
ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਹੁਕਮਾਂ ਰਾਹੀਂ ਪਿੰਡ ਗਾਲ੍ਹੜੀਆਂ ਵਿਖੇ ,ਮੇਰਾ ਘਰ ਮੇਰੇ ਨਾਮ , ਸਬੰਧ ਵਿੱਚ ਆਮ ਇਜਲਾਸ ਸੱਦਿਆ ਗਿਆ ਪਿੰਡ ਵਾਸੀਆਂ ਨੂੰ ਆਪਣੇ ਇਤਰਾਜ਼ ਦਰਜ ਕਰਵਾਉਣ ਲਈ ਕਿਹਾ ਗਿਆ
ਮੁਕੇਰੀਆਂ (ਪ੍ਰਿੰਸ ਠਾਕੁਰ) ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਹੁਕਮਾਂ ਰਾਹੀਂ
16/05/2025ਦਿਨ ਸ਼ੁਕਰਵਾਰ ਨੂੰ ਪਿੰਡ ਗਾਲ੍ਹੜੀਆਂ ਵਿਖੇ ਆਮ ਇਜਲਾਸ ਸੱਦਿਆ ਗਿਆ
ਜਿਸ ਵਿੱਚ ਪਿੰਡ ਵਾਸੀਆਂ ਨੂੰ ਆਪਣੇ ਇਤਰਾਜ਼ ਦਰਜ ਕਰਵਾਉਣ ਲਈ ਕਿਹਾ ਗਿਆ, ਤਾਂਕਿ ਅਰਜ਼ੀ ਦਸਤਾਵੇਜ਼ਾਂ ਨੂੰ ਦਰੁਸਤ ਕੀਤਾ ਜਾਵੇ,
ਪੰਜਾਬ ਸਰਕਾਰ ਵੱਲੋਂ ਚਲਾਈ ਗਈ "ਮੇਰਾ ਘਰ ਮੇਰੇ ਨਾਮ" ਸਕੀਮ ਦਾ ਮੁੱਖ ਉਦੇਸ਼ ਪਿੰਡਾਂ ਅਤੇ ਸ਼ਹਿਰਾਂ ਦੇ ਲਾਲ ਲਕੀਰ (Lal Dora) ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀ ਕਾਨੂੰਨੀ ਮਾਲਕੀ ਦੇ ਅਧਿਕਾਰ ਪ੍ਰਦਾਨ ਕਰਨਾ ਹੈ। ਇਸ ਸਕੀਮ ਤਹਿਤ, ਲਾਲ ਲਕੀਰ ਦੇ ਅੰਦਰ ਆਉਣ ਵਾਲੀਆਂ ਜਾਇਦਾਦਾਂ ਦੀ ਡਰੋਨ ਤਕਨਾਲੋਜੀ ਰਾਹੀਂ ਮੈਪਿੰਗ ਕੀਤੀ ਜਾਂਦੀ ਹੈ, ਜਿਸ ਨਾਲ ਮਾਲਕੀ ਦੇ ਦਸਤਾਵੇਜ਼ ਜਾਰੀ ਕੀਤੇ ਜਾਂਦੇ ਹਨ।
ਸਕੀਮ ਦੇ ਮੁੱਖ ਲਾਭ:
(1) ਕਾਨੂੰਨੀ ਮਾਲਕੀ ਦੇ ਅਧਿਕਾਰ: ਲੋਕ ਆਪਣੀ ਜਾਇਦਾਦ ਨੂੰ ਵੇਚ ਸਕਦੇ ਹਨ ਜਾਂ ਉਸ 'ਤੇ ਕਰਜ਼ਾ ਲੈ ਸਕਦੇ ਹਨ।
(2) ਆਰਥਿਕ ਤਰੱਕੀ ਦੇ ਮੌਕੇ: ਮਾਲਕੀ ਦੇ ਦਸਤਾਵੇਜ਼ ਰਾਹੀਂ ਲੋਕ ਵਿੱਤੀ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ।
(3)ਪਾਰਦਰਸ਼ੀ ਪ੍ਰਕਿਰਿਆ: ਡਰੋਨ ਸਰਵੇਖਣ ਅਤੇ ਮਾਲ ਅਧਿਕਾਰੀਆਂ ਵੱਲੋਂ ਰਿਕਾਰਡਾਂ ਦੀ ਪੁਸ਼ਟੀ ਰਾਹੀਂ ਗਲਤੀਆਂ ਨੂੰ ਘਟਾਇਆ ਗਿਆ ਹੈ।
ਇਸ ਮੋਕੇ ਤੇ ਲੋਕਾਂ ਨਾਲ ਆਪ ਗੱਲਬਾਤ ਕਰਦੇ ਹੋਏ
ਖੁਸ਼ਵਿੰਦਰ ਕੁਮਾਰ ਜੀ ਨਾਇਬ ਤਹਿਸੀਲਦਾਰ ਮੁਕੇਰੀਆਂ, ਪਟਵਾਰੀ ਅਮਿਤ ਕੁਮਾਰ ਜੀ , ਲੰਬੜਦਾਰ ਸ਼ਮਸ਼ੇਰ ਸਿੰਘ ਜੀ, ਸਰਪੰਚ ਸੰਦੀਪ ਸਿੰਘ, ਲੰਬਰਦਾਰ ਚਰਨ ਸਿੰਘ, ਪੰਚਾਇਤ ਮੈਂਬਰ ਹਾਜ਼ਿਰ ਰਹੇ।