logo

ਬਲਾਕ ਦੋਰਾਂਗਲਾ ਵਿੱਚ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ

ਗੁਰਦਾਸਪੁਰ 31ਮਈ
ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰੇ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਇਮਰੀ,ਮਿਡਲ ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅੱਜ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ l ਇਸ ਸਬੰਧੀ ਬਲਾਕ ਦੋਰਾਂਗਲਾ ਦੇ ਬੀਪੀਈਓ ਸ੍ਰੀ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਬਲਾਕ ਦੋਰਾਂਗਲਾ ਵਿੱਚ ਵੀ ਅੱਜ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਜਿਸ ਵਿੱਚ ਲਗਭਗ 1500 ਦੇ ਕਰੀਬ ਮਾਪਿਆਂ ਨੇ ਭਾਗ ਲਿਆ ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਭੇਜਿਆ ਗਿਆ ਛੁੱਟੀਆਂ ਦਾ ਕੰਮ ਬੱਚਿਆਂ ਨੂੰ ਕਰਵਾਉਣ ਵਾਸਤੇ ਮਾਪਿਆਂ ਨੂੰ ਕਿਹਾ ਗਿਆ ਹੈ l ਮਾਪਿਆਂ ਨੂੰ ਕਿਹਾ ਗਿਆ ਕਿ 15 ਜੁਲਾਈ ਨੂੰ ਪੇਪਰ ਹੋਣ ਜਾ ਰਹੇ ਹਨ ਬੱਚਿਆਂ ਦੀ ਉਸ ਨੂੰ ਮੁੱਖ ਰੱਖ ਕੇ ਤਿਆਰੀ ਕਰਵਾਈ ਜਾਵੇl

61
2330 views