logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨਹਿਰੀ ਪਾਣੀ ਪੰਜਾਬੀ ਸੂਬੇ ਦੀ ਕਿਸਾਨੀ ਦੀ ਜੀਵਨਧਾਰਾ, ਪਾਣੀ ਦੀ ਇੱਕ ਵੀ ਵਾਧੂ ਬੂੰਦ ਹੋਰ ਸੂਬਿਆਂ ਨੂੰ ਨਹੀ ਦੇ ਸਕਦੇ- ਡਾ ਚਰਨਜੀਤ ਸਿੰਘ ਐੱਮ ਐੱਲ ਏ ਚਮਕੌਰ ਸਾਹਿਬ

ਨਹਿਰੀ ਪਾਣੀ ਪੰਜਾਬੀ ਸੂਬੇ ਦੀ ਕਿਸਾਨੀ ਦੀ ਜੀਵਨਧਾਰਾ, ਪਾਣੀ ਦੀ ਇੱਕ ਵੀ ਵਾਧੂ ਬੂੰਦ ਹੋਰ ਸੂਬਿਆਂ ਨੂੰ ਨਹੀ ਦੇ ਸਕਦੇ- ਡਾ ਚਰਨਜੀਤ ਸਿੰਘ ਐੱਮ ਐੱਲ ਏ ਚਮਕੌਰ ਸਾਹਿਬ
ਜਦੋਂ ਤੱਕ ਪਾਣੀ ਦਾ ਮੁੱਦਾ ਹੱਲ ਨਹੀਂ ਹੁੰਦਾ ਲੋਹੰਡ ਖੱਡ ਤੇ ਧਰਨਾ ਜਾਰੀ ਰਹੇਗਾ:- ਕਮਿਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ
ਕੀਰਤਪੁਰ ਸਾਹਿਬ 12 ਮਈ ( )
ਕਲਿਆਣਪੁਰ ਵਿਖੇ ਸਥਿਤ ਲੋਹੰਡ ਖੱਡ ਭਾਖੜਾ ਨਹਿਰ ਦੇ ਗੇਟਾਂ ਨਜ਼ਦੀਕ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਪਹਿਰੇਦਾਰੀ ਕਰਨ ਲਈ ਪੱਕਾ ਧਰਨਾ ਲਗਾਇਆ ਹੋਇਆ ਹੈ । ਅੱਜ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾ ਚਰਨਜੀਤ ਸਿੰਘ ਐਮਐਲਏ ਸ਼੍ਰੀ ਚਮਕੌਰ ਸਾਹਿਬ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਡੇ ਸੁਚੇਜ ਲੋਕ ਵਾਰ ਵਾਰ ਕੇਂਦਰ ਸਾਸ਼ਕ ਭਾਜਪਾ ਸਰਕਾਰਾਂ ਅਤੇ ਬੀਬੀਐਮਬੀ ਨੂੰ ਸਪੱਸ਼ਟ ਸੁਨੇਹਾ ਦੇ ਚੁੱਕੇ ਹਨ ਕਿ ਪਾਣੀ ਪੰਜਾਬ ਦੀ ਆਰਥਿਕਤਾ ਦੀ ਜੀਵਨਧਾਰਾ ਹੈ ਜਿਸ ਦੀ ਇੱਕ ਵਾਧੂ ਬੂੰਦ ਵੀ ਹੋਰ ਸੂਬਿਆਂ ਨੂੰ ਨਹੀ ਦਿੱਤੀ ਜਾ ਸਕਦੀ। ਜਿੱਥੇ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਵਧਿਆ ਹੋਇਆ ਹੈ, ਉੱਥੇ ਹੀ ਸਾਜਿਸ਼ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਅਤੇ ਬੀਬੀਐਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਮਸਲਾ ਵੀ ਕਾਫੀ ਗਰਮਾਇਆ ਜਾ ਰਿਹਾ ਹੈ। ਬੇਸ਼ੱਕ ਕੇਂਦਰ ਸਰਕਾਰ ਦੀ ਸਹਿ ਤੇ ਬੀਬੀਐਮਬੀ ਵੱਲੋਂ ਹਰਿਆਣਾ ਸੂਬੇ ਨੂੰ ਵਾਧੂ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰੰਤੂ ਪੰਜਾਬ ਦੇ ਲੋਕਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਇਨਸਾਨੀਅਤ ਦੇ ਨਾਤੇ ਹਰਿਆਣਾ ਨੂੰ ਉਸ ਦੇ ਨਿਰਧਾਰਤ ਕੋਟੇ ਤੋਂ ਵੱਧ 4000 ਕਿਊਸਿਕ ਪਾਣੀ ਦੇ ਰਿਹਾ ਹੈ। ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚਾਹੇ ਸੈਂਟਰ ਸਰਕਾਰ ਸਾਡੇ ਵਿਰੁੱਧ ਪਰਚੇ ਹਾਂ ਕਰਵਾ ਦੇਵੇ ਚਾਹੇ ਸਾਨੂੰ ਜੇਲਾਂ ਵਿੱਚ ਡੱਕ ਦੇਵੇ ਪਰੰਤੂ ਅਸੀਂ ਪਾਣੀ ਦੀ ਇੱਕ ਬੂੰਦ ਵੀ ਇਥੋਂ ਜਾਣ ਨਹੀਂ ਦੇਵਾਂਗੇ। ਜਦੋਂ ਤੱਕ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਅਤੇ ਪੰਜਾਬ ਨੂੰ ਉਸਦਾ ਬਣਦਾ ਹੱਕ ਨਹੀਂ ਮਿਲਦਾ ਉਦੋਂ ਤੱਕ ਇਹ ਧਰਨਾ ਲੋਹਡ ਖੱਡ ਤੇ ਇਸੇ ਤਰ੍ਹਾ ਜਾਰੀ ਰਹੇਗਾ। ਇਸ ਮੌਕੇ ਡਾ ਚਰਨਜੀਤ ਸਿੰਘ ਐਮਐਲਏ ਸ਼੍ਰੀ ਚਮਕੌਰ ਸਾਹਿਬ, ਕਮਿਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਐਨਪੀ ਰਾਣਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਬਿੱਟੂ ਜੀ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਨਵਦੀਪ ਸਿੰਘ ਟੋਨੀ ਜਿਲ੍ਹਾ ਪ੍ਰਧਾਨ ਐਸਸੀ ਵਿੰਗ ਰੋਪੜ ,ਰਜਿੰਦਰ ਸਿੰਘ ਰਾਜਾ, ਪੁਰਸ਼ੋਤਮ ਸਿੰਘ ਮਾਹਲ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ , ਕੇਬਲ ਜੋਸ਼ੀ ਮੜੌਲੀ , ਦਰਸ਼ਨ ਕੁਮਾਰ ਵਰਮਾ, ਨਰਿੰਦਰ ਸਿੰਘ ਫੌਜੀ ਐਮ ਸੀ, ਭੁਰਾ ਐਮਸੀ ਚਮਕੌਰ ਸਾਹਿਬ , ਸੁਦੇਸ਼ ਕੁਮਾਰੀ ਅਤੇ ਹੋਰ ਬਹੁਤ ਸਾਰੇ ਵੱਖ ਵੱਖ ਪਿੰਡਾਂ ਤੋਂ ਪੰਚ ਸਰਪੰਚ ਹਾਜਰ ਸਨ।

122
5536 views

Comment