logo

ਬਾਬਾ ਗੇਂਦੀ ਰਾਮ ਜੀ ਦੇ ਭੰਡਾਰੇ ਤੇ ਕੈਂਪ ਦਾ ਪੋਸਟਰ ਜਾਰੀ ਕੀਤਾ ਗਿਆ

ਧਰਮਕੋਟ ਇਲਾਕੇ ਦੀ ਪ੍ਰਸਿੱਧ ਸੰਸਥਾ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰਾਂ ਵੱਲੋਂ ਬਾਬਾ ਗੇਂਦੀ ਰਾਮ ਜੀ ਦੇ ਹੋਣ ਵਾਲੇ ਭੰਡਾਰੇ ਤੇ ਫਰੀ ਅੱਖਾਂ ਦਾ ਚੈੱਕ ਅੱਪ ਕੈਂਪ ਅਤੇ ਖੂਨਦਾਨ ਕੈਂਪ ਦਾ ਪੋਸਟਰ ਜਾਰੀ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਸਥਾ ਦੇ ਪ੍ਰਧਾਨ ਮਾਸਟਰ ਗੌਰਵ ਸ਼ਰਮਾ ਜੀ ਨੇ ਦੱਸਿਆ ਕਿ ਸੰਸਥਾ ਵੱਲੋਂ ਲਗਾਏ ਜਾ ਰਹੇ ਫਰੀ ਮੈਡੀਕਲ ਕੈਂਪ ਦਾ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਉਹਨਾਂ ਦੱਸਿਆ ਕਿ ਹੱਡੀਆਂ ਤੇ ਜੋੜਾਂ ਦੇ ਸਪੈਸ਼ਲਿਸਟ ਡਾਕਟਰ ਮਨਵਿੰਦਰ ਸਿੰਘ ਦੰਦਾਂ ਦੇ ਰੋਗਾਂ ਦੇ ਮਾਹਰ ਡਾਕਟਰ ਜਤਿੰਦਰ ਕੁਮਾਰ ਵੱਲੋਂ ਮਰੀਜ਼ਾਂ ਦਾ ਚੈਕ ਅੱਪ ਕੀਤਾ ਜਾਵੇਗਾ ਜਿਸ ਵਿੱਚ ਅੱਖਾਂ ਦਾ ਫਰੀ ਚੈੱਕ ਅੱਪ ਕੈਂਪ ਖੂਨਦਾਨ ਕੈਂਪ ਅਤੇ ਮਲਟੀ ਚੈੱਕ ਅੱਪ ਕੈਂਪ ਵੀ ਲਗਾਇਆ ਜਾ ਰਿਹਾ ਹੈ ਇਹ ਕੈਂਪ 11 ਮਈ 2025 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਬਾਬਾ ਗੇਂਦੀ ਰਾਮ ਜੀ ਦੀ ਜਗ੍ਹਾ ਧਰਮਕੋਟ ਵਿਖੇ ਲਗਾਇਆ ਜਾ ਰਿਹਾ ਹੈ। ਸਰਦਾਰ ਗੁਰਦਿਆਲ ਸਿੰਘ ਬੁੱਟਰ ਡਾਇਰੈਕਟਰ ਭਾਈ ਘਨਈਆ ਏਕਤਾ ਕਾਲਜ ਆਫ ਨਰਸਿੰਗ, ਸ੍ਰੀ ਸੁਖਵਿੰਦਰ ਸ਼ਰਮਾ ਬੱਬੂ ਅਤੇ ਸ਼੍ਰੀ ਅਮਿਤ ਨੌਹਰੀਆ ਜੀ ਨੂੰ ਮੁੱਖ ਮਹਿਮਾਨਾ ਵਜੋਂ ਨਿਵਾਜਿਆ ਜਾਵੇਗਾ। ਪ੍ਰੋਜੈਕਟ ਇਨਚਾਰਜ ਨਵਦੀਪ ਆਹੂਜਾ,ਅਸ਼ਵਨੀ ਕੁਮਾਰ ਜੱਸੀ, ਰਮਨ ਜਿੰਦਲ,ਰਾਜ ਕੁਮਾਰ ਦੇਵਗਨ, ਦਲੀਪ ਪਾਂਡੇ, ਰਿੰਪੀ ਰੱਖੜਾ, ਰਜੇਸ਼ ਸੁਖੀਜਾ, ਰਿੰਕਲ ਨੌਹਰੀਆ, ਰਾਜਨ ਛਾਬੜਾ, ਛਿੰਦਰਪਾਲ ਸਿੰਘ ਮਾਸਟਰ, ਗੁਰਪ੍ਰੀਤ ਸਿੰਘ ਮਾਸਟਰ, ਰਕੇਸ਼ ਰਾਣਾ, ਲੱਕੀ ਬੁਕ ਡੀਪੂ, ਚੰਦਰ ਮੋਹਨ ਸੇਠੀ, ਰਾਜੀਵ ਨਰੂਲਾ ਘੜੀਆਂ ਵਾਲੇ,ਮਾਸਟਰ ਪਵਨ ਕੁਮਾਰ, ਮਨਦੀਪ ਸਿੰਘ, ਅਮਨਦੀਪ ਸਿੰਘ ਸੀਹਰਾ,ਗੌਰਵ ਦਾਬੜਾ, ਬਲਕਾਰ ਸਿੰਘ, ਮਾਸਟਰ ਵਿਜੇ ਗੋਇਲ,ਗੁਰਦੇਵ ਸਿੰਘ ਐਸਡੀਓ,ਕੁਲਵੰਤ ਸਿੰਘ ਹੱਲਣ,ਸਚਿਨ ਗਰੋਵਰ, ਮਾਸਟਰ ਅਨੰਦ ਗੁਪਤਾ, ਹਰਵਿੰਦਰ ਸਿੰਘ, ਨਰਿੰਦਰ ਗਰੋਵਰ, ਮਾਸਟਰ ਰਕੇਸ਼ ਮਿਸ਼ਰਾ, ਬਲਵਿੰਦਰ ਸਿੰਘ, ਕਿਰਪਾਲ ਸਿੰਘ ਬੀ ਡੀ ਪੀ ਓ ,ਰਘਵੀਰ ਸਿੰਘ ਆਦਿ ਇਸ ਕੈਂਪ ਦੀਆਂ ਜਿੰਮੇਵਾਰੀਆਂ ਨਿਭਾਉਣਗੇ

46
3788 views