logo

ਭਾਰਤ ਵਿਕਾਸ ਪਰਿਸ਼ਦ ਧਰਮਕੋਟ ਵੱਲੋਂ ਮਹੀਨਾ ਵਾਰ ਰਾਸ਼ਨ ਵੰਡਿਆ

ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਧਰਮਕੋਟ ਵੱਲੋਂ ਸਾਰਾ ਸਾਲ ਦੀ ਤਰ੍ਹਾਂ ਇਸ ਵਾਰ ਗਰੀਬ ਵਿਧਵਾ ਪਰਿਵਾਰਾਂ ਨੂੰ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਅੱਜ ਮਹੀਨੇ ਮਈ ਵਿੱਚ ਇੱਕ ਪਰਿਵਾਰ ਹੋਰ ਜੁੜਿਆ ਕੁੱਲ ਪੰਜ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਰਜੇਸ਼ ਢਿੰਗੜਾ ,ਅਮਨਦੀਪ ਸਿੰਘ ,ਗੌਰਵ ਸ਼ਰਮਾ ਅਤੇ ਨਵਦੀਪ ਅਹੂਜਾ ਬਬਲੂ ਜੀ ਵੱਲੋਂ ਕੀਤੀ ਗਈ ਇਸ ਮੌਕੇ ਤੇ ਜੇਈ ਅੰਮ੍ਰਿਤਪਾਲ ਸਿੰਘ ਅਤੇ ਸੀਏ ਵਿਨੇ ਕੁਮਾਰ ਧਰਮਕੋਟ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਸੰਸਥਾ ਦੇ ਇਸ ਨੇਕ ਕਾਰਜਾਂ ਦੀ ਸਲਾਂਘਾ ਕੀਤੀ ਇਸ ਸਮੇਂ ਸੰਸਥਾ ਦੇ ਪ੍ਰਧਾਨ ਗੌਰਵ ਸ਼ਰਮਾ, ਚੇਅਰਮੈਨ ਅਤੁਲ ਨੌਰੀਆ, ਵਾਈਸ ਚੇਅਰਮੈਨ ਡਾਕਟਰ ਰਜਿੰਦਰ ਬੱਤਰਾ, ਪ੍ਰੋਜੈਕਟ ਇੰਚਾਰਜ ਗੌਰਵ ਦਬੜਾ ਅਤੇ ਰੁਪਿੰਦਰ ਸਿੰਘ ਹਾਜ਼ਰ ਸਨ ਸੰਸਥਾ ਦੇ ਸੈਕਟਰੀ ਡਾਕਟਰ ਹਰਮੀਤ ਸਿੰਘ ਲਾਡੀ ਨੇ ਸਭ ਦਾ ਧੰਨਵਾਦ ਕੀਤਾ

38
1826 views