logo

ਪੰਜਾਬ ਜੇਕੇ ਲਕਸ਼ਮੀ ਲਿਮਟਿਡ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਾਲਾ ਨੰਗਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਬੈਗ ਭੇਂਟ

ਗੁਰਦਾਸਪੁਰ, 30 ਮਈ (ਜਤਿੰਦਰ ਬੈਂਸ) ਪੰਜਾਬ ਜੇਕੇ ਲਕਸ਼ਮੀ ਲਿਮਟੇਡ ਵੱਲੋਂ ਸਟੇਟ ਹੈਡ ਸ੍ਰੀ ਵਿਨੇ ਸ਼ਰਮਾ ਨੇ ਬਲਾਕ ਗੁਰਦਾਸਪੁਰ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਕਾਲਾ ਨੰਗਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਸਕੂਲ ਬੈਗ ਆਦਿ ਵੰਡੇ ਗਏ।
ਇਸ ਮੌਕੇ ਸਕੂਲ ਮੁੱਖ ਅਧਿਆਪਕ ਸ੍ਰੀ ਰਾਜਨ ਸ਼ਰਮਾ ਦੀ ਪ੍ਰਧਾਨਗੀ ਹੇਠ ਧੰਨਵਾਦ ਸਮਾਰੋਹ ਵੀ ਕਰਵਾਇਆ ਗਿਆ। ਜਿਸ ਪੰਜਾਬ ਜੇਕੇ ਲਕਸ਼ਮੀ ਲਿਮਟੇਡ ਦੇ ਸਟੇਟ ਹੈੱਡ ਸ੍ਰੀ ਵਿਨੇ ਸ਼ਰਮਾ ਅਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੰਪਨੀ ਸ੍ਰੀ ਵਿਨੇ ਸ਼ਰਮਾ ਰਾਹੀਂ ਪਹਿਲਾਂ ਵੀ ਸਕੂਲ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਦੀ ਆ ਰਹੀ ਹਨ। ਉਨ੍ਹਾਂ ਦੱਸਿਆ ਕਿ ਸਟੇਟ ਹੈਡ ਸ੍ਰੀ ਵਿਨੇ ਸ਼ਰਮਾ ਦੇ ਧਿਆਨ ਵਿੱਚ ਲਿਆਉਣ ਉੱਤੇ ਕੰਪਨੀ ਵੱਲੋਂ ਸਕੂਲ ਦੇ 50 ਵਿਦਿਆਰਥੀਆਂ ਨੂੰ ਕਿੱਟ ਬੈਗ, ਪਾਣੀ ਦੀਆਂ ਬੋਤਲਾਂ, ਕਾਪੀਆਂ ਅਤੇ ਪੈਨਸਿਲ ਬਾਕਸ ਵੰਡੇ ਗਏ ਹਨ। ਸਮਾਰੋਹ ਦੇ ਅੰਤ ਵਿੱਚ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਟਾਫ਼ ਵੱਲੋਂ ਪੰਜਾਬ ਜੇਕੇ ਲਕਸ਼ਮੀ ਲਿਮਟੇਡ ਦਾ ਧੰਨਵਾਦ ਕੀਤਾ ਗਿਆ।
ਫੋਟੋ ਕੈਪਸ਼ਨ: ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਆਦਿ ਵੰਡੇ ਜਾਣ ਦੀ ਝਲਕ।

12
617 views