ਅੰਤਰਰਾਸ਼ਟਰੀ ਨਰਸ ਦਿਵਸ ਤੇ ਸਿਵਲ ਸਰਜਨ ਫਾਜਿਲਕਾ ਨੇ ਸਮੂਹ ਨਰਸਿੰਗ ਸਟਾਫ਼ ਨੂੰ ਦਿੱਤੀ ਵਧਾਈ ਮਰੀਜਾਂ ਨੂੰ ਠੀਕ ਕਰਨ ਵਿਚ ਨਰਸਾਂ ਦੀ ਅਹਿਮ ਭੂਮਿਕਾ: ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜਿਲਕਾ ਫਾਜ਼ਿਲਕਾ 13 ਮਈ
ਅੰਤਰਰਾਸ਼ਟਰੀ ਨਰਸ ਦਿਵਸ ਤੇ ਸਿਵਲ ਸਰਜਨ ਫਾਜਿਲਕਾ ਨੇ ਸਮੂਹ ਨਰਸਿੰਗ ਸਟਾਫ਼ ਨੂੰ ਦਿੱਤੀ ਵਧਾਈਮਰੀਜਾਂ ਨੂੰ ਠੀਕ ਕਰਨ ਵਿਚ ਨਰਸਾਂ ਦੀ ਅਹਿਮ ਭੂਮਿਕਾ: ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜਿਲਕਾਫਾਜ਼ਿਲਕਾ 13 ਮਈ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜਿਲਕਾ, ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ, ਡਾਕਟਰ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਜਿਲ੍ਹੇ ਦੇ ਸਮੂਹ ਨਰਸਿੰਗ ਸਟਾਫ਼ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਸ਼ੁੱਭਕਾਮਨਾਵਾਂ ਦਿੱਤੀਆਂ। ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਇਸ ਸਾਲ ਦਾ ਥੀਮ ‘ਸਾਡੀਆਂ ਨਰਸਾਂ, ਸਾਡਾ ਭਵਿੱਖ। ਨਰਸਾਂ ਦੀ ਦੇਖਭਾਲ ਅਰਥ ਵਿਵਸਥਾਵਾਂ ਨੂੰ ਮਜ਼ਬੂਤ ਕਰਦੀ ਹੈ’ ਹੈ। ਉਹਨਾਂ ਕਿਹਾ ਕਿ ਮਿਸ ਫਲੋਰੈਂਸ ਨਾਈਟਿੰਗਗੇਲ ਜੋ ਕਿ ਦੁਨੀਆਂ ਦੀ ਪਹਿਲੀ ਨਰਸ ਸੀ, ਜਿਸ ਵਲੋਂ ਤਨਦੇਹੀ ਨਾਲ ਮਰੀਜਾਂ ਦੀ ਸੇਵਾ ਕੀਤੀ ਗਈ ਅਤੇ ਆਪਣਾ ਸਾਰਾ ਜੀਵਨ ਮਰੀਜਾਂ ਦੀ ਸੇਵਾ ਵਿਚ ਲਗਾਇਆ ਗਿਆ, ਉਨ੍ਹਾਂ ਦੇ ਜਨਮ ਦਿਨ ਤੇ ਹਰ ਸਾਲ ਵਿਸ਼ਵ ਨਰਸ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮਰੀਜ਼ ਦੇ ਠੀਕ ਹੋਣ ਵਿਚ ਨਰਸਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਡਾਕਟਰ ਵਲੋਂ ਮਰੀਜ਼ ਦਾ ਹਾਲਤ ਵੇਖ ਕੇ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਉਸਦਾ ਇਲਾਜ ਲਿਖਿਆ ਜਾਂਦਾ ਹੈ ਜਦੋਂ ਕਿ ਨਰਸਾਂ ਵਲੋਂ ਹੀ ਉਹਨਾਂ ਮਰੀਜਾਂ ਦੀ ਦੇਖਭਾਲ ਕੀਤੀ ਜਾਂਦੀ ਹੈ।ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਮਰੀਜਾਂ ਅਤੇ ਸਹਾਇਕਾਂ ਨਾਲ ਵਧੀਆ ਵਰਤਾਓ ਕਰਨ ਕਰਕੇ ਡਾ ਰੋਹਿਤ ਗੋਇਲ ਅਤੇ ਡਾ ਕਵਿਤਾ ਸਿੰਘ ਨੇ ਸਮੂਹ ਨਰਸਿੰਗ ਸਟਾਫ਼ ਦਾ ਧੰਨਵਾਦ ਕੀਤਾ ਅਤੇ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਜਿਲ੍ਹੇ ਦੇ ਸਮੂਹ ਨਰਸਿੰਗ ਸਟਾਫ਼ ਨੂੰ ਨਰਸਿੰਗ ਕੇਡਰ ਦਾ ਰੁਤਬੇ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਰੋਹਿਤ ਹਾਜ਼ਰ ਸਨ।