logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੀਣ ਵਾਲ਼ਾ ਪਾਣੀ ਨਾ ਮਿਲਣ ਤੇ ਲੋਕ ਫਰਿਆਦ ਲੈਕੇ ਪਹੁੰਚੇ ਵਿਧਾਇਕ ਦੇ ਦਫਤਰ - ਸੁਣਵਾਈ ਨਾ ਹੋਣ ਤੋ ਧਰਨਾ ਲਾਉਣ ਦੀ ਦਿੱਤੀ ਚੇਤਾਵਨੀ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ

ਅਤ ਦੀ ਪੈਂਦੀ ਵਿੱਚ ਗੁਲਾਬ ਇਨਕਲੇਵ ਦੇ ਵਸਨੀਕ ਪੀਣ ਵਾਲੇ ਪਾਣੀ ਦੀ ਬੁੰਦ ਬੁੰਦ ਨੂੰ ਤਰਸ ਰਹੇ ਹਨ। ਲੋਕਾਂ ਨੇ ਦੋਸ਼ ਲਾਉਂਦੇ ਕਿਹਾ ਕਿ ਡੇਰਾਬੱਸੀ ਪ੍ਰਸਾਸ਼ਨਿਕ ਅਧਿਕਾਰੀ ਕੋਈ ਸੁਣਵਾਈ ਨਹੀ ਕਰ ਰਹੇ। ਅੱਜ ਫਰਿਆਦ ਲੈਕੇ ਲੋਕ ਹਲਕਾ ਵਿਧਾਇਕ ਦੇ ਦਫਤਰ ਪਹੁੰਚੇ। ਲੋਕਾਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਪਾਣੀ ਦੀ ਸਮੱਸਿਆ ਹੱਲ ਨਾ ਹੋਈ ਉਨ੍ਹਾ ਵਲੋ ਧਰਨੇ ਦਿੱਤਾ ਜਾਵੇਗਾ।
ਸ਼ਵੇਤਾ ਰਾਣੀ, ਮੀਨਾਕਸ਼ੀ ਸਿਨ੍ਹਾ, ਦਰਸ਼ਨਾਂ ਰਾਣੀ, ਪੂਜਾ ਤਿਆਗੀ, ਭਾਵਨਾ ਤਿਆਗੀ, ਰੀਨਾ ਰਾਜਪੂਤ, ਵਿਨੀਤ ਸਮੇਤ ਹੋਰਨਾਂ ਨੇ ਰੋਸ਼ ਪ੍ਰਗਟ ਕਰਦੇ ਕਿਹਾ ਕਿ ਗਲੀ ਨੰਬਰ 12 ਅਤੇ 13 ਵਿਖ਼ੇ ਪਿਛੱਲੇ ਕਰੀਬ 6 ਮਹੀਨੇ ਤੋ ਪਾਣੀ ਸਪਲਾਈ ਪ੍ਰਭਾਵਿਤ ਹੈ। ਕੌਂਸਲ ਦਫ਼ਤਰ ਵਿੱਚ ਲਿਖਤੀ ਸ਼ਿਕਾਇਤਾਂ ਕਰ ਰਹੇ ਹਨ, ਸਿਰ੍ਫ ਲਾਰਿਆ ਤੋ ਸਿਵਾਏ ਕੁਝ ਨਹੀਂ ਮਿਲਿਆ। ਵਾਰਡ ਦੇ ਕੌਸਲਰ ਨੂੰ ਫ਼ੋਨ ਕਰਦੇ ਹਾਂ ਤਾਂ ਉਹ ਫੋਨ ਨਹੀਂ ਚੁੱਕਦੇ। ਉਨ੍ਹਾਂ ਦੋਸ਼ ਲਾਉਂਦੇ ਕਿਹਾ ਕਿ ਟਿਊਬਵੈੱਲ ਅਪਰੇਟਰ ਕੁਛ ਲੋਕਾਂ ਨੂੰ ਖੁਸ਼ ਕਰਨ ਲਈ ਪਾਣੀ ਦੀ ਟੈਂਕੀ ਪੂਰੀ ਭਰੇ ਬਿਨਾਂ ਪਾਣੀ ਛੱਡ ਦਿੰਦਾ ਹੈ ਜਿੱਸ ਕਰਕੇ ਉਨ੍ਹਾਂ ਦੀ ਗਲੀਆ ਤੱਕ ਪਾਣੀ ਦੀ ਸਪਲਾਈ ਨਹੀਂ ਪਹੁੰਚਦੀ।
ਸ਼ਿਕਾਇਤ ਕਰਨ ਤੋ ਕੋਈ ਸੁਣਵਾਈ ਨਹੀਂ ਹੋ ਰਹਿ। ਆਪਣੀ ਫ਼ਰਿਆਦ ਲੈਕੇ ਅੱਜ ਲੋਕ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਦਫਤਰ ਪਹੁੰਚੇ ਜਿੱਥੇ ਉਨ੍ਹਾਂ ਆਪਣੀ ਸਮਸਿਆ ਬਾਰੇ ਦੱਸਿਆ। ਲੋਕਾਂ ਨੇ ਕਿਹਾ ਕਿ ਨਗਰ ਕੋਂਸਲ ਹਰ ਮਹੀਨੇ ਪਾਣੀ ਦਾ ਬਿਲ ਵਸੂਲ ਰਿਹਾ ਹੈ ਲੇਕਿਨ ਪਾਣੀ ਸਪਲਾਈ ਠੀਕ ਕਰਨ ਵਾਲੇ ਪਾਸੇ ਕੋਈ ਧਿਆਨ ਨਹੀ ਦੇ ਰਹੇ। ਬਿਨਾਂ ਪਾਣੀ ਅਤ ਦੀ ਪੈਂਦੀ ਗਰਮੀ ਵਿੱਚ ਜਨ ਜੀਵਨ ਪ੍ਰਭਾਵਿਤ ਹੋਇਆ ਪਿਆ ਹੈ। ਘਰੇਲੂ ਕੰਮ ਨਹੀਂ ਹੋ ਰਹੇ। ਲੋਕਾਂ ਨੇ ਕਿਹਾ ਕਿ ਜੇਕਰ ਪਾਣੀ ਸਮਸਿਆ ਠੀਕ ਨਾ ਹੋਈ ਤਾਂ 28 ਮਈ ਨੂੰ ਉਨ੍ਹਾਂ ਵਲੋਂ ਸ਼ਾਂਤੀਪੂਰਨ ਧਰਨਾ ਦਿੱਤਾ ਜਾਵੇਗਾ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਰ ਵਿੱਚ ਲਾਇਆ ਨਵਾਂ ਟਿਊਬਵੈੱਲ ਵੀ ਉਨ੍ਹਾਂ ਦੀ ਗਲੀਆਂ ਵਿੱਚ ਪਾਣੀ ਸਪਲਾਈ ਪੂਰੀ ਕਰਨ ਵਿੱਚ ਫੇਲ੍ਹ ਸਾਬਤ ਹੋਇਆ ਹੈ। ਰੋਜ਼ਾਨਾ ਮੁੱਲ ਦਾ ਟੈਂਕਰ ਮੰਗਵਾਉਣ ਵਿੱਚ ਵਾਧੂ ਪੈਸੇ ਖ਼ਰਚ ਹੋ ਰਹੇ ਹਨ। ਜਦੌ ਤੱਕ ਟਿਊਬਵੈੱਲ ਲਗ ਰਿਹਾਂ ਸੀ ਤਾਂ ਭਰੋਸਾ ਦਿੱਤਾ ਸੀ ਕਿ ਜਲਦ ਪਾਣੀ ਸਪਲਾਈ ਠੀਕ ਹੋ ਜਾਵੇਂਗੀ। ਹੁਣ ਨਵਾਂ ਟਿਊਬਵੈੱਲ ਚਾਲੂ ਹੋਣ ਮਗਰੋਂ ਉਨ੍ਹਾਂ ਦੀ ਗਲੀਆਂ ਵਿੱਚ ਪਾਣੀ ਨਹੀਂ ਪਹੁੰਚ ਰਿਹਾਂ।
ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਜਲਦ ਸਮਸਿਆ ਹੱਲ ਕਰਵਾ ਦਿੱਤੀ ਜਾਵੇਗੀ।

105
1355 views

Comment