logo

ਜੰਗ ਦੇ ਹਲਾਤਾਂ ਵਿੱਚ ਨਗਰ ਨਿਗਮ ਨੇ ਨਿਭਾਈ ਸੰਜੀਦਗੀ ਨਾਲ ਜਿਮੇਵਾਰੀ

ਅੰਮ੍ਰਿਤਸਰ 13 ਮਈ (ਕੰਵਲਜੀਤ ਸਿੰਘ )

ਭਾਰਤ ਪਾਕਿਸਤਾਨ ਜੰਗ ਦੋਰਾਨ ਬਣੇ ਹਲਾਤਾਂ ਦੇ ਦੋਰਾਨ ਨਗਰ ਨਿਗਮ ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਵੱਲੋ ਆਪਣੀਆਂ ਜਿਮੇਵਾਰੀਆਂ ਤੰਨ ਦੇਹੀ ਨਾਲ ਨਿਭਾਈਆ ਗਈਆਂ ਹਨ। ਨਿਗਮ ਦੇ ਫਾਈਰ ਬ੍ਰਿਗੇਡ ਵਿਭਾਗ ਵੱਲੋ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਅਤੇ ਨਿਗਮ ਦੇ ਸਫਾਈ ਵਿੰਗ ਵੱਲੋ ਸ਼ਹਿਰ ਦੀ ਸਾਫ ਸਫਾਈ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਗਿਆ।
ਕਮਿਸ਼ਨਰ ਗੁਲਪ੍ਰੀਤ ਔਲਖ ਨੇ ਦੱਸਿਆ ਕਿ ਜੰਗ ਦੇ ਦੋਰਾਨ ਜਿਥੇ ਆਮ ਲੋਕ ਡਰੇ ਤੇ ਸਹਿਮੇ ਹੋਏ ਸਨ ਉਥੇ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਕੇ ਆਪਣੀਆਂ ਡਿਊਟੀਆਂ ਨਿਭਾਈਆਂ ਗਈਆਂ ਅਤੇ ਨਗਰ ਨਿਗਮ ਰਾਤ ਦਿਨ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਲਗਾ ਰਿਹਾ ਹੈ। ਨਗਰ ਨਿਗਮ ਵੱਲੋ ਸ਼ਹਿਰ ਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੂਲ ਭੂਤ ਸੇਵਾਵਾਂ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਗਈ। ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਅਤੇ ਸਫਾਈ ਵਿੰਗ ਵੱਲੋ ਅਹਿਮ ਭੁਮਿਕਾਂ ਨਿਭਾਈ ਗਈ ਹੈ। ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਅਤੇ ਕਰਮਚਾਰੀ 24 ਘੰਟੇ ਆਪਣੀ ਡਿਊਟੀ ਤੇ ਹਾਜ਼ਰ ਰਹੇਂ। ਫਾਇਰ ਬਿਗੇਡ ਵਿਭਾਗ ਦੀਆਂ ਡਿਊਟੀਆਂ ਦੀ ਵਿਉਤਬੰਧੀ ਇਸ ਤਰ੍ਹਾਂ ਕੀਤੀ ਗਈ ਸੀ ਕਿ ਫੋਜ ਨੂੰ ਜਾਂ ਸ਼ਹਿਰ ਵਿੱਚ ਜਿਥੇ ਵੀ ਲੋੜ ਪਵੇ ਤਾਂ ਇਹ ਤਰੁੰਤ ਮੋਕੇ ਤੇ ਪਹੁੰਚ ਕੇ ਕਾਰਵਾਈ ਪਾ ਸਕਣ। ਸਫਾਈ ਵਿਭਾਗ ਦੇ ਕਰਮਚਾਰੀਆਂ ਰੋਜ਼ਾਨਾ ਵਾਂਗ ਸਵੇਰੇ ਸ਼ਾਮ ਸਫਾਈ ਨੂੰ ਯਕੀਨੀ ਬਣਾਈਆ ਗਿਆ। ਸ਼ਹਿਰ ਵਿੱਚ ਕਿਧਰੇ ਵੀ ਕੂੜੇ ਦੇ ਢੇਰ ਨਹੀਂ ਲਗਣ ਦਿੱਤੇ ਗਏ। ਸਿਹਤ ਵਿਭਾਗ ਵੱਲੋ ਸ਼ਹਿਰ ਦੇ ਵੱਖ-ਵੱਖ ਹਿਸਿਆ ਵਿੱਚ ਆਮ ਦਿਨਾਂ ਵਾਂਗ ਫਾਗ ਸਪਰੇ ਕੀਤੀ ਗਈ ਅਤੇ ਕਿਸੇ ਕੰਮ ਵਿੱਚ ਕੋਈ ਵਿਘਣ ਨਹੀਂ ਆਉਣ ਦਿੱਤਾ ਗਿਆ। ਕਮਿਸ਼ਨਰ ਨੇ ਕਿਹਾ ਕਿ ਉਹਨਾ ਵੱਲੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਹਿਰ ਵਿੱਚ ਕੀਤੀ ਗਈ ਰਾਤ ਵੇਲੇ ਬਲੈਕਆਉਟ ਦੋਰਾਨ ਸ਼ਹਿਰ ਦੇ ਤਿੰਨੇ ਸੀਵਰੇਜ਼ ਟਰੀਟਮੈਂਟ ਪਲਾਂਟਾ ਨੂੰ ਲਗਾਤਾਰ ਚਲਾਏ ਰੱਖਣ ਲਈ ਪੰਜਾਬ ਰਾਜ ਬਿਜਲੀ ਬੋਰਡ ਨੂੰ ਹਦਾਇਤਾਂ ਦੇਣ ਲਈ ਉਚੇਚੇ ਤੋਰ ਤੇ ਲਿਖਿਆ ਗਿਆ ਸੀ ਤਾਂ ਜੋ ਸ਼ਹਿਰ ਵਿੱਚ ਸੀਵਰੇਜ ਸਿਸਟਮ ਵਿੱਚ ਕੋਈ ਵਿਘਣ ਨਾ ਹੋਵੇ। ਉਹਨਾਂ ਕਿਹਾ ਕਿ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਕੀਤਾ ਗਿਆ ਅਤੇ ਸਰਕਾਰੀ ਪੋਰਟਲ ਤੇ ਜੋ ਸ਼ਿਕਾਇਤਾਂ ਦਰਜ਼ ਹੋਈਆ ਉਹ ਵੀ ਖਤਮ ਕਰ ਦਿੱਤੀਆਂ ਗਈਆਂ ਹਨ। ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਹੰਗਾਮੀ ਹਲਾਤਾ ਨੂੰ ਵੇਖਦੇ ਹੋਏ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਹਾਲਾਤ ਵਿੱਚ ਸ਼ਹਿਰ ਵਾਸੀਆਂ ਦੀ ਸੇਵਾ ਲਈ ਦਿਨ ਰਾਤ ਆਪਣੀ ਡਿਊਟੀਆਂ ਨਿਭਾਉਣ ਲਈ ਹਦਾਇਤਾਂ ਕੀਤੀਆ ਗਈਆਂ ਹਨ।
ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਥੇ ਨਗਰ ਨਿਗਮ ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਆਪਣੀਆਂ ਸੇਵਾਵਾਂ ਦੇ ਰਿਹਾਂ ਹੈ ਉਥੇ ਸ਼ਹਿਰ ਵਾਸੀਆਂ ਵੱਲੋ ਵੀ ਸ਼ਹਿਰ ਨੂੰ ਸਾਫ ਸੁਥਰਾ ਬਣਾਏ ਰੱਖਣ ਲਈ ਆਪਣਾ ਸਹਿਯੋਗ ਦਿੱਤਾ ਜਾਵੇ ਅਤੇ ਘਰ ਦਾ ਅਤੇ ਦੁਕਾਨਾ ਦਾ ਕਚਰਾ ਸੜਕਾਂ ਤੇ ਜਾ ਖੁੱਲੇ ਥਾਂ ਤੇ ਸੁੱਟਣ ਦੀ ਬਜਾਏ ਇਸ ਨੂੰ ਡਸਟਬਿਨ ਵਿੱਚ ਸੁੱਟਿਆ ਜਾਵੇ ਤਾਂ ਜੋ ਸ਼ਹਿਰ ਦੀ ਦਿੱਖ ਖਰਾਬ ਨਾ ਹੋਵੇ।

1
0 views