logo

ਜਲੰਧਰ ''ਚ ਵਕੀਲ ਦਾ ਗੋਲੀਆਂ ਮਾਰ ਕੇ ਕਤਲ

ਜਲੰਧਰ ( ਕੁਲਦੀਪ ਕੁਮਾਰ ) ਜਲੰਧਰ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਕਿ ਦਿਨ-ਦਿਹਾੜੇ ਬਸਤੀ ਦਾਨਿਸ਼ਮੰਦਾ ਦੇ ਗਰੋਵਰ ਕਲੋਨੀ ਦੇ ਰਹਿਣ ਵਾਲੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੁੜੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦਾ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਘਰ ਦੇ ਅੰਦਰੋਂ ਹੀ ਵਕੀਲ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਘਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਮਾਮਲੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਤਲ ਦਾ ਕਾਰਨ ਦਾ ਅਜੇ ਕੁਝ ਸਾਹਮਣੇ ਨਹੀਂ ਆਇਆ।

54
1943 views