logo

ਬਾਬਾ ਸਾਹਿਬ ਡਾ ਬੀ. ਆਰ. ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਪਿੰਡ ਡੱਲੀ ਦੀਆਂ ਸੰਗਤਾਂ ਵੱਲੋਂ ਮਨਾਇਆ ਗਿਆ

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਡੱਲੀ ਵਲੋਂ ਪ੍ਰਧਾਨ ਹੈਪੀ ਡੱਲੀ ਦੀ ਅਗਵਾਈ ਅਤੇ ਐਨ ਆਰ ਆਈ ਬਲਦੇਵ ਕੁਮਾਰ ਯੂਕੇ, ਕਿਰਪਾਲ ਸਿੰਘ ਸੋਡੀ, ਮਹਿੰਦਰ ਪਾਲ ਨਿਊਜ਼ੀਲੈਂਡ ,ਮਹਿੰਦਰ ਲਾਲ
ਇਟਲੀ, ਤਰਸੇਮ ਲਾਲ ਦੁਬਈ, ਕੇਸ਼ਵ ਪਾਲ ਯੂਕੇ,ਬਿੱਕੂ ਇਟਲੀ, ਸਾਵਨ ਪਾਲ ਇਟਲੀ, ਬੱਬੀ ਕੋਰੀਆ, ਹੁਸਨ ਲਾਲ ਅਰਮੀਨੀਆ, ਰੋਮੀ ਡੱਲੀ ਅਰਮੀਨੀਆ ਦੇ ਸਹਿਯੋਗ ਸਦਕਾ ਮਨਾਇਆ ਗਿਆ। ਇਸ ਮੌਕੇ ਮਹਾਨ ਸ਼ਖਸੀਅਤਾਂ ਅਤੇ ਮਿਸ਼ਨਰੀ ਗਾਇਕਾਂ ਨੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਤੇ ਰਕੇਸ਼ ਕੁਮਾਰ ਬੱਗਾ ਵਾਇਸ ਪ੍ਰਧਾਨ ਨਗਰ ਪੰਚਾਇਤ ਭੋਗਪੁਰ ਬਾਬਾ ਸਾਹਿਬ ਜੀ ਦੇ ਮਿਸ਼ਨ ਬਾਰੇ ਆਈਆਂ ਹੋਈਆਂ ਸੰਗਤਾਂ ਨੂੰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੁਨੇਹਾ ਦਿੱਤਾ ਉਹਨਾਂ ਤੋਂ ਇਲਾਵਾ ਪ੍ਰਿੰਸੀਪਲ ਸੋਮਪਾਲ, ਸੀਨੀਅਰ ਪੱਤਰਕਾਰ ਬਾਬਾ ਸਰਬਜੀਤ ਸਿੰਘ, ਪਿੰਡ ਖਰਲ ਕਲਾਂ ਦੇ ਸਰਪੰਚ ਬੀਬੀ ਦਲਜੀਤ ਕੌਰ, ਬੀਬੀ ਗੁੱਡੋ, ਰਜਿੰਦਰ ਰਿਖੀ ਸੰਗਰਾਂਵਾਲੀ, ਲਵਪ੍ਰੀਤ ਭੋਗਪਰ ਨੇ ਬਾਬਾ ਸਾਹਿਬ ਜੀ ਦੇ ਮਿਸ਼ਨ ਬਾਰੇ ਆਪਣੇ ਵਿਚਾਰ ਰੱਖੇ ਇਹਨਾਂ ਤੋਂ ਇਲਾਵਾ ਪੰਜਾਬੀ ਗਾਇਕ ਸਰਬਜੀਤ ਫੁੱਲ ਅਤੇ ਪ੍ਰੀਤ ਸਮਰਾਲਾ ਨੇ ਹਾਜ਼ਰੀ ਲਗਾਈ ਉਸ ਤੋਂ ਉਪਰਾਂਤ ਪੰਜਾਬੀ ਸਿੰਗਰ ਬਿੰਦਰ ਪਚਰੰਗਾ ਜੀ ਨੇ ਹਾਜ਼ਰੀ ਲਗਾਈ ਔਰ ਮਿਸ਼ਨਰੀ ਗਾਇਕ ਚਰਨਪ੍ਰੀਤ ਚੰਨੀ ਜੀ ਨੇ ਬਾਬਾ ਸਾਹਿਬ ਦੇ ਗੀਤ ਗਾਏ ਤੇ ਅਖੀਰ ਵਿੱਚ ਕੇਕ ਦੀ ਰਸਮ ਕੀਤੀ ਗਈ ਅਤੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ ਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਤੇ ਮੌਜੂਦ ਸਨ ਉਜਾਗਰ ਸਿੰਘ, ਮੋਹਨ ਲਾਲ,ਮਲੂਕ ਚੰਦ, ਜਸਪਾਲ ਸਿੰਘ, ਰਾਮ ਲਾਲ, ਸੁਖਚੈਨ ਖਰਲ, ਜਸਪਾਲ ਸਿੰਘ ਜੱਸਾ, ਵਿੱਕੀ ਭੋਗਪੁਰ, ਨਵੀਨ ਪਾਲ, ਕ੍ਰਿਸ਼ਵ ਪਾਲ, ਓਮ ਪ੍ਰਕਾਸ਼ ਮਿਊਜ਼ਿਕ ਡਾਇਰੈਕਟਰ ਕੁਲਵੰਤ ਸਾਬੀ ਅਤੇ ਜਸ਼ਨ ਬੰਗਾ ਮੌਜੂਦ ਸਨ।

35
2764 views