
42 ਵਾਂ ਆਈ ਕੈਂਪ ਮਲਟੀਚੈੱਕ
ਅੱਪ ਅਤੇ ਖੂਨ ਦਾਨ ਕੈਂਪ ਭਾਰਤ ਵਿਕਾਸ ਪਰਿਸ਼ਦ ਧਰਮਕੋਟ ਵਲੋਂ ਲਗਾਇਆ ਗਿਆ
ਇਲਾਕੇ ਦੀ ਮਸ਼ਹੂਰ ਸਮਾਜਸੇਵੀ ਸੰਸਥਾਂ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵਲੋਂ ਡੇਰਾ ਬਾਬਾ ਗੇਂਦੀ ਰਾਮ ਜੀ ਨਹਿਰਾਂ ਵਾਲੇ ਅਸਥਾਨ ਤੇ ਉਹਨਾਂ ਦੇ ਸਾਲਾਨਾ ਭੰਡਾਰੇ ਤੇ ਹਰ ਸਾਲ ਦੀ ਤਰਾਂ 42 ਵਾਂ ਆਈ ਚੈੱਕ ਅੱਪ ਅਤੇ ਮਲਟੀ ਚੈਕ ਅੱਪ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਗੁਰਦਿਆਲ ਸਿੰਘ ਬੁੱਟਰ ਡਾਇਰੈਕਟਰ ਭਾਈ ਕਨਈਆ ਏਕਤਾ ਨਰਸਿੰਗ ਕਾਲੇਜ ਅਤੇ ਸੁਖਵਿੰਦਰ ਸ਼ਰਮਾਂ ਬੱਬੂ ਆੜਤੀ ਦਾਣਾਮੰਡੀ ਪੰਜਾਬ ਟ੍ਰੇਡਰਜ਼ ਅਤੇ ਅਮਿਤ ਨਹੋਰੀਆ ਆਰ ਕੇ ਜਵੈਲਰਜ਼ ਧਰਮਕੋਟ ਨੇ ਰਿਬਿਨ ਕੱਟ ਕੇ ਕੀਤਾ। ਐਮ ਐਲ ਏ ਸ ਦਵਿੰਦਰਜੀਤ ਸਿੰਘ ਜੀ ਲਾਡੀ ਢੋਸ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਿਤ ਕੀਤੀ। ਪ੍ਰਧਾਨ ਗੌਰਵ ਸ਼ਰਮਾ ਨੇ ਦੱਸਿਆ ਕੇ ਇਸ ਕੈਂਪ ਵਿੱਚ ਅੱਖਾਂ ਦੇ 426 ਮਰੀਜ਼ ਚੈੱਕ ਹੋਏ ,21 ਆਪ੍ਰੇਸ਼ਨ ਲਈ ਤਸਦੀਕ ਹੋਏ , 210 ਐਨਕਾਂ ਪ੍ਰੀਤ ਓਪਟੀਕਲ ਧਰਮਕੋਟ ਵੱਲੋਂ , ਆਰ ਪੀ ਮੈਡੀਕਲ ਧਰਮਕੋਟ ਵਲੋਂ ਆਈ ਡਰੌਪਸ 360 ਮਰੀਜ਼ਾਂ ਨੂੰ ਫ੍ਰੀ ਦਿਤੀਆਂ ਗਈਆਂ। ਦੰਦਾ ਦੇ 73 ਮਰੀਜ਼ , ਔਰਤਾਂ ਰੋਗਾਂ ਦੇ 57 ,ਹੱਡੀਆਂ ਅਤੇ ਜੋੜਾਂ ਦੇ 230 ਮਰੀਜ਼ ਚੈੱਕ ਹੋਏ ਉਹਨਾਂ ਦੇ ਜਰੂਰੀ ਟੈਸਟ ਫ੍ਰੀ ਸਿੱਧੂ ਲੈਬ ਧਰਮਕੋਟ ਵਲੋਂ ਕੀਤੇ ਗਏ | 360 ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ । ਥੈਲੇਸੀਮੀਆਂ ਦੀ ਬਿਮਾਰੀ ਤੋਂ ਪੀੜਤ ਬੱਚਿਆਂ ਅਤੇ ਮਰੀਜ਼ਾਂ ਲਈ ਖੂਨਦਾਨ ਕੈਂਪ ਡੀ ਐਮ ਸੀ ਦੀ ਬਲੱਡ ਬੈਂਕ ਟੀਮ ਵਲੋਂ ਲਗਾਇਆ ਗਿਆ । ਜਿਸ ਵਿੱਚ 67 ਯੂਨਿਟ ਦਾਨ ਹੋਏ । ਡੇਰਾ ਬਾਬਾ ਗੇਂਦੀ ਰਾਮ ਜੀ ਦੇ ਮੁੱਖ ਸੇਵਾਦਾਰ ਬਾਬਾ ਨਰੇਸ਼ ਸ਼ਰਮਾ ਅਤੇ ਪ੍ਰਧਾਨ ਅਤੁਲ ਨਹੋਰੀਆ ਨੇ ਸੰਸਥਾਂ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ।ਇਸ ਸਮੇਂ ਸੰਸਥਾਂ ਦੇ ਵਾਈਸ ਚੇਅਰਮੈਨ ਡਾਕਟਰ ਰਾਜਿੰਦਰ ਬੱਤਰਾ , ਵਾਈਸ ਪ੍ਰਧਾਨ ਅਸ਼ਵਨੀ ਜੱਸੀ , ਰਾਜੇਸ਼ ਸੁਖੀਜਾ, ਨਵਦੀਪ ਆਹੂਜਾ ਬਬਲੂ ,ਵਿਜੈ ਜਿੰਦਲ ਸੈਕਟਰੀ ਡਾਕਟਰ ਹਰਮੀਤ ਸਿੰਘ ਲਾਡੀ , ਸਹਾਇਕ ਸੈਕਟਰੀ ਬਲਕਾਰ ਸਿੰਘ , ਕੈਸ਼ੀਅਰ ਤਰਸੇਮ ਲਾਲ ਅਰੋੜਾ, ਸਹਾਇਕ ਕੈਸ਼ੀਅਰ ਮਾਸਟਰ ਵਿਜੈ ਗੋਇਲ , ਆਰਗਿਨਾਈਜ਼ਿੰਗ ਸੈਕਟਰੀ ਸਚਿਨ ਗਰੋਵਰ ਪ੍ਰੋਜੈਕਟ ਇੰਚਾਰਜ , ਕੁਲਵੰਤ ਸਿੰਘ ਹਲਣ ,ਰਿੰਕਨ ਨਹੋਰੀਆ ,ਰਾਜ ਕੁਮਾਰ ਦੇਵਗਨ, ਰਿੰਕੂ ਸ਼ਰਮਾ ,ਆਨੰਦ ਗੁਪਤਾ, ਮਾਸਟਰ ਪਵਨ ਕੁਮਾਰ, ਨਰਿੰਦਰ ਗਰੋਵਰ , ਸ ਸਰਵਨ ਸਿੰਘ ਰੀਡਰ ਡੀ ਐਸ ਪੀ, ਪਰਮਪਾਲ ਸਿੰਘ ਸਰਪੰਚ ਚੱਕ ਕਿਸਾਨਾਂ,ਬੌਬੀ ਕਟਾਰੀਆ, ਕਿਰਪਾਲ ਸਿੰਘ ਬੀ ਡੀ ਪੀ ਈ ਓ ਰਿਟਾਇਰਡ ਰਾਜੀਵ ਨਰੂਲਾ ਮਨਦੀਪ ਸਿੰਘ ਨੈਵੀ ਅਫਸਰ ਅਮਨਦੀਪ ਸਿੰਘ , ਗੁਲਸ਼ਨ ਗੋਇਲ, ਗੁਰਦੇਵ ਸਿੰਘ ਰਿਟਾਇਰਡ ਐਸ ਡੀ ਓ ,ਪ੍ਰੋਮਿਸ , ਵਰਮਾ, ਮਾਸਟਰ ਰਾਕੇਸ਼ ਮਿਸ਼ਰਾ,ਮਾਸਟਰ ਕੁਲਵੰਤ ਸਿੰਘ ਡਾਕਟਰ ਰਣਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਏਸ ਡੀ ਓ ਮਹਾਰਾਜਾ ਰਣਜੀਤ ਸਿੰਘ ਕਲੱਬ , ਹਰਵਿੰਦਰ ਸਿੰਘ, ਮਾਸਟਰ ਰਾਕੇਸ਼ ਰਾਣਾ, ਜਗਤਾਰ ਸਿੰਘ ਕਿਸ਼ਨ ਪੂਰਾ ਪ੍ਰਧਾਨ ਬਲੱਡ ਡੋਨਰ ਕਲੱਬ,ਅਵਤਾਰ ਸਿੰਘ , ਗੁਰਪ੍ਰੀਤ ਸਿੰਘ ਬਿੱਟੂ ਸ਼ਰਮਾ ,ਅਸ਼ੋਕ ਬਜਾਜ ਹਾਜ਼ਰ ਸਨ। ਸੰਸਥਾਂ ਵਲੋਂ ਕੈਂਪ ਵਿੱਚ ਪਹੁੰਚੇ ਡਾਕਟਰ ਜਤਿੰਦਰ ਕੁਮਾਰ ਦੰਦਾਂ ਦੇ ਮਾਹਿਰ , ਸ਼ੀਨੂ ਗੋਇਲ ਗਾਇਨੀ ਦੇ ਮਾਹਿਰ , ਹੱਡੀਆਂ ਅਤੇ ਜੋੜਾਂ ਮਾਹਿਰ ਡਾਕਟਰ ਮਨਵਿੰਦਰ ਸਿੰਘ ਬਲੱਡ ਬੈਂਕ ਟੀਮ ਡੀ ਐਮ ਸੀ ਲੁਧਿਆਣਾ ਅਤੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦਾ ਸਨਮਾਨ ਕੀਤਾ ਗਿਆ । ਇਸ ਕੈਂਪ ਨੂੰ ਵਿਸ਼ਾਲ ਅਤੇ ਯਾਦਗਾਰੀ ਬਣਾਉਣ ਵਿੱਚ ਭਾਰਤ ਵਿਕਾਸ ਪਰਿਸ਼ਦ ਦੇ ਹਰ ਮੈਂਬਰ ਨੇ ਅਹਿਮ ਭੂਮਿਕਾ ਨਿਭਾਈ ਅਤੇ ਸਮਰਪਨ ਦੀ ਭਾਵਨਾ ਨਾਲ ਹਰ ਸੇਵਾ ਨਿਭਾਈ |