logo

ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾਉਣ ਵਾਲਿਆਂ ਖਿਲਾਫ ਇੱਕਜੁੱਟ ਹੋਣ ਲੋਕ : ਸਿੱਧੂ

ਵਧਾਏ ਗਏ ਕਿਰਾਇਆ ਸਬੰਧੀ ਦੁਕਾਨਦਾਰਾ ਨਾਲ ਹਲਕਾ ਵਿਧਾਇਕ ਨੇ ਕੀਤੀ ਮੀਟਿੰਗ

ਵਪਾਰੀਆਂ ਕੌਸਲਰਾਂ ਸਮੇਤ ਨਗਰ ਕੋਸਲ ਦੇ ਕਰਮਚਾਰੀਆਂ ਦੀ ਬਣਾਈ ਕਮੇਟੀ

27 ਮਈ (ਗਗਨਦੀਪ ਸਿੰਘ) ਰਾਮਪੁਰਾ ਫੂਲ: ਨਗਰ ਕੋਂਸਲ ਰਾਮਪੁਰਾ ਫੂਲ ਵੱਲੋਂ ਵਧਾਏ ਗਏ ਨਜਾਇਜ਼ ਕਿਰਾਇਆ ਦੇ ਖਿਲਾਫ ਵਪਾਰੀਆਂ ਵੱਲੋਂ ਛੇੜੇ ਸੰਘਰਸ਼ ਦੇ ਚੱਲਦਿਆਂ ਅੱਜ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੁਕਾਨਦਾਰਾ ਨਾਲ ਸਥਾਨਕ ਨਗਰ ਕੋਸਲ ਦਫਤਰ ਵਿਖੇ ਮੀਟਿੰਗ ਕੀਤੀ। ਜਿਸ ਵਿੱਚ ਕਾਰਜ ਸਾਧਕ ਅਫਸਰ ਰਜਨੀਸ ਕੁਮਾਰ ਵਿਸ਼ੇਸਤੋਰ ਤੇ ਸਾਮਿਲ ਹੋਏ ।ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਨਗਰ ਕੋਂਸਲ ਵੱਲੋਂ ਜਿਹੜਾ ਦੁਕਾਨਾ ਦੇ ਕਿਰਾਏ ਵਿੱਚ ਕਰੀਬ ਵੀਹ ਗੁਣਾ ਵਾਧਾ ਕੀਤਾ ਗਿਆ ਹੈ ਉਹ ਨਜਾਇਜ ਹੈ ਤੇ ਉਸਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ । ਮੀਟਿੰਗ ਦੋਰਾਨ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਨਗਰ ਕੋਸਲ ਵੱਲੋਂ ਕੀਤੇ ਲਾਗੂ ਕਾਨੂੰਨ ਤੋਂ ਅਗਿਆਣਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਬੰਧ ਵਿੱਚ ਕੋਸਲਰਾਂ ਦੁਕਾਨਦਾਰਾਂ ਤੇ ਨਗਰ ਕੋਂਸਲ ਦੇ ਕਰਮਚਾਰੀਆਂ ਦੀ ਸਾਂਝੀ ਕਮੇਟੀ ਬਣਾਈ ਜਾਵੇਗੀ ਜੋ ਇਸ ਮਸਲੇ ਸਮੇਤ ਹੋਰ ਵਪਾਰੀ ਵਰਗ ਨਾਲ ਸਬੰਧਿਤ ਮਸਲਿਆਂ ਦਾ ਹੱਲ ਕਰੇਗੀ । ਇਸ ਮੌਕੇ ਉਹਨਾਂ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾਉਣ ਵਾਲਿਆਂ ਖਿਲਾਫ ਇੱਕ ਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਪਾਸੇ ਉਹ ਤੇ ਉਹਨਾਂ ਦੀ ਟੀਮ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਲੱਗੀ ਹੋਈ ਹੈ ਉਥੇ ਕੁਝ ਸਰਾਰਤੀ ਅਨਸਰ ਜਾਣ ਬੁੱਝਕੇ ਸ਼ਹਿਰ ਵਿੱਚ ਗੰਦਗੀ ਫਲਾਕੇ ਸ਼ਹਿਰ ਦੀ ਸੁੰਦਰਤਾ ਵਿਗਾੜ ਰਹੇ ਹਨ ਜਿਹਨਾਂ ਖਿਲਾਫ ਸਾਨੂੰ ਰਲਮਿਲਕੇ ਸਖ਼ਤ ਕਦਮ ਚੁੱਕਣ ਦੀ ਲੋੜ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮੂਹ ਵਪਾਰ ਸੰਘ ਬੱਸ ਸਟੈਂਡ ਮਾਰਕਿਟ ਰਾਮਪੁਰਾ ਫੂਲ ਦੇ ਪ੍ਰਧਾਨ ਸੰਜੀਵ ਪਹਾੜੀਆਂ, ਚੇਅਰਮੈਨ ਵਰਿੰਦਰ ਭਾਟੀਆਂ, ਇੰਦਰਪਾਲ, ਮੱਖਣ ਜਿੰਦਲ, ਧਰਮਪਾਲ ਢੱਡੇ, ਰਾਕੇਸ਼ ਮਿੱਤਲ, ਰੋਕੀ ਸਿਤਾਰਾ, ਨਵਨੀਤ ਸੀ ਏ . ਵੀਸੂ ਬਾਂਸਲ, ਸਿੰਕਦਰ ਖੁਰਮੀ, ਵੀਨੂੰ ਕੁਮਾਰ, ਅਸੋਕ ਕੁਮਾਰ, ਮੱਖਣ ਬਾਂਸਲ, ਪ੍ਰਦੀਪ ਕੁਮਾਰ, ਗੋਰਵ ਗੁਪਤਾ, ਗਗਨ ਬਲੋ, ਹਰੀ ਰਾਮ, ਅਜੇ ਗੋਇਲ, ਰਜਨੀਸ ਕਰਕਰਾ ਆਦਿ ਸ਼ਾਮਲ ਹੋਏ।

16
1068 views