
ਮਾਸਟਰ ਟਹਿਲ ਸਿੰਘ ਔਲਖ ਦੀਆਂ ਅਸਥੀਆਂ ਦਰਿਆ ਬਿਆਸ ਵਿਖੇ ਜਲ ਪਰਵਾਹ ।
ਗੋਇੰਦਵਾਲ ਸਾਹਿਬ, 30 ਅਪ੍ਰੈਲ ( ਜਗਜੀਤ ਸੰਧੂ) ਸੋ੍ਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਦੇ ਸਤਿਕਾਰਯੋਗ ਪਿਤਾ ਮਾਸਟਰ ਟਹਿਲ ਸਿੰਘ ਔਲਖ ਜੋ ਪਿਛਲੇ ਦਿੱਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀਆਂ ਅਸਥੀਆਂ ਪਰਿਵਾਰਕ ਮੈਂਬਰਾਂ ਵੱਲੋ ਧਾਰਮਿਕ ਰਵਾਇਤਾਂ ਅਨੁਸਾਰ ਗੁਰਦੁਆਰਾ ਬਾਉਲੀ ਸਾਹਿਬ ਦੇ ਪਵਿੱਤਰ ਜਲ ਨਾਲ ਇਸ਼ਨਾਨ ਕਰਕੇ ਪੁਰਾਤਨ ਦਰਿਆ ਬਿਆਸ ਵਿਖੇ ਜਲ ਪ੍ਰਵਾਹ ਕਰ ਦਿੱਤੀਆ ਗਈਆਂ। ਪਰਿਵਾਰ ਨੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋ ਕੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ।ਇਸ ਮੌਕੇ ਮਾਤਾ ਕੁਲਵੰਤ ਕੌਰ ਔਲਖ , ਕੁਲਦੀਪ ਸਿੰਘ ਔਲਖ ,ਹਰਪ੍ਰੀਤ ਸਿੰਘ ਔਲਖ, ਗੁਰਪ੍ਰੀਤ ਸਿੰਘ ਔਲਖ ( ਪੁੱਤਰ ) ਰੇਸ਼ਮ ਸਿੰਘ ਔਲਖ ਭਤੀਜਾ, ਕੁਲਦੀਪ ਸਿੰਘ ਸੰਧੂ ਜਵਾਈ, ਮਨਜੀਤ ਕੌਰ ਲੜਕੀ, ਇੰਦਰਜੀਤ ਸਿੰਘ ਔਲਖ, ਮਨਤਾਜ ਸਿੰਘ ਔਲਖ, ਅਰਸ਼ ਔਲਖ, ਕੁਲਵੰਤ ਸਿੰਘ ਔਲਖ ਭਤੀਜਾ, ਸਵਰਨਜੀਤ ਸਿੰਘ ਔਲਖ, ਭਗਵੰਤ ਕੌਰ ਔਲਖ, ਮਨਦੀਪ ਕੌਰ ਔਲਖ, ਸੁਖਬੀਰ ਕੌਰ ਔਲਖ, ਰਵਨੀਤ ਕੌਰ ਛੀਨਾ ਨਾਲ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੋਰੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਸਕੱਤਰ ਪਰਮਜੀਤ ਸਿੰਘ ਮੁੰਡਾ ਪਿੰਡ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ, ਸੁਖਵਿੰਦਰ ਸਿੰਘ ਧਾਲੀਵਾਲ, ਮਾਸਟਰ ਜਸਪਾਲ ਸਿੰਘ ਰੰਧਾਵਾ, ਕੈਪਟਨ ਸੁੱਚਾ ਸਿੰਘ, ਡਾਕਟਰ ਮਨਜੀਤ ਸਿੰਘ ਮੱਲ੍ਹੀ, ਬਾਵਾ ਰਣਜੀਤ ਸਿੰਘ ਲੱਕੀ, ਬਾਵਾ ਜਤਿੰਦਰ ਸਿੰਘ, ਡਾ ਸੰਤੋਖ ਸਿੰਘ , ਸੂਬੇਦਾਰ ਈਸ਼ਰ ਸਿੰਘ, ਲਾਇਨਮੈਨ ਹਰਦੀਪ ਸਿੰਘ ਸ਼ੁੱਭ, , ਐੱਸ ਕੇ ਬੁੱਕ ਡੀਪੂ ਵਾਲੇ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਕੈਪਸ਼ਨ : - ਅਸਥੀਆਂ ਦਾ ਇਸ਼ਨਾਨ ਕਰਨ ਉਪਰੰਤ
ਮਾਤਾ ਕੁਲਵੰਤ ਕੌਰ ਔਲਖ , ਕੁਲਦੀਪ ਸਿੰਘ ਔਲਖ ,ਹਰਪ੍ਰੀਤ ਸਿੰਘ ਔਲਖ, ਗੁਰਪ੍ਰੀਤ ਸਿੰਘ ਔਲਖ ਅਤੇ ਹੋਰ ।
ਤਸਵੀਰ ਸੰਧੂ