logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

Punjab Monsoon: IMD ਨੇ ਮਾਨਸੂਨ ਬਾਰੇ ਦਿੱਤੀ ਵੱਡੀ ਖੁਸ਼ਖਬਰੀ, ਜਾਣੋ ਇਸ ਵਾਰ ਕਦੋਂ ਤੱਕ ਪਹੁੰਚ ਰਿਹੈ ਪੰਜਾਬ

Punjab Monsoon - ਭਾਰਤੀ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਮਾਨਸੂਨ 27 ਮਈ ਨੂੰ ਕੇਰਲ ਪਹੁੰਚਣ ਦੀ ਸੰਭਾਵਨਾ ਹੈ, ਜੋ ਆਮ ਤੌਰ ਉਤੇ 1 ਜੂਨ ਨੂੰ ਆਉਂਦਾ ਹੈ। IMD ਦੇ ਅੰਕੜਿਆਂ ਅਨੁਸਾਰ ਜੇਕਰ ਮਾਨਸੂਨ ਉਮੀਦ ਅਨੁਸਾਰ ਕੇਰਲ ਪਹੁੰਚਦਾ ਹੈ, ਤਾਂ ਇਹ 2009 ਤੋਂ ਬਾਅਦ ਭਾਰਤੀ ਮੁੱਖ ਭੂਮੀ ਉਤੇ ਮਾਨਸੂਨ ਦਾ ਸਭ ਤੋਂ ਪਹਿਲਾਂ ਆਗਮਨ ਹੋਵੇਗਾ। ਉਦੋਂ ਮਾਨਸੂਨ 23 ਮਈ ਨੂੰ ਆਇਆ ਸੀ।
Punjab Monsoon: ਭਾਰਤੀ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਮਾਨਸੂਨ (Monsoon) 27 ਮਈ ਨੂੰ ਕੇਰਲ ਪਹੁੰਚਣ ਦੀ ਸੰਭਾਵਨਾ ਹੈ, ਜੋ ਆਮ ਤੌਰ ਉਤੇ 1 ਜੂਨ ਨੂੰ ਆਉਂਦਾ ਹੈ। IMD ਦੇ ਅੰਕੜਿਆਂ ਅਨੁਸਾਰ ਜੇਕਰ ਮਾਨਸੂਨ ਉਮੀਦ ਅਨੁਸਾਰ ਕੇਰਲ ਪਹੁੰਚਦਾ ਹੈ, ਤਾਂ ਇਹ 2009 ਤੋਂ ਬਾਅਦ ਭਾਰਤੀ ਮੁੱਖ ਭੂਮੀ ਉਤੇ ਮਾਨਸੂਨ ਦਾ ਸਭ ਤੋਂ ਪਹਿਲਾਂ ਆਗਮਨ ਹੋਵੇਗਾ। ਉਦੋਂ ਮਾਨਸੂਨ 23 ਮਈ ਨੂੰ ਆਇਆ ਸੀ।
ਆਮ ਤੌਰ ਉਤੇ ਦੱਖਣ-ਪੱਛਮੀ ਮਾਨਸੂਨ 1 ਜੂਨ ਤੱਕ ਕੇਰਲ ਪਹੁੰਚਦਾ ਹੈ ਅਤੇ 8 ਜੁਲਾਈ ਤੱਕ ਪੂਰੇ ਦੇਸ਼ ਨੂੰ ਕਵਰ ਕਰ ਲੈਂਦਾ ਹੈ। ਇਹ 17 ਸਤੰਬਰ ਦੇ ਆਸ-ਪਾਸ ਉੱਤਰ-ਪੱਛਮੀ ਭਾਰਤ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੰਦਾ ਹੈ ਅਤੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਪਿੱਛੇ ਹਟ ਜਾਂਦਾ ਹੈ।ਆਮ ਤੌਰ ਉਤੇ ਪੰਜਾਬ-ਹਰਿਆਣਾ ਤੱਕ ਮੌਨਸੂਨ 19-20 ਜੂਨ ਦੇ ਆਸ-ਪਾਸ ਪਹੁੰਚਦਾ ਹੈ, ਪਰ ਇਸ ਵਾਰ ਜਲਦੀ ਆਉਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ 16 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਸਕਦਾ ਹੈ।
ਆਈਐਮਡੀ ਨੇ ਅਪ੍ਰੈਲ ਵਿਚ 2025 ਦੇ ਮਾਨਸੂਨ ਬਾਰੇ ਆਮ ਤੋਂ ਵੱਧ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ ਅਤੇ ਐਲ ਨੀਨੋ ਸਥਿਤੀਆਂ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਸੀ, ਜੋ ਕਿ ਭਾਰਤੀ ਉਪ ਮਹਾਂਦੀਪ ਵਿੱਚ ਆਮ ਤੋਂ ਘੱਟ ਬਾਰਿਸ਼ ਨਾਲ ਜੁੜੀਆਂ ਹੋਈਆਂ ਹਨ। ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਐਮ ਰਵੀਚੰਦਰਨ ਨੇ ਕਿਹਾ ਸੀ, “ਭਾਰਤ ਵਿੱਚ ਚਾਰ ਮਹੀਨਿਆਂ ਦੇ ਮਾਨਸੂਨ (ਜੂਨ ਤੋਂ ਸਤੰਬਰ) ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।”

145
12791 views

Comment