
ਮਸਲਾ ਏ ਨਰਿੰਦਰਦੀਪ ਤੇ ਜਸਪ੍ਰੀਤ ਸਿੰਘ ਦੀ ਮੌਤ ਦਾ ਰਹੱਸ..?
ਬਠਿੰਡਾ ਦੇ ਕਸਬਾ ਗੋਨਿਆਣਾ ਦਾ ਵਸਨੀਕ ਨਰਿੰਦਰਦੀਪ ਜੋ ਪਿਛਲੇ ਦਿਨੀਂ ਕਰੰਟ ਲਗਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਬਾਰੇ ਨਰਿੰਦਰਦੀਪ ਦੀ ਪਤਨੀ ਨੇ ਜ਼ਿਕਰ ਕੀਤਾ ਕਿ ਮੈਡੀਕਲ ਰਿਪੋਰਟਾਂ ਨੇ ਇਕ ਵਾਰ ਫੇਰ ਪੁਲਿਸ ਦੀ ਕਾਰਗੁਜ਼ਾਰੀ ਨੂੰ ਬੇਨਕਾਬ ਕੀਤਾ..ਏਸੇ ਘਟਨਾ ਨੂੰ ਕਤਲ ਦੱਸਿਆ ਜਾ ਰਿਹਾ..ਇਹ ਇਕ ਲੰਮੀ ਲੜਾਈ ਹੋਵੇਗੀ...ਜਿਸ ਨਾਲ ਸਥਿਤੀ ਹੋਲੀ ਹੋਲੀ ਸਪੱਸ਼ਟ ਹੁੰਦੀ ਨਜ਼ਰ ਆਏਗੀ...ਖ਼ੈਰ ਅਜਿਹੀ ਘਟਨਾ ਤੋਂ ਪਹਿਲਾਂ ਪਟਿਆਲਾ ਵਿਚ ਜਸਪ੍ਰੀਤ ਸਿੰਘ ਦੀ ਮੌਤ ਦਾ ਮਾਮਲਾ ਹਾਈਕੋਰਟ ਪੁੱਜਾ..ਕਰਨਲ ਬਾਠ ਦੇ ਮਸਲੇ ਵਿਚ ਪੁਲਿਸ ਅਧਿਕਾਰੀਆਂ ਦੀਆਂ ਜ਼ਮਾਨਤਾਂ ਰੱਦ ਹੋ ਚੁੱਕੀਆਂ..ਪਿੱਛੇ ਰਹਿ ਗਏ ਸਵਾਲ..ਸਵਾਲ ਹੈ ਕਿ ਕੀ ਇਹ ਸਮਝ ਲਿਆ ਜਾਵੇ ਕਿ ਪੰਜਾਬ ਪੁਲਿਸ ਰਾਜ ਵੱਲ ਵੱਧ ਰਿਹਾ..ਕੀ ਪੰਜਾਬ ਵਿਚ ਮੁੜ ਤੋਂ ਖਾੜਕੂ ਲਹਿਰ ਨੂੰ ਮੁੜ ਉਭਰਨ ਦੀ ਸ਼ੁਰੂਆਤ ਸਮਝੀਏ..ਏਸ ਤੋਂ ਇਲਾਵਾ ਤੁਰਦੇ ਫਿਰਦੇ..ਨਿੱਕੀਆਂ ਮੋਟੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪਾਏ ਜਾ ਪਰਚੇ ਇਹ ਸਪਸ਼ਟ ਕਰ ਰਹੇ ਹਨ ਕਿ..ਸਰਕਾਰ ਦਬਕੇ ਨਾਲ..ਧੱਕੇ ਨਾਲ..ਦਬਾਅ ਨਾਲ ਹਰ ਮਸਲੇ ਵਿਚ ਸਿੱਧਾ ਦਖ਼ਲ ਦੇ ਕੇ ਪੁਲਿਸ ਤੋਂ ਉਹ ਸਾਰਾ ਕੁਝ ਕਰਵਾ ਰਹੀ ਹੈ..ਜਿਸ ਨਾਲ ਕਿਸੇ ਦੀ ਜ਼ੁਬਾਨ ਦੱਬੀ ਜਾ ਸਕਦੀ..ਜਾਂ ਅਜਿਹੇ ਅਨਕਾਊਂਟਰ ਕਰਕੇ ਦਹਿਸ਼ਤ ਤੇ ਡਰ ਵਰਗਾ ਮਾਹੌਲ ਤਿਆਰ ਕੀਤਾ ਜਾ ਰਿਹਾ..ਅੱਜ ਤੋਂ 35 ਤੇ 40 ਸਾਲ ਪਹਿਲਾਂ ਪੰਜਾਬ ਦੀ ਧਰਤੀ ’ਤੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਬਾਬਤ ਸੀਬੀਆਈ ਅਤੇ ਹਾਈਕੋਰਟ ਵਿਚ ਅਨੇਕਾਂ ਫ਼ੈਸਲਿਆਂ ਨੇ ਸਪਸ਼ਟ ਕੀਤਾ ਹੈ ਕਿ ਪੁਲਿਸ ਕਿਸ ਹੱਦ ਤੱਕ ਜਾ ਸਕਦੀ ਤੇ ਮੌਜੂਦਾ ਸਮੇਂ ਵਿਚ ਜਾ ਵੀ ਰਹੀ..ਅਜਿਹੀ ਮੂਵਮੈਂਟ ਖ਼ਿਲਾਫ਼ ਲੋਕ ਲਹਿਰ ਦੀ ਲਾਮਬੰਦੀ ਮੰਗ ਕਰ ਰਹੀ ਹੈ..ਜਾਂ ਫੇਰ ਇਹ ਸਮਝ ਲਈਏ ਕੀ ਸਰਕਾਰਾਂ ਨੇ ਮੂਵਮੈਂਟ ਦੇ ਮੂੰਹ ਤੋੜਨੇ ਸਿੱਖ ਲਏ..ਅਜਿਹੇ ਵਰਤਾਰੇ ਬਾਰੇ ਬੁੱਧੀਜੀਵੀ..ਉਸਾਰੂ ਸੋਚ ਵਾਲੇ ਲੋਕ..ਕਿਸਾਨਾਂ..ਮੁਲਾਜ਼ਮ ਜਥੇਬੰਦੀਆਂ ਨੂੰ ਆਪਣੀ ਚੁੱਪ ਤੋੜਨੀ ਹੀ ਚਾਹੀਦੀ..ਤਾਂ ਕਿ ਨਰਿੰਦਰਦੀਪ ਤੇ ਜਸਪ੍ਰੀਤ ਵਰਗਿਆਂ ਨਾਲ ਜੋ ਹੋਇਆ ਉਹੀ ਵੀ ਬੇਨਕਾਬ ਹੋਵੇ ਤੇ ਦੂਸਰਾ ਪੰਜਾਬ ਨੂੰ ਪੁਲਿਸ ਰਾਜ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਣਾ ਹੀ ਹੋਵੇਗਾ..?