ਡੇਰਾ ਸੱਚਾ ਸੌਦਾ ਸ਼ਰਧਾਲੂਆਂ ਨੇ ਐਕਸੀਡੈਂਟ ਵਿੱਚ ਗੰਭੀਰ ਜਖਮੀ ਹੋਏ ਨੌਜਵਾਨ ਦੇ ਇਲਾਜ ਕਰਾਉਣ ਵਿੱਚ ਕੀਤੀ ਮਦਦ
ਸਮਾਣਾ (3 ਜੂਨ 2025) ਬਲਾਕ ਬੰਮਣਾ ਦੀ ਸਾਧ ਸੰਗਤ ਵੱਲੋਂ ਐਕਸੀਡੈਂਟ ਵਿੱਚ ਗੰਭੀਰ ਜਖਮੀ ਹੋਏ ਸੋਨੀ ਸਿੰਘ ਦੇ ਇਲਾਜ ਵਿੱਚ ਮਦਦ ਕੀਤੀ ਗਈ
ਸੋਨੀ ਸਿੰਘ ਦੇ ਪਰਿਵਾਰਿਕ ਮੈਂਬਰ ਭੈਣ ਬਲਜੀਤ ਕੌਰ ਆਸੀਮਾਜਰਾ ਨੇ ਦੱਸਿਆ ਕਿ ਉਹ ਸੋਨੀ ਸਿੰਘ ਦੇ ਇਲਾਜ ਕਰਵਾਉਣ ਵਿੱਚ ਅਸਮਰਥ ਸੀ ਕਿਸੇ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਫਿਰ ਅਸੀਂ ਡੇਰਾ ਸੱਚਾ ਸੌਦਾ ਦੀ ਹੈਲਪਲਾਈਨ ਨੰਬਰ ਤੇ ਮਦਦ ਲਈ ਗੁਹਾਰ ਲਗਾਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸਾਡੀ ਬਾਂਹ ਫੜੀ ਅਤੇ ਬਲਾਕ ਬੰਮਣਾ ਦੀ ਸਾਧ ਸੰਗਤ ਨੇ ਮਿਲ ਕੇ ਸੋਨੀ ਸਿੰਘ ਦੇ ਇਲਾਜ ਕਰਵਾਉਣ ਵਿੱਚ ਮਦਦ ਕੀਤੀ
ਅਸੀਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਅਤੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਡੇ ਬੱਚੇ ਦੇ ਇਲਾਜ ਵਿੱਚ ਮਦਦ ਕੀਤੀ
ਇਸ ਮੌਕੇ ਤੇ 85 ਮੈਂਬਰ ਭੈਣ ਪੂਜਾ ਇੰਸਾ, 85 ਮੈਂਬਰ ਬਾਈ ਨਰੇਸ਼ ਕਾਲੜਾ ਇੰਸਾ, 85 ਮੈਂਬਰ ਬਾਈ ਗੁਰਚਰਨ ਸਿੰਘ ਇੰਸਾ, ਲਾਭ ਸਿੰਘ ਪ੍ਰੇਮੀ ਸੇਵਕ ਪਿੰਡ ਨਮਾਦਾ, ਭੈਣ ਮਨਜੀਤ ਕੌਰ ਪ੍ਰੇਮੀ ਸਮਿਤੀ ਪਿੰਡ ਨਮਾਦਾ, ਭੈਣ ਮਹਿੰਦਰ ਕੌਰ, ਸੇਵਾਦਾਰ ਬਖਸ਼ੀਸ਼ ਸਿੰਘ ਇੰਸਾਂ ਆਦਿ ਹਾਜ਼ਰ ਸਨ