- ਹਰਜੋਤ ਬੈਂਸ
6 ਲੱਗ ਦੀ ਲਾਗਤ ਨਾਲ ਗੁਰਦੁਆਰਾ ਮਾਤਾ ਸਾਹਿਬ ਕੌਰ ਨੂੰ ਮੁੱਖ ਮਾਰਗ ਨਾਲ ਜੋੜਨ ਵਾਲੀ ਸੜਕ ਤੇ ਸੋਲਰ ਲਾਈਟਾਂ ਦਾ ਕੰਮ ਹੋਵੇਗਾ ਮੁਕੰਮਲ- ਕੈਬਨਿਟ ਮੰਤਰੀ
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਨੇੜੇ ਡੰਗੇ ਲਗਾਉਣ ਦੀ ਕੀਤੀ ਸੁਰੂਆਤ
ਸ੍ਰੀ ਅਨੰਦਪੁਰ ਸਾਹਿਬ 02 ਜੂਨ (ਸਰਬਜੀਤ ਸਿੰਘ)ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਧਾਰਮਿਕ ਅਤੇ ਇਤਿਹਾਸਕ ਥਾਵਾਂ ਨੂੰ ਜਾਣ ਵਾਲੇ ਮਾਰਗਾਂ, ਸੜਕਾਂ, ਗਲੀਆਂ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਸੜਕਾਂ ਤੇ ਸੋਲਰ ਲਾਈਟਾ ਤੇ ਹੋਰ ਲੋੜੀਦੇ ਕੰਮ ਵੀ ਨਾਲੋ ਨਾਲ ਕਰਵਾਏ ਜਾ ਰਹੇ ਹਨ।
ਪਿੰਡ ਸੱਧੇਵਾਲ ਵਿਖੇ ਇਤਿਹਾਸਿਕ ਅਸਥਾਨ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਨੂੰ ਮੁੱਖ ਮਾਰਗ ਤੋਂ ਜਾਣ ਵਾਲੀ ਸੜਕ ਦੇ ਨਵੀਨੀਕਰਨ ਦੀ ਸੁਰੂਆਤ ਕਰਨ ਮੌਕੇ ਇਕੱਠੇ ਹੋਏ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ.ਬੈਂਸ ਨੇ ਕਿਹਾ ਕਿ ਇਸ ਕੰਮ ਉੱਤੇ 6 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇ ਮਾਰਗ ਤੇ ਸੋਲਰ ਲਾਈਟਾਂ ਵੀ ਲਗਾਈਆਂ ਜਾਣਗੀਆ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਬਰਸਾਤਾ ਦੌਰਾਨ ਹੜ੍ਹ ਵਰਗੇ ਹਾਲਾਤ ਬਣਦੇ ਹਨ ਜਾਂ ਪਾਣੀ ਦੀ ਮਾਰ ਪੈਂਦੀ ਹੈ, ਉਨ੍ਹਾਂ ਥਾਵਾਂ ਤੇ ਡੰਗੇ ਲਗਾੲ ਜਾਣਗੇ।
ਅੱਜ ਸ.ਹਰਜੋਤ ਬੈਂਸ ਨੇ ਸੱਧੇਵਾਲ ਵਿੱਚ ਇਸ ਸੜਕ ਦੀ ਉਸਾਰੀ ਦਾ ਕੰਮ ਸੁਰੂ ਕਰਵਾਇਆ ਅਤੇ ਦੱਸਿਆ ਕਿ ਸੰਗਤਾਂ ਦੀ ਇਹ ਬਹੁਤ ਪੁਰਾਣੀ ਮੰਗ ਰਹੀ ਹੈ ਜਿਸ ਤੇ ਪਹਿਲਾ ਕਿਸੇ ਨੇ ਕਦੇ ਗੋਰ ਨਹੀ ਕੀਤਾ, ਹੁਣ ਅਸੀ ਇਹ ਸੜਕ ਬਣਾ ਰਹੇ ਹਾਂ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ,ਜਸਵੰਤ ਸਿੰਘ ਸਰਪੰਚ, ਪ੍ਰਿੰਸ ਸਰਪੰਚ ਗੰਗੂਵਾਲ, ਹੈਪੀ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਧਰਮਾਣੀ ਮਾਸਟਰ, ਲੱਕੀ ਕਪਲਾ, ਅਮਰੀਕ ਸਿੰਘ, ਦਲਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।