ਡੀ.ਐਫ. ਐਸ.ਸੀ.ਡਾ ਕਿੰਮੀ ਵਿਨੀਤ ਕੌਰ ਸੇਠੀ ਮੈਡਮ ਨੇ ਕਣਕ ਮੰਡੀ ਅਗੰਮਪੁਰ, ਅਜੋਲੀ ਅਤੇ ਨੰਗਲ ਦਾ ਦੌਰਾ ਕੀਤਾ
ਸ੍ਰੀ ਅਨੰਦਪੁਰ ਸਾਹਿਬ 18 ਅਪ੍ਰੈਲ(ਸਰਬਜੀਤ ਸਿੰਘ)ਡੀ. ਐਫ. ਐਸ. ਸੀ ਮੈਡਮ ਅਤੇ ਇੰਨਸਪੈਕਟਰ ਰੋਹਿਤ ਸ਼ਰਮਾ ਅਤੇ ਪਲਵਿੰਦਰ ਸਿੰਘ ਨੇ ਅਗੰਮਪੁਰ ਮੰਡੀ ਵਿੱਚ ਦੌਰੇ ਦੌਰਾਨ ਕਣਕ ਦਾ ਮੋਇਸ਼ਚਰ ਚੈੱਕ ਕੀਤਾ। ਅਤੇ ਉਸ ਤੋਂ ਬਾਅਦ ਕਿਸਾਨਾਂ ਦੇ ਕਣਕ ਖਰੀਦਦਾਰ ਆੜ੍ਹਤੀਆਂ ਨਾਲ ਮੀਟਿੰਗ ਕੀਤੀ। ਅਤੇ ਉਹਨਾ ਨੂੰ ਕਿਸਾਨਾ ਦਾ ਇੱਕ-ਇੱਕ ਦਾਣਾ ਸੰਭਾਲਣ ਲਈ ਸਖਤ ਆਦੇਸ਼ ਦਿੱਤੇ। ਤਾਂ ਜੋ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਅਤੇ ਕਿਸਾਨਾਂ ਦੀ ਰਾਤ-ਦਿਨ ਇੱਕ ਕਰਕੇ ਖੂਨ ਪਸੀਨੇ ਦੀ ਕਮਾਈ ਮੌਸਮ ਖਰਾਬ ਹੋਣ ਕਰਕੇ ਬੇਅਰਥ ਨਾ ਚਲੀ ਜਾਵੇ। ਅਤੇ ਕਿਸਾਨਾਂ ਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਤੁਹਾਡਾ ਇੱਕ-ਇੱਕ ਦਾਣਾ ਮੰਡੀ ਵਿੱਚੋਂ ਖਰੀਦਿਆ ਜਾਵੇਗਾ। ਹੁਣ ਤੱਕ ਹੋਈ ਕਣਕ ਦੀ ਖਰੀਦ ਪਨਗਰੇਨ 670 ਕੁਇੰਟਲ ਅਤੇ ਲਿਫਟਿੰਗ 500 ਕੁਇੰਟਲ ਹੋਈ ਹੈ। ਮਾਰਕਫੈਡ 2035 ਕੁਇੰਟਲ ਅਤੇ ਲਿਫਟਿੰਗ 500 ਕੁਇੰਟਲ ਹੋਈ ਹੈ। ਐਫ.ਸੀ.ਆਈ.ਵੱਲੋ ਬਾਰਦਾਨੇ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਆੜ੍ਹਤੀਆਂ ਨੂੰ ਕਣਕ ਦੀ ਭਰਾਈ ਕਰਦਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਾ ਆਵੇ। ਮੰਡੀ ਬੋਰਡ ਵੱਲੋ ਕਿਸਾਨਾਂ ਲਈ ਬਣੇ ਸਾਫ-ਸੁਥਰੇ 3 ਪਖਾਨੇ ਅਤੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੈ।