logo

ਸੈਂਟਰ ਬਾਹਮਣੀ ਵਿੱਚ ਸੰਸਾਰ ਵਾਤਾਵਰਨ ਦਿਵਸ ਮਨਾਇਆ

ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੈਂਟਰ ਬਾਹਮਣੀ ਦੇ ਛੇ ਸਕੂਲਾਂ ਵਿੱਚ ਸੰਸਾਰ ਵਾਤਾਵਰਨ ਦਿਵਸ ਮਨਾਇਆ ਗਿਆ
ਇਸ ਸਬੰਧੀ ਸੈਂਟਰ ਬਾਹਮਣੀ ਦੇ ਸੈਂਟਰ ਹੈਡ ਟੀਚਰ ਸੋਨੂੰ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੈਂਟਰ ਬਾਹਮਣੀ ਦੇ ਸਾਰੇ ਛੇ ਸਕੂਲਾਂ ਵਿੱਚ ਵੱਖ ਵੱਖ ਪ੍ਰਕਾਰ ਦੇ ਹਰਬਲ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਹੈ ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਆਉਣ ਵਾਲੀ ਪੀੜੀ ਲਈ ਸਾਹ ਲੈਣਾ ਸੌਖਾ ਹੋ ਸਕੇ l ਉਹਨਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਪਿੰਡੀ ਵਿੱਚ ਪਲਾਸਟਿਕ ਦੇ ਨੁਕਸਾਨ ਸਬੰਧੀ ਦੱਸਿਆ ਗਿਆ ਅਤੇ ਸਲੋਗਨ ਲਿੱਖਣ ਮੁਕਾਬਲਾ ਵੀ ਕਰਵਾਇਆ ਗਿਆ ਇਸ ਮੌਕੇ ਸਕੂਲ ਅਧਿਆਪਕ ਹੀਰਾ ਲਾਲ, ਸੰਤੋਸ਼ ਕੁਮਾਰੀ ਅਰਚਨਾ ,ਲਖਵਿੰਦਰ ਕੌਰ , ਹੈੱਡ ਵਰਕਸ ਮੀਨਾ ਕੁਮਾਰੀ, ਅੰਜੂ ਬਾਲਾ ਅਤੇ ਸਰਬਜੀਤ ਕੌਰ ਆਦਿ ਹਾਜਰ ਸਨl

27
889 views