logo

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ ਫਾਜ਼ਿਲਕਾ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਬ੍ਰਾਮਦ ਵਿਧਾਇਕ ਫਾਜ਼ਿਲਕਾ ਨੇ ਪੁਲਿਸ ਦੇ ਇਸ ੳੁਪਰਾਲੇ ਸਦਕਾ ਪੁਲਿਸ ਦਾ ਕੀਤਾ ਧੰਨਵਾਦ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਫਾਜ਼ਿਲਕਾ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਬ੍ਰਾਮਦ
ਵਿਧਾਇਕ ਫਾਜ਼ਿਲਕਾ ਨੇ ਪੁਲਿਸ ਦੇ ਇਸ ੳੁਪਰਾਲੇ ਸਦਕਾ ਪੁਲਿਸ ਦਾ ਕੀਤਾ ਧੰਨਵਾਦ

ਫਾਜ਼ਿਲਕਾ 24 ਮਈ 2025….
ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਸਦਰ ਫਾਜਿਲਕਾ ਦੀ ਟੀਮ ਵੱਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 1 ਕਿਲੋ 25 ਗਰਾਮ ਹੈਰੋਇਨ ਬਰਾਮਦ ਕਰਨ ਦੇ ੳੁਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕਾਮਯਾਬ ਹੋ ਰਹੀ ਹੈ। ੳੁਨ੍ਹਾਂ ਕਿਹਾ ਕਿ ਫਾਜ਼ਿਲਕਾ ਸਦਰ ਪੁਲਿਸ ਦੇ ਮੁੱਖ ਅਫਸਰ ਹਰਦੇਵ ਸਿੰਘ ਬੇਦੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦੀ ਪਾਤਰ ਹੈ।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਵਿੱਚ ਲੋਕਾਂ ਦੇ ਮਿਲ ਰਹੇ ਸਾਥ ਲਈ ਲੋਕਾਂ ਦਾ ਵੀ ਧੰਨਵਾਦ ਕੀਤਾ। ੳੁਨ੍ਹਾਂ ਕਿਹਾ ਕਿ ਹੁਣ ਕੋਈ ਵੀ ਨਸ਼ਾ ਤਸਕਰ ਨਹੀਂ ਬਚੇਗਾ। ੳੁਨ੍ਹਾਂ ਕਿਹਾ ਕਿ ਹਲਕਾ ਵਾਸੀ ਇਸ ਕਾਰਜ ਵਿੱਚ ਸਰਕਾਰ ਤੇ ਪੁਲਿਸ ਦਾ ਸਾਥ ਦੇਣ ਤੇ ਜੇਕਰ ਕਿਤੇ ਵੀ ਕੋਈ ਨਸ਼ਾ ਵੇਚਦਾ ਦਿਸਦਾ ਹੈ ਤਾਂ ੳੁਸ ਦੀ ਸੂਚਨਾ ਪੁਲਿਸ ਦੇ ਹੈਲਪਲਾਈਨ ਨੰਬਰ ਤੇ ਦਿੱਤੀ ਜਾਵੇ ਸਬੰਧਿਤ ਵਿਅਕਤੀ ਦੀ ਸੂਚਨਾ ਗੁਪਤਾ ਰੱਖੀ ਜਾਵੇਗੀ। ੳੁਨ੍ਹਾਂ ਕਿਹਾ ਕਿ ਆਓ ਸਾਰੇ ਜ਼ਿਲ੍ਹਾ ਵਾਸੀ ਰਲ ਕੇ ਇਸ ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਈੲੇ ਤੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਤੇ ਨਸ਼ਾ ਮੁਕਤ ਪੰਜਾਬ ਬਣਾਈੲੇ।
satluj

8
513 views