logo

ਪ੍ਰਿੰਸੀ: ਕਾਹਲੋਂ ਅਤੇ ਉੱਘੇ ਸਮਾਜ ਸੇਵੀ ਇੰਜ: ਪਵਨ ਕੁਮਾਰ ਦੀ ਅਗਵਾਈ ਵਿੱਚ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੇ ਮੁੱਫਤ ਚੈੱਕਅਪ ਕੈਂਪ ਦਾ ਆਯੋਜਨ

ਪ੍ਰਿੰਸੀ: ਕਾਹਲੋਂ ਅਤੇ ਉੱਘੇ ਸਮਾਜ ਸੇਵੀ ਇੰਜ: ਪਵਨ ਕੁਮਾਰ ਦੀ ਅਗਵਾਈ ਵਿੱਚ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੇ ਮੁੱਫਤ ਚੈੱਕਅਪ ਕੈਂਪ ਦਾ ਆਯੋਜਨ

53 ਔਰਤਾਂ ਪਿੱਛੇ ਇੱਕ ਔਰਤ ਸਰਵਾਈਕਲ ਕੈਂਸਰ ਦੀ ਸ਼ਿਕਾਰ - ਜਤਿੰਦਰ ਭਾਰਦਵਾਜ, ਮੰਡਿਆਲਾ

ਖੰਨਾ/ਬੀਜਾ 1 ਜੂਨ ( ) ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਕੇਂਦਰ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਵਿੱਚ ਬਤੌਰ ਸਾਇੰਸਦਾਨ ਸੇਵਾਵਾਂ ਨਿਭਾਉਣ ਉਪਰੰਤ ਉਸੇ ਵਿਭਾਗ ਵਿੱਚ ਬਤੌਰ ਕੰਸਲਟੈਂਟ ਸੇਵਾਵਾਂ ਨਿਭਾਅ ਰਹੇ ਅਤੇ ਆਪਣੇ ਇਲਾਕੇ ਅਤੇ ਆਪਣੀ ਜਨਮ ਭੂਮੀ ਲਈ ਕੁਝ ਕਰ ਗੁਜਰਨ ਲਈ ਪ੍ਰਬਲ ਇੱਛਾ ਰੱਖਣ ਵਾਲੇ ਇੰਜੀਨੀਅਰ ਪਵਨ ਕੁਮਾਰ ਵੱਲੋਂ ਇੱਕ ਵੱਡਾ ਉਪਰਾਲਾ ਕਰਦਿਆਂ ਇਲਾਕੇ ਦੀਆਂ ਔਰਤਾਂ ਅਤੇ ਸੁਆਣੀਆਂ ਲਈ ਸਰਵਾਈਕਲ ਕੈਂਸਰ ਦਾ ਮੁੱਫਤ ਚੈੱਕਅਪ ਕੈਂਪ ਲਗਵਾਇਆ ਗਿਆ। ਇਹ ਕੈਂਪ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾ ਵਿਖੇ ਲਗਾਇਆ ਗਿਆ। ਇਸ ਕੈਂਪ ਦੇ ਮੁੱਖ ਪ੍ਰਬੰਧਕ ਅਤੇ ਕੈਂਪ ਇੰਚਾਰਜ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਸਨ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਬਹੁਪੱਖੀ ਸ਼ਖਸ਼ੀਅਤ ਸ੍ਰੀ ਪਵਨ ਕੁਮਾਰ ਅਤੇ ਨੌਜਵਾਨ ਸਮਾਜ ਸੇਵੀ ਅਤੇ ਧਾਰਮਿਕ ਆਗੂ ਕਰਮਜੀਤ ਸਿੰਘ ( ਸਰਪੰਚ ) ਮੰਡਿਆਲਾ ਕਲਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਔਰਤਾਂ ਨੇ ਸਵੇਰੇ 9 ਵਜੇ ਤੋਂ ਹੀ ਆਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਹ ਕੈਂਪ ਸ਼ਾਮ ਦੇ 5 ਵਜੇ ਤੱਕ ਵੀ ਜਾਰੀ ਰਿਹਾ। ਇਸ ਕੈਂਪ ਵਿੱਚ ਡਾਕਟਰ ਅਪਰਨਾ ਸ਼ਰਮਾ ਏਮਸ ਦਿੱਲੀ ਵਾਲਿਆਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਕੈਂਪ ਦਾ ਪ੍ਰਬੰਧ ਕਰਨ ਵਾਲਿਆਂ ਵਿੱਚ ਸਮਾਜ ਸੇਵੀ ਅਤੇ ਲੋਕ ਭਲਾਈ ਕਾਰਜਾਂ ਵਿੱਚ ਕਾਫੀ ਲੰਬੇ ਸਮੇਂ ਤੋਂ ਕਾਰਜਸ਼ੀਲ ਸਵੇਰਾ ਫਾਊਂਡੇਸ਼ਨ ਟਰੱਸਟ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਸਵੇਰਾ ਫਾਊਂਡੇਸ਼ਨ ਟਰੱਸਟ ਨੂੰ ਈ ਸੀ ਜੀ ਸੀ ਲਿਮਿਟਡ ਨੇ ਆਪਣਾ ਪੂਰਨ ਸਹਿਯੋਗ ਦਿੱਤਾ। ਇਸ ਕੈਂਪ ਵਿੱਚ ਲਗਭਗ 500 ਤੋਂ ਵੀ ਵੱਧ ਔਰਤਾਂ ਅਤੇ ਸੁਆਣੀਆਂ ਨੇ ਸਰਵਾਈਕਲ ਕੈਂਸਰ ਦੀ ਜਾਂਚ ਦੇ ਮੁਫਤ ਟੈਸਟ ਕਰਵਾਏ। ਇਸ ਕੈਂਪ ਵਿੱਚ ਏਮਸ ਹਸਪਤਾਲ ਦਿੱਲੀ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਔਰਤਾਂ ਦੀ ਸਰਵਾਈਕਲ ਕੈਂਸਰ ਅਤੇ ਹੋਰ ਟੈਸਟ ਮੁੱਫਤ ਕੀਤੇ ਗਏ। ਸਵੇਰਾ ਫਾਊਂਡੇਸ਼ਨ ਦੇ ਇੰਚਾਰਜ ਅਤੇ ਡਾਇਰੈਕਟਰ ਪਾਰਲੀਮੈਂਟ ਸ੍ਰੀ ਜਤਿੰਦਰ ਭਾਰਦਵਾਜ ਜੀ ਦੀਆਂ ਕੈਂਪ ਸਬੰਧੀ ਸੇਵਾਵਾਂ ਦੀ ਸਮੁੱਚੇ ਤੌਰ ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਕੈਂਪ ਵਿੱਚ ਏਮਸ ਦੇ ਮਾਹਿਰ ਡਾਕਟਰਾਂ ਵਿੱਚ ਡਾ: ਰਾਜਿੰਦਰ ਮਹਿਤਾ, ਡਾ. ਹਰੀ ਕਿਸ਼ਨ ਸਿੰਘ, ਡਾ. ਜਗਨਜੀਤ ਕੌਰ ਰੰਧਾਵਾ ਅਤੇ ਡਾ. ਪ੍ਰਮੋਦ ਕੁਮਾਰ ਤੋਂ ਇਲਾਵਾ ਸਮੁੱਚੇ ਸਟਾਫ ਨੇ ਸਲਾਘਾ ਯੋਗ ਸੇਵਾਵਾਂ ਨਿਭਾਈਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਲਿਬੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇੰਜਨੀਅਰ ਪਵਨ ਕੁਮਾਰ, ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਅਤੇ ਨੌਜਵਾਨ ਸਮਾਜ ਸੇਵੀ ਕਰਮਜੀਤ ਸਿੰਘ ਮੰਡਿਆਲਾ ਕਲਾਂ ਦੀਆਂ ਸੇਵਾਵਾਂ ਦੀ ਪੁਰਜੋਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਗਈ। ਇਸ ਕੈਂਪ ਵਿੱਚ ਗੰਗਾ ਐਕਰੋਵੂਲ ਦੇ ਮੈਨੇਜਿੰਗ ਡਾਇਰੈਕਟਰ ਤੋਂ ਇਲਾਵਾ ਗੰਗਾ ਐਕਰੋਵੂਲ ਦੇ ਜਨਰਲ ਮੈਨੇਜਰ ਅਜੇ ਸ਼ਰਮਾ ਜੀ ਵੱਲੋਂ ਕੈਂਪ ਸਬੰਧੀ ਦਿੱਤੀਆਂ ਗਈਆਂ ਸੇਵਾਵਾਂ ਬਹੁਤ ਹੀ ਕਾਬਲੇ ਤਾਰੀਫ ਸੀ। ਕੈਂਪ ਦੇ ਦੌਰਾਨ ਲਿਵਾਸਾ ਹਸਪਤਾਲ ਖੰਨਾ ਤੋਂ ਡਾਕਟਰ ਮੋਨਿਕਾ ਕੌਸ਼ਲ ਐਮ ਡੀ ਗਾਇਨੀ ਨੇ ਔਰਤਾਂ ਨੂੰ ਗਿਆਨ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ। ਇਸ ਸਮੁੱਚੇ ਕੈਂਪ ਵਿੱਚ ਸਕੂਲ ਦੇ ਸਟਾਫ ਦੀ ਭੂਮਿਕਾ ਬਹੁਤ ਹੀ ਕਾਬਲੇ ਤਾਰੀਫ ਸੀ। ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਉਨਾਂ ਦੇ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਸਵੇਰਾ ਫਾਊਂਡੇਸ਼ਨ ਦੇ ਜਤਿੰਦਰ ਭਾਰਦਵਾਜ, ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਅਤੇ ਇੰਜ: ਪਵਨ ਕੁਮਾਰ ਜੀ ਵੱਲੋਂ ਮਨੁੱਖਤਾ ਦੀ ਭਲਾਈ ਅਤੇ ਸਮਾਜ ਸੇਵਾ ਲਈ ਕੀਤਾ ਗਿਆ ਇਹ ਉਪਰਾਲਾ ਨੇਕ ਕਾਰਜਾ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ। ਸਮਾਜ ਸੇਵੀ ਸੰਸਥਾਵਾਂ ਨੇ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ, ਸਵੇਰਾ ਫਾਊਂਡੇਸ਼ਨ ਦੇ ਜਤਿੰਦਰ ਭਾਰਦਵਾਜ ਅਤੇ ਇੰਜੀਨੀਅਰ ਪਵਨ ਕੁਮਾਰ ਜੀ ਦਾ ਧੰਨਵਾਦ ਕਰਦਿਆਂ ਦੋਬਾਰਾ ਮੰਗ ਕੀਤੀ ਕਿ ਅਜਿਹੇ ਕੈਂਪ ਇਲਾਕੇ ਦੇ ਵੱਖ ਵੱਖ ਸਥਾਨਾਂ ਅਤੇ ਵੱਖ ਵੱਖ ਸ਼ਹਿਰਾਂ ਵਿੱਚ ਵੀ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਅਜਿਹੀ ਨਾਮੁਰਾਦ ਬਿਮਾਰੀ ਹੋਣ ਤੋਂ ਪਹਿਲਾਂ ਹੀ ਉਸਦੀ ਪਹਿਚਾਣ ਹੋ ਸਕੇ ਅਤੇ ਉਸਦਾ ਸਮੇਂ ਸਿਰ ਇਲਾਜ ਕਰਵਾਇਆ ਜਾ ਸਕੇ।

3
259 views