logo

ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਵੱਲੋਂ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੇ ਕਤਲ ਉੱਤੇ ਗਹਿਰੀ ਸ਼ੋਕ ਪ੍ਰਗਟਾਵੀ ( ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ)

(ਅਮਨ ਸੀਹਰਾ)
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਵੱਲੋਂ ਜਲੰਧਰ ਦੇ ਮਸ਼ਹੂਰ ਵਕੀਲ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੇ ਅਚਾਨਕ ਕਤਲ 'ਤੇ ਗਹਿਰੀ ਸ਼ੋਕ ਪ੍ਰਗਟਾਵੀ ਗਈ ਹੈ। ਮੋਗਾ ਬਾਰ ਐਸੋਸੀਏਸ਼ਨ ਨੇ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਇਨਸਾਨ ਦੀ ਹੀ ਨਹੀਂ, ਸਗੋਂ ਕਾਨੂੰਨ ਦੇ ਸੰਸਥਾ ਦੀ ਵੀ ਹਾਨੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਐਡਵੋਕੇਟ ਢੀਂਗਰਾ ਇੱਕ ਇਮਾਨਦਾਰ, ਨਿਰਭੀਕ ਅਤੇ ਲੋਕਪ੍ਰੀਅ ਵਕੀਲ ਸਨ ਜੋ ਸਦਾ ਹੀ ਗਰੀਬਾਂ ਅਤੇ ਬੇਸਹਾਰਿਆਂ ਦੀ ਆਵਾਜ਼ ਬਣੇ ਰਹੇ। ਉਨ੍ਹਾਂ ਦੇ ਨਾਟਕੀ ਢੰਗ ਨਾਲ ਹੋਏ ਕਤਲ ਨੇ ਪੂਰੇ ਵਕੀਲ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਬਾਰ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮਾਮਲੇ ਦੀ ਜਾਂਚ ਸੀ.ਬੀ.ਆਈ ਜਾਂ ਕਿਸੇ ਹੋਰ ਉੱਚ ਪੱਧਰੀ ਏਜੰਸੀ ਰਾਹੀਂ ਕਰਵਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਕਤਲ ਪਿੱਛੇ ਦੇ ਕਾਰਨ ਅਤੇ ਦੋਸ਼ੀਆਂ ਦਾ ਪਤਾ ਲਾਇਆ ਜਾ ਸਕੇ। ਇਸ ਮੌਕੇ ਤੇ ਐਸੋਸੀਏਸ਼ਨ ਵੱਲੋਂ ਇੱਕ ਸ਼ੋਕ ਸਭਾ ਵੀ ਆਯੋਜਿਤ ਕੀਤੀ ਗਈ ਜਿਸ 'ਚ ਵਕੀਲਾਂ ਨੇ ਦੋ ਮਿੰਟ ਦੀ ਚੁੱਪ ਰਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਪਰਮਿੰਦਰ ਸਿੰਘ ਢੀਂਗਰਾ ਦੀ ਯਾਦ ਸਦਾ ਵਕੀਲ ਭਾਈਚਾਰੇ ਵਿਚ ਇਕ ਪ੍ਰੇਰਨਾ ਵਜੋਂ ਜਿਉਂਦੀ ਰਹੇਗੀ।

14
91 views