ਮਸ਼ਹੂਰ ਪੰਜਾਬੀ ਸਾਹਿਤਕਾਰ ਬੂਟਾ ਗੁਲਾਮੀ ਵਾਲਾ ਨੂੰ ਰਾਜ ਪੁਰਸਕਾਰ ਲਈ ਚੁਣਿਆ ਗਿਆ
ਘੁਮਾਣ(ਕਲਸੀ)ਪੰਜਾਬ ਦੇ ਕਸਬਾ ਕੋਟ ਈਸੇ ਖਾਂ ਦੇ ਵਸਨੀਕ ਮਸ਼ਹੂਰ ਲੇਖਕ ਅਤੇ ਉੱਘੇ ਸਹਿਤਕਾਰ ਬੂਟਾ ਗੁਲਾਮੀ ਵਾਲਾ ਜੀ ਨੂੰ ਇੰਡੀਕਾ ਕਲਾ ਭਲਾਈ ਪ੍ਰੀਸ਼ਦ (ਭਾਰਤ ਸਰਕਾਰ ਵੱਲੋੰ ਮਾਨਤਾ ਪ੍ਰਾਪਤ) ਨੇ ਰਾਜ ਪੁਰਸਕਾਰ ਲਈ ਚੁਣ ਲਿਆ ਗਿਆ ਹੈ।ਰਾਜ ਪੱਧਰੀ ਸਮਾਗਮ ਦੀ ਤਰੀਖ ਪ੍ਰੀਸ਼ਦ ਵੱਲੋਂ ਅਜੇ ਐਲਾਨੀ ਨਹੀਂ ਗਈ।ਬੂਟਾ ਗੁਲਾਮੀ ਵਾਲਾ ਦਾ ਪਹਿਲਾ ਜੱਦੀ ਪਿੰਡ ਗੁਲਾਮੀ ਵਾਲਾ ਹੈ।ਉਹਨਾਂ ਨੇ ਠੇਠ ਪੰਜਾਬੀ ਵਿੱਚ ਕਈ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ,ਜਿਵੇੰ ਹੇਮ ਕੁੰਟ ਸਾਹਿਬ ਦੀ ਯਾਤਰਾ,ਵਿਰਸਾ ਬੋਲ ਪਿਆ,ਕਲਮਾਂ ਬੋਲਦੀਆਂ,ਪ੍ਰਾਹੁਣੇ,ਨਰਸੀ ਨਾਮਦੇਵ ਜੀ,ਚਰਚਿਤ ਕਿਤਾਬਾਂ ਤੋਂ ਇਲਾਵਾ ਘੁੰਡ ਵਾਲੀ ਵਹੁਟੀ,ਵਣਜ਼ਾਰਾ,ਸਬਜੀ ਮੰਡੀ,ਬਾਪੂ ਦੀ ਮੰਜੀ,ਬਿਰਧ ਆਸ਼ਰਮ,ਮੇਲਾ,ਪੁਰਾਤਨ ਵਿਆਹ,ਚਿੱਭੜਾਂ ਦੀ ਚੱਟਣੀ ਸੰਸਾਰ ਭਰ ਦੇ ਪੰਜਾਬੀ ਪਾਠਕਾਂ ਵਿੱਚ ਬਾ-ਖੂਬੀ ਮਕਬੂਲ ਹੋਈਆਂ ਹਨ।ਬੂਟਾ ਗੁਲਾਮੀ ਵਾਲਾ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਵਧਾਈਆਂ ਮਿਲ ਰਹੀਆਂ ਹਨ।