logo

ਬਿਹਾਰ ਚ ਕਿਸ਼ਨਗੰਜ ਦੇ ਮੈਡੀਕਲ ਕਾਲਜ ਵਿੱਚ MBBS ਕਰਨ ਗਏ ਵਿਦਿਆਰਥੀ ਸਹਿਜਵੀਰ ਦੀ ਹੋਈ ਮੌਤ

ਘੁਮਾਣ(ਕਲਸੀ)ਕਸਬਾ ਧਾਰੀਵਾਲ ਤੋਂ ਬਹੁਤ ਦੁੱਖਦਾਈ ਖਬਰ ਆਈ ਹੈ। 19 ਸਾਲ ਦਾ ਸਹਿਜਵੀਰ ਸਿੰਘ ਜੋ ਕਿ ਬਿਹਾਰ ਦੇ ਇੱਕ ਮੈਡੀਕਲ ਕਾਲਜ ਵਿੱਚ MBBS ਪਹਿਲੇ ਸਮੈੱਸਟਰ ਦਾ ਵਿੱਦਿਆਰਥੀ ਸੀ,ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ।ਸਹਿਜਵੀਰ ਨੂੰ ਹੋਸਟਲ ਦੇ ਕਮਰੇ ਵਿੱਚ ਮਿਰਤਕ ਪਾਇਆ ਗਿਆ ਸੀ।ਉਸਦਾ ਪਿਤਾ ਉਸਨੂੰ ਕਾਲਜ ਛੱਡ ਕੇ ਵਾਪਸ ਆਉੰਦਿਆਂ ਅਜੇ ਲੁਧਿਆਣਾ ਹੀ ਪੁੱਜਾ ਸੀ ਕਿ ਬੱਚੇ ਦੀ ਮੌਤ ਦੀ ਖਬਰ ਉਸਨੂੰ ਮਿਲੀ। ਪਰਸੋਂ ਰਾਤ ਸਹਿਜਵੀਰ ਦੀ ਮਿਰਤਕ ਦੇਹ ਧਾਰੀਵਾਲ ਉਸਦੇ ਜੱਦੀ ਘਰ ਲਿਆਂਦੀ ਗਈ ਅਤੇ ਕੱਲ ਸਵੇਰੇ11 ਵੱਜੇ ਉਸਦਾ ਅੰਤਮ ਸੰਸਕਾਰ ਗੰਮਗੀਨ ਮਹੌਲ ਵਿੱਚ ਕਰ ਦਿੱਤਾ ਗਿਆ।

46
9546 views