ਡਾ: ਹਰਮਨ ਜੀਰਾ (ਸਰਕਾਰੀ ਮੈਡੀਕਲ ਅਫਸਰ)ਦਾ ਲਿਖਿਆ ਜਨ ਹਿੱਤ ਚ ਲਿਖਿ ਆ ਹੋਇਆ ਲੇਖ (ਉਹਨਾਂ ਦੀ ਫੇਸਬੁਁਕ ਕੰਧ ਤੋਂ ਕਾਪੀ)
ਡਾ:ਹਰਮਨ ਜੀਰਾ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ,ਪਰ ਇਮਾਨਦਾਰ ਹੋਣਾ ਇੱਕ ਤਕੜਾ ਝੰਜਟ ਹੈ।ਆਓ ਪੜਦੇ ਹਾਂ ਡਾਕਟਰ ਕੀ ਸੁਨੇਹਾ ਦੇ ਰਹੇ ਹਨ:-ਇੱਕ ਪਟਿਆਲਾ ਮੈਡੀਕਲ ਕਾਲਜ ਦਾ ਸੂਜਵਾਨ ਡਾਕਟਰ ਕਹਿੰਦਾ, ਤੂੰ ਵਿਊਜ਼ ਲਈ ਲੋਕਾਂ ਨੂੰ ਭੋਜਨ ਬਾਰੇ ਜਾਣਕਾਰੀ ਦੇ ਕੇ ਗੁਮਰਾਹ ਕਰ ਰਿਹਾ,ਡਾ ਜ਼ੀਰਾ ਸਿਰਫ਼ ਮਸ਼ਹੂਰੀ ਭਾਲ਼ਦਾ ਤੇ ਇਹ ਇੱਕ ਝੋਲ਼ਾ ਛਾਪ ਡਾਕਟਰ ਵਾਲ਼ਾ ਕੰਮ ਕਰ ਰਿਹਾ, ਮੈਂ ਓਸ ਵੱਡੇ ਵਿਦਵਾਨ ਨੂੰ ਯਾਦ ਕਰਵਾ ਦੇਵਾਂ ਕੇ ਡਾਕਟਰ ਸਾਬ੍ਹ ਸ਼ਾਇਦ ਤੁਸੀਂ ਕਮਿਸ਼ਨਾਂ ਦੇ ਲਾਲਚ ਚ ਅੰਨ੍ਹੇ ਹੋ ਚੁੱਕੇ ਹੋ.. ਸਭ ਤੋਂ ਪਹਿਲਾਂ ਡਾਕਟਰ ਦਾ ਫਰਜ ਹੁੰਦਾ ਮਰੀਜਾਂ ਨੂੰ ਦਵਾਈ ਤੋਂ ਬਿਨ੍ਹਾਂ ਜਿੰਦਗੀ ਜਿਉਣ ਦੇ ਤਰੀਕੇ ਬਦਲ, ਭੋਜਨ ਚ ਪ੍ਰਵਰਤਣ ਲਿਆ ਕੇ ਸਹੀ ਕਰਨਾ ਤੇ ਮੈਂ ਖ਼ੁਦ ਇਹ ਸਭ ਕਰ ਚੁੱਕਾ ਹੁੱਣ ਤੱਕ ਕਈ ਮਰੀਜ਼ਾਂ ਦੇ ਵੱਧਦੇ cholesterol ਤੇ ਬਲੱਡ ਪ੍ਰੈਸ਼ਰ ਠੀਕ ਕਰਕੇ.. ਤੁਸੀਂ ਸ਼ਾਇਦ ਅੱਜ ਕੱਲ ਜੋ ਦਵਾਈਆਂ ਦੇ ਏਜੰਟ ਦੱਸਦੇ ਨੇ, ਓਹੀ ਦਵਾਈਆਂ ਯਾਦ ਰੱਖਦੇ ਹੋਵੋਗੇ, ਕਿਉਂਕਿ ਮੋਟੀ ਕਮਾਈ ਜੋ ਹੋਣੀ ਕਮਿਸ਼ਨਾਂ ਤੋਂ ਗ਼ਰੀਬ ਬੰਦੇ ਦੇ ਖ਼ੂਨ ਪਸੀਨੇ ਮਿਹਨਤ ਦੀ.. ਹੁੱਣ ਫ਼ੇਰ ਕਈ ਵਿਧਵਾਨਾਂ ਨੇ ਹੇਠਾਂ ਕਮੈਂਟ ਕਰਨੇ ਜਿੰਨਾਂ ਦੇ ਇਹ ਧੰਦੇ ਨੇ ਵੱਡੇ ਵੱਡੇ ਕੇ ਇਹ ਸਾਨੂੰ ਰੱਬ ਰੂਪੀ ਮਹਾਨ ਡਾਕਟਰਾਂ ਨੂੰ ਬਦਨਾਮ ਕਰਦਾ... ਨਾਲ਼ੇ ਝੋਲ਼ਾਛਾਪ ਮੈਂ ਨਹੀਂ ਤੁਸੀਂ ਹੋ ਜਿਹੜੇ ਕਮਿਸ਼ਨਾਂ ਪਿੱਛੇ ਦਵਾਈ ਕੰਮਪਨੀਆਂ ਮਗਰ ਲੱਗ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ.. ਇਹ ਇੱਕ ਬਹੁਤ ਵੱਡਾ ਗੁਨਾਹ ਹੈ... ਮੈਂ ਏਸ ਨੂੰ crime ਕਹਾਂਗਾ ਤੇ ਸਰਕਾਰ ਨੂੰ ਬੇਨਤੀ ਕਰਦਾ ਅਜਿਹੇ ਡਾਕਟਰਾਂ ਦੇ ਧੰਦਿਆਂ ਤੇ ਨਕੇਲ਼ ਕੱਸੀ ਜਾਵੇ ਤਾਂ ਜੋ ਭੋਲ਼ੇ ਲੋਕ ਵੱਡੇ ਵੱਡੇ ਮੈਡੀਕਲ ਕਾਲਜਾਂ ਚ, ਵੱਡੇ ਹਸਪਤਾਲਾਂ ਚ ਇਹਨਾਂ ਦਾ ਸ਼ਿਕਾਰ ਹੋਣੋਂ ਬਚਣ... ਅੱਗੇ ਸ਼ੇਅਰ ਕਰ ਹਰ ਇੱਕ ਸਰਕਾਰੀ ਝੋਲ਼ਾ ਛਾਪ ਡਾਕਟਰਾਂ ਤੱਕ ਭੇਜੋ, ਜਿਹੜੇ ਬਿਨ੍ਹਾਂ ਕਿੱਸੇ ਡਰ ਖੌਫ ਤੋਂ ਇਹ ਧੰਦੇ ਚਲਾ ਰਹੇ.. ਨਹੀਂ ਤਾਂ ਮੇਰੇ ਕੋਲ਼ ਤਾਂ ਨਿੱਤ ਵਾਂਗ ਇਹਨਾਂ ਠੱਗਾਂ ਦੀਆਂ ਪਰਚੀਆਂ ਆਉਂਦੀਆਂ ਨੇ.. ਹਰ ਰੋਜ ਨੰਗੇ ਕਰਾਂਗਾ ਇਹਨਾਂ ਨੂੰ 🙏🏻ਡਾ ਹਰਮਨ ਜ਼ੀਰਾ (ਸਰਕਾਰੀ ਮੈਡੀਕਲ ਅਫ਼ਸਰ )✒️✊🏻...