logo

ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਰੈਲੀ ਅਤੇ ਜਨਜਾਗਰੂਕਤਾ ਲੈਕਚਰ

ਹਾਜੀਪੁਰ (ਪ੍ਰਵੀਨ ਕੁਮਾਰ )
ਸਿਵਲ ਸਰਜਨ ਸਨਮਾਨਯੋਗ ਡਾ. ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਸਨਮਾਨਯੋਗ ਡਾ. ਦਵਿੰਦਰ ਪਾਲ ਸਿੰਘ ਦੀ ਸੁਚਿੰਤਿਤ ਰਹਿਨੁਮਾਈ ਹੇਠ ਅੱਜ ਵਿਸ਼ਵ ਹਾਈਪਰਟੈਂਸ਼ਨ ਦਿਵਸ ਦੇ ਮੌਕੇ 'ਤੇ ਵਿਸ਼ੇਸ਼ ਕਾਰਜਕ੍ਰਮ ਆਯੋਜਿਤ ਕੀਤਾ ਗਿਆ।ਇਸ ਮੌਕੇ ਸ.ਸ.ਸ.ਸ ਸਕੂਲ ਹੰਦਵਾਲ ਵਿਖੇ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਸਰੀਰਕ ਤੰਦਰੁਸਤੀ ਅਤੇ ਹਾਈਪਰਟੈਂਸ਼ਨ ਤੋਂ ਬਚਾਅ ਲਈ ਇੱਕ ਪ੍ਰਭਾਵਸ਼ਾਲੀ ਸੰਦੇਸ਼ ਸੀ। ਰੈਲੀ ਰਾਹੀਂ ਨੌਜਵਾਨਾਂ ਵਿੱਚ ਵਧ ਰਹੀ ਨਿਸ਼ਕ੍ਰਿਯਤਾ ਨੂੰ ਘਟਾਉਣ ਅਤੇ ਰੋਜ਼ਾਨਾ ਕਸਰਤ ਦੇ ਲਾਭਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।ਯੂਥ ਆਰਗਨਾਈਜ਼ੇਸ਼ਨ (ਯੁਵਾ ਸੰਸਥਾਵਾਂ) ਵੱਲੋਂ ਵੀ ਇਸ ਰੈਲੀ ਵਿੱਚ ਭਰਪੂਰ ਭਾਗੀਦਾਰੀ ਕੀਤੀ ਗਈ। ਰੈਲੀ ਤੋਂ ਬਾਅਦ ਬਚਿੱਆ ਨੂੰ ਲੈਕਚਰ ਦੇ ਰਾਹੀਂ ਹਾਈਪਰਟੈਂਸ਼ਨ ਦੀ ਸਮੱਸਿਆ, ਇਸ ਦੇ ਕਾਰਣ, ਨਿਯੰਤਰਣ ਅਤੇ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਇਹ ਸਾਰੀ ਸਿਹਤ ਸਿੱਖਿਆ ਸੀ.ਐਚ.ਓ ਸਾਰਿਕਾ ਵੱਲੋਂ ਦਿੱਤੀ ਗਈ, ਜਿਸ ਵਿੱਚ ਉਨ੍ਹਾਂ ਨੇ ਹਾਈਪਰਟੈਂਸ਼ਨ ਤੋਂ ਬਚਾਅ ਲਈ ਨਿਯਮਤ ਕਸਰਤ, ਘੱਟ ਨਮਕ ਵਾਲਾ ਖਾਣਾ, ਤਣਾਅ ਮੁਕਤ ਜੀਵਨ ਅਤੇ ਸਮੇਂ-ਸਿਰ ਜਾਂਚ ਦੀ ਮਹੱਤਤਾ ਬਾਰੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਾਈਪਰਟੈਂਸ਼ਨ ਇੱਕ ‘ਸਾਇਲੈਂਟ ਕਿਲਰ' ਹੈ ਜੋ ਬਿਨਾਂ ਲੱਛਣਾਂ ਦੇ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਇਸ ਲਈ ਨਿਯਮਤ ਰੂਪ ਵਿੱਚ ਬੀ.ਪੀ. ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।ਇਸ ਕਾਰਜਕ੍ਰਮ ਵਿੱਚ ਮ.ਪ
‎ਹ.ਵ (ਫੀਮੇਲ)ਸ਼ੁਰੇਸ਼ ਕੁਮਾਰੀ,ਮ.ਪ.ਹ.ਵ.ਪਵਨ ਕੁਮਾਰ(ਮੇਲ) ਨਵੀਨ ਕੁਮਾਰ ਸਕੂਲ ਸਟਾਫ ਅਤੇ Asha ਵਰਕਰ ਰੇਸ਼ਮ ਕੌਰ ਨੇ ਵੀ ਬੜੀ ਉਤਸ਼ਾਹਤਾ ਅਤੇ ਸੇਵਾ ਭਾਵ ਨਾਲ ਹਿੱਸਾ ਲਿਆ।

10
543 views